
ਪੇਂਡੂ ਪਿਛੋਕੜ ਨਾਲ ਸਬੰਧ ਹੋਣ ਕਰਕੇ ਇਸ ਦਾ ਪ੍ਰਭਾਵ ਐਨੀ ਐਨੋਕਸ ਦੀਆਂ ਲਿਖਤਾਂ ’ਤੇ ਵੀ ਦੇਖਣ ਨੂੰ ਮਿਲਦਾ ਹੈ।
ਸਟਾਕਹੋਮ: ਸਾਲ 2022 ਦਾ ਸਾਹਿਤ ਦਾ ਨੋਬਲ ਪੁਰਸਕਾਰ ਫਰਾਂਸੀਸੀ ਲੇਖਿਕਾ ਐਨੀ ਐਨੋਕਸ ਨੂੰ ਦਿੱਤਾ ਗਿਆ ਹੈ। ਐਨੀ ਨੇ ਆਪਣੀ ਲਿਖਤ ਦੁਆਰਾ ਕਲੀਨਿਕਲ ਤੀਬਰਤਾ 'ਤੇ ਬਹੁਤ ਸਾਰੇ ਲੇਖ ਲਿਖੇ ਹਨ। ਐਨੀ ਐਨੋਕਸ ਨੇ ਫਰਾਂਸੀਸੀ ਅਤੇ ਅੰਗਰੇਜ਼ੀ ਵਿਚ ਕਈ ਨਾਵਲ, ਲੇਖ, ਨਾਟਕ ਅਤੇ ਫਿਲਮਾਂ ਵੀ ਲਿਖੀਆਂ ਹਨ। ਫਰਾਂਸੀਸੀ ਲੇਖਿਕਾ ਐਨੀ ਐਨੋਕਸ ਦਾ ਜਨਮ 1940 ਵਿਚ ਹੋਇਆ ਸੀ।
ਉਹ ਫਰਾਂਸ ਦੇ ਨੌਰਮੈਂਡੀ ਦੇ ਛੋਟੇ ਜਿਹੇ ਕਸਬੇ ਯਵੇਟੋਟ ਵਿਚ ਵੱਡੀ ਹੋਈ। ਇੱਥੇ ਉਸ ਦੇ ਮਾਤਾ-ਪਿਤਾ ਇਕ ਕਰਿਆਨੇ ਦੀ ਦੁਕਾਨ ਅਤੇ ਕੈਫੇ ਦੇ ਮਾਲਕ ਸਨ। 2021 ਵਿਚ ਸਾਹਿਤ ਦਾ ਨੋਬਲ ਪੁਰਸਕਾਰ ਨਾਵਲਕਾਰ ਅਬਦੁਲਰਾਜਕ ਗੁਰਨਾਹ ਨੂੰ ਦਿੱਤਾ ਗਿਆ ਸੀ। ਪੇਂਡੂ ਪਿਛੋਕੜ ਨਾਲ ਸਬੰਧ ਹੋਣ ਕਰਕੇ ਇਸ ਦਾ ਪ੍ਰਭਾਵ ਐਨੀ ਐਨੋਕਸ ਦੀਆਂ ਲਿਖਤਾਂ ’ਤੇ ਵੀ ਦੇਖਣ ਨੂੰ ਮਿਲਦਾ ਹੈ।
ਉਸ ਨੇ ਡਾਇਰੀ ਦੇ ਰੂਪ ਵਿਚ ‘ਕੱਚੀ’ ਕਿਸਮ ਦੀ ਵਾਰਤਕ ਲਿਖਣ ਦਾ ਯਤਨ ਵੀ ਕੀਤਾ ਹੈ। ਐਨੀ ਦੀ ਪਹਿਲੀ ਫਿਲਮ ਲੇਸ ਆਰਮੋਇਰਸ ਵਿਡਸ (1974; ਕਲੀਨ ਆਊਟ, 1990) ਸੀ। ਆਪਣੀ ਕਿਤਾਬ ਲਾ ਪਲੇਸ (1983; ਏ ਮੈਨਜ਼ ਪਲੇਸ, 1992) ਵਿਚ ਉਸ ਨੇ ਸਿਰਫ਼ 100 ਪੰਨਿਆਂ ਵਿਚ ਆਪਣੇ ਪਿਤਾ ਅਤੇ ਸਮੁੱਚੇ ਸਮਾਜਕ ਮਾਹੌਲ ਦਾ ਇਕ ਬੇਮਿਸਾਲ ਪੋਰਟਰੇਟ ਚਿੱਤਰ ਤਿਆਰ ਕੀਤਾ।