
ਬਾਬਾ ਵੇਂਗਾ ਦੀਆਂ 2024 ਦੀਆਂ ਭਵਿੱਖਬਾਣੀਆਂ ਅੱਜ ਕੱਲ੍ਹ ਬਹੁਤ ਚਰਚਾ ਵਿਚ ਹਨ।
Baba Vanga's Predictions For 2024 News: ਬਾਬਾ ਵੇਂਗਾ ਦੀਆਂ 2024 ਦੀਆਂ ਭਵਿੱਖਬਾਣੀਆਂ ਅੱਜ ਕੱਲ੍ਹ ਬਹੁਤ ਚਰਚਾ ਵਿਚ ਹਨ। ਇਨ੍ਹਾਂ 'ਚ ਉਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹਤਿਆ ਦੀ ਕੋਸ਼ਿਸ਼, ਕੈਂਸਰ ਅਤੇ ਅਲਜ਼ਾਈਮਰ ਦਾ ਇਲਾਜ ਲੱਭਣ ਤੋਂ ਲੈ ਕੇ ਯੂਰਪ 'ਚ ਅਤਿਵਾਦੀ ਘਟਨਾਵਾਂ 'ਚ ਵਾਧੇ ਤਕ ਸੱਭ ਕੁੱਝ ਹੋਣ ਦਾ ਦਾਅਵਾ ਕੀਤਾ ਸੀ। ਕਿਹਾ ਜਾਂਦਾ ਹੈ ਕਿ ਦੇਖਣ ਤੋਂ ਅਸਮਰੱਥ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਜ਼ਿਆਦਾਤਰ ਸੱਚ ਸਾਬਤ ਹੁੰਦੀਆਂ ਆ ਰਹੀਆਂ ਹਨ। ਬਾਬਾ ਵੇਂਗਾ ਨੇ ਖੁਦ 2022 'ਚ ਯੂਕਰੇਨ 'ਤੇ ਹਮਲੇ ਦੀ ਭਵਿੱਖਬਾਣੀ ਕੀਤੀ ਸੀ।
26 ਸਾਲ ਪਹਿਲਾਂ 84 ਸਾਲ ਦੀ ਉਮਰ ਵਿਚ ਬਾਬਾ ਵੇਂਗਾ ਦੀ ਮੌਤ ਹੋ ਗਈ ਸੀ ਪਰ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਦੀਆਂ ਭਵਿੱਖਬਾਣੀਆਂ ਉਸ ਦੀ ਮੌਤ ਤੋਂ ਬਾਅਦ ਵੀ ਸੱਚ ਸਾਬਤ ਹੋ ਰਹੀਆਂ ਹਨ। ਬਾਬਾ ਵੇਂਗਾ ਨੇ 2024 ਲਈ ਵੀ ਭਵਿੱਖਬਾਣੀਆਂ ਕੀਤੀਆਂ ਹਨ। ਇਨ੍ਹਾਂ ਵਿਚੋਂ ਇਕ ਵਿਚ ਧਰਤੀ ਦਾ ਚੱਕਰ ਬਦਲਣਾ ਸ਼ਾਮਲ ਹੈ – ਜਿਸ ਦਾ ਮਤਲਬ ਹੈ ਕਿ ਅਸੀਂ ਹੜ੍ਹਾਂ ਜਾਂ ਅਗਲੇ ਬਰਫ਼ ਯੁੱਗ ਦਾ ਸਾਹਮਣਾ ਕਰ ਸਕਦੇ ਹਾਂ, ਇਹ ਨਿਰਭਰ ਕਰਦਾ ਹੈ ਕਿ ਧਰਤੀ ਸੂਰਜ ਤੋਂ ਕਿੰਨੀ ਦੂਰ ਹੋਵੇਗੀ। ਬਾਬਾ ਵੇਂਗਾ ਨੇ ਪੁਤਿਨ ਦੇ ਕਤਲ ਤੋਂ ਲੈ ਕੇ ਡਾਕਟਰੀ ਸਫਲਤਾਵਾਂ ਤਕ ਦੀਆਂ ਕਈ ਵੱਡੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਅਜਿਹੇ 'ਚ ਨਵਾਂ ਸਾਲ ਆਉਣ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ 2024 ਵਿਚ ਕੀ ਹੋ ਸਕਦਾ ਹੈ।
ਪੁਤਿਨ ਦੀ ਹਤਿਆ ਦੀ ਕੋਸ਼ਿਸ਼
ਦਿ ਮਿਰਰ ਦੀ ਰੀਪੋਰਟ ਅਨੁਸਾਰ, ਸ਼ਾਇਦ ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਲੇ ਸਾਲ ਉਨ੍ਹਾਂ ਦੇ ਅਪਣੇ ਦੇਸ਼ ਦੇ ਇਕ ਵਿਅਕਤੀ ਦੁਆਰਾ ਹਤਿਆ ਕਰ ਦਿਤੀ ਜਾਵੇਗੀ। ਇਹ ਕ੍ਰੇਮਲਿਨ ਦੁਆਰਾ ਪੁਤਿਨ ਦੀ ਮੌਤ ਤੋਂ ਇਨਕਾਰ ਕਰਨ ਵਾਲਾ ਇਕ ਅਸਾਧਾਰਣ ਸੰਦੇਸ਼ ਜਾਰੀ ਕਰਨ ਤੋਂ ਬਾਅਦ ਆਇਆ ਹੈ। ਇਕ ਟੈਲੀਗ੍ਰਾਮ ਚੈਨਲ ਨੇ ਦਾਅਵਾ ਕੀਤਾ ਸੀ ਕਿ ਪੁਤਿਨ ਦੀ ਮੌਤ ਹੋ ਗਈ। ਕ੍ਰੇਮਲਿਨ ਨੇ ਵੀ ਲਗਾਤਾਰ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਪੁਤਿਨ ਨੂੰ ਕੈਂਸਰ ਹੈ ਅਤੇ ਉਸ ਦੀ ਸਿਹਤ ਵਿਚ ਗਿਰਾਵਟ ਆ ਰਹੀ ਹੈ।
ਯੂਰੋਪ ਵਿਚ ਅਤਿਵਾਦੀ ਹਮਲਿਆਂ ਵਿਚ ਵਾਧਾ
ਬਾਬਾ ਵੇਂਗਾ ਨੇ ਵਿਨਾਸ਼ਕਾਰੀ ਹਥਿਆਰਾਂ ਬਾਰੇ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਦਾਅਵਾ ਕਰਦਾ ਸੀ ਕਿ ਇਕ "ਪ੍ਰਮੁੱਖ ਦੇਸ਼" ਅਗਲੇ ਸਾਲ ਵਿਚ ਜੈਵਿਕ ਹਥਿਆਰਾਂ ਦਾ ਪ੍ਰੀਖਣ ਜਾਂ ਹਮਲਾ ਕਰੇਗਾ। ਇਹ ਵੀ ਭਵਿੱਖਬਾਣੀ ਹੋਈ ਸੀ ਕਿ ਅਤਿਵਾਦ ਯੂਰਪ ਵਿਚ ਅਰਾਜਕਤਾ ਫੈਲਾਉਣਗੇ।
ਭਿਆਨਕ ਕੁਦਰਤੀ ਆਫ਼ਤਾਂ
ਬਾਬਾ ਵੇਂਗਾ ਨੇ 2024 ਲਈ ਅਪਣੀਆਂ ਭਵਿੱਖਬਾਣੀਆਂ ਵਿਚ ਇਹ ਵੀ ਦਸਿਆ ਸੀ ਕਿ ਧਰਤੀ ਦੇ ਚੱਕਰ ਵਿਚ ਤਬਦੀਲੀਆਂ ਆ ਸਕਦੀਆਂ ਹਨ, ਜੋ ਆਮ ਤੌਰ 'ਤੇ ਲੰਬੀ ਮਿਆਦ ਬਾਅਦ ਵਾਪਰਦੀਆਂ ਹਨ।
ਆਰਥਕ ਸੰਕਟ
ਬਾਬਾ ਵੇਂਗਾ ਨੇ ਕਿਹਾ ਸੀ ਕਿ 2024 ਵਿਚ ਇਕ ਵੱਡਾ ਆਰਥਕ ਸੰਕਟ ਹੋਵੇਗਾ ਜਿਸ ਦਾ ਅਸਰ ਵਿਸ਼ਵ ਅਰਥਚਾਰੇ 'ਤੇ ਪਵੇਗਾ। ਉਸ ਨੇ ਦਾਅਵਾ ਕੀਤਾ ਸੀ ਕਿ ਅਜਿਹਾ ਕਰਜ਼ੇ ਦੇ ਵਧਦੇ ਪੱਧਰ, ਭੂ-ਰਾਜਨੀਤਿਕ ਤਣਾਅ ਅਤੇ ਆਰਥਿਕ ਸ਼ਕਤੀ ਦੇ ਪੱਛਮ ਤੋਂ ਪੂਰਬ ਵੱਲ ਬਦਲਣ ਵਰਗੇ ਕਾਰਕਾਂ ਕਾਰਨ ਹੋ ਸਕਦਾ ਹੈ।
ਸਾਈਬਰ ਹਮਲੇ
ਰੀਪੋਰਟਾਂ ਅਨੁਸਾਰ ਬਾਬਾ ਵੇਂਗਾ ਨੇ ਦਾਅਵਾ ਕੀਤਾ ਸੀ ਕਿ 2024 ਵਿਚ ਸਾਈਬਰ ਹਮਲਿਆਂ ਵਿਚ ਵਾਧਾ ਹੋ ਸਕਦਾ ਹੈ। ਸਪੱਸ਼ਟ ਹੈ ਕਿ, ਉੱਨਤ ਹੈਕਰ ਸਿੱਧੇ ਤੌਰ 'ਤੇ ਨਾਜ਼ੁਕ ਬੁਨਿਆਦੀ ਢਾਂਚੇ ਜਿਵੇਂ ਕਿ ਪਾਵਰ ਗਰਿੱਡ ਅਤੇ ਵਾਟਰ ਟ੍ਰੀਟਮੈਂਟ ਪਲਾਂਟਾਂ 'ਤੇ ਹਮਲਾ ਕਰਨਗੇ, ਜਿਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੋਵੇਗਾ।
ਮੈਡੀਕਲ ਸਬੰਧੀ ਸਫਲਤਾਵਾਂ
ਮੀਡੀਆ ਰੀਪੋਰਟਾਂ ਅਨੁਸਾਰ ਦਸਿਆ ਜਾ ਰਿਹਾ ਹੈ ਕਿ ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਸੀ ਕਿ ਅਲਜ਼ਾਈਮਰ ਅਤੇ ਕੈਂਸਰ ਸਮੇਤ ਲਾਇਲਾਜ ਬਿਮਾਰੀਆਂ ਦੇ ਨਵੇਂ ਇਲਾਜ 2024 ਵਿਚ ਖੋਜੇ ਜਾਣਗੇ।
(For more news apart from Baba Vanga's Predictions For 2024, stay tuned to Rozana Spokesman)