ਅਮਰੀਕਾ: ਇਮਾਰਤ 'ਚ ਲੱਗੀ ਭਿਆਨਕ ਅੱਗ, 38 ਲੋਕ ਝੁਲਸੇ
Published : Nov 6, 2022, 10:14 am IST
Updated : Nov 6, 2022, 10:15 am IST
SHARE ARTICLE
America: A terrible fire broke out in the building, 38 people were burnt
America: A terrible fire broke out in the building, 38 people were burnt

ਜਿਨ੍ਹਾਂ 'ਚੋਂ 2 ਦੀ ਹਾਲਤ ਨਾਜੁਕ ਹੈ ਅਤੇ ਪੰਜ ਦੀ ਹਾਲਤ ਗੰਭੀਰ ਹੈ।

 

ਵਾਸ਼ਿੰਗਟਨ: ਬੀਤੇ ਦਿਨ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮੈਨਹਟਨ ਦੀ ਇੱਕ ਉੱਚੀ ਇਮਾਰਤ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਘਟਨਾ 'ਚ 38 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 2 ਗੰਭੀਰ ਰੂਪ 'ਚ ਜ਼ਖਮੀ ਹਨ। ਬਚਾਅ ਲਈ ਫਾਇਰ ਟੈਂਡਰ ਮੌਕੇ 'ਤੇ ਮੌਜੂਦ ਸਨ। ਇਸ ਘਟਨਾ ਦੇ ਵੀਡੀਓਜ਼ 'ਚ ਲੋਕ ਅਪਾਰਟਮੈਂਟ ਦੀਆਂ ਖਿੜਕੀਆਂ ਨਾਲ ਲਟਕਦੇ ਦਿਖਾਈ ਦੇ ਰਹੇ ਹਨ ਅਤੇ ਅੱਗ ਬੁਝਾਊ ਕਰਮਚਾਰੀ ਧੂੰਏਂ ਨਾਲ ਭਰੀ ਇਮਾਰਤ 'ਚੋਂ ਰੱਸੀਆਂ ਖਿੱਚਦੇ ਹੋਏ ਦਿਖਾਈ ਦੇ ਰਹੇ ਹਨ।

ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ 'ਤੇ ਰਹਿਣ ਵਾਲੇ ਕੁਝ ਲੋਕ ਛੱਤ ਰਾਹੀਂ ਬਾਹਰ ਆ ਗਏ। ਨਿਊਯਾਰਕ ਫਾਇਰ ਡਿਪਾਰਟਮੈਂਟ ਦੀ ਕਮਿਸ਼ਨਰ ਲੌਰਾ ਕੈਵਾਨੌਗ ਨੇ ਕਿਹਾ ਕਿ ਅੱਗ 20ਵੀਂ ਮੰਜ਼ਿਲ 'ਤੇ ਇਕ ਅਣਪਛਾਤੇ ਯੰਤਰ 'ਚ ਵਰਤੀ ਗਈ ਲਿਥੀਅਮ ਬੈਟਰੀ ਤੋਂ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ 38 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 2 ਦੀ ਹਾਲਤ ਨਾਜੁਕ ਹੈ ਅਤੇ ਪੰਜ ਦੀ ਹਾਲਤ ਗੰਭੀਰ ਹੈ।
 

SHARE ARTICLE

ਏਜੰਸੀ

Advertisement

Baba Raja Raj Singh ਦਾ Interview, ਕਿਹਾ -'ਪੰਥ ਵੱਲੋਂ ਨਕਾਰਿਆ ਜਾ ਚੁੱਕਿਆ Kuldeep Singh Gargaj...'

17 Mar 2025 1:28 PM

Himachal Police ਨੇ ਮੋਟਰਸਾਇਕਲ ਵਾਲੇ ਪੰਜਾਬੀ ਮੁੰਡੇ 'ਤੇ ਹੀ ਕੱਟ ਦਿੱਤੇ 2 ਪਰਚੇ, ਝੰਡਾ ਲਾਉਣ 'ਤੇ ਕੀਤਾ ਐਕਸ਼ਨ

17 Mar 2025 1:27 PM

Jathedar ਨੂੰ ਹਟਾਉਣ ਤੇ CM Mann ਦਾ ਪਹਿਲਾ ਬਿਆਨ SGPC ਨੂੰ ਕਿਹਾ, 'ਪਹਿਲਾਂ ਆਪ ਤਾਂ ਵੈਲਿਡ ਹੋ ਜਾਓ'

08 Mar 2025 2:06 PM

ਹੁਣ Punjab ਦੇ ਇਸ Pind 'ਚ ਚੱਲਿਆ Bulldozer, ਕੁੱਝ ਹੀ ਸਕਿੰਟਾਂ 'ਚ ਕਰਤਾ Drug Trafficker ਦਾ ਘਰ ਤਬਾਹ

08 Mar 2025 2:03 PM

SGPC ਦਾ ਅਗਲਾ ਪ੍ਰਧਾਨ ਕੌਣ, ਕਿਵੇਂ ਚੁਣਿਆ ਜਾਵੇਗਾ ਨਵਾਂ ਪ੍ਰਧਾਨ, ਪੰਥਕ ਸਿਆਸਤ 'ਚ ਹਲਚਲ ਲਈ ਕੌਣ ਜ਼ਿੰਮੇਵਾਰ ?

07 Mar 2025 12:43 PM
Advertisement