ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪਿਆ ਦਿਲ ਦਾ ਦੌਰਾ! ਫਰਸ਼ 'ਤੇ ਡਿੱਗੇ ਮਿਲੇ: Reports 
Published : Oct 24, 2023, 10:36 am IST
Updated : Oct 24, 2023, 10:36 am IST
SHARE ARTICLE
Vladimir Putin
Vladimir Putin

ਰੂਸੀ ਰਾਸ਼ਟਰਪਤੀ ਨੂੰ ਹੋਸ਼ ਆਉਣ ਤੱਕ ਡਾਕਟਰੀ ਸਹਾਇਤਾ ਦਿੱਤੀ ਗਈ!

ਨਵੀਂ ਦਿੱਲੀ:  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦਿਲ ਦਾ ਦੌਰਾ ਪਿਆ ਹੈ, ਮੀਡੀਆ ਰਿਪੋਰਟਾਂ ਵਿਚ ਇਹ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਨਿੱਜੀ ਮੀਡੀਆ ਚੈਨਲ 'ਟੈਲੀਗ੍ਰਾਮ' 'ਤੇ ਪੋਸਟ ਕੀਤੇ ਗਏ ਇਕ ਬਿਆਨ 'ਚ ਦਾਅਵਾ ਕੀਤਾ ਗਿਆ ਹੈ ਕਿ ਵਲਾਦੀਮੀਰ ਪੁਤਿਨ ਨੂੰ 'ਦਿਲ ਦਾ ਦੌਰਾ' ਪਿਆ ਹੈ ਅਤੇ ਇਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਏ। ਰੂਸੀ ਰਾਸ਼ਟਰਪਤੀ ਨੂੰ ਹੋਸ਼ ਆਉਣ ਤੱਕ ਡਾਕਟਰੀ ਸਹਾਇਤਾ ਦਿੱਤੀ ਗਈ। 

ਮੰਨਿਆ ਜਾ ਰਿਹਾ ਹੈ ਕਿ ਵਲਾਦੀਮੀਰ ਪੁਤਿਨ ਨੂੰ ਐਤਵਾਰ ਸ਼ਾਮ ਨੂੰ ਮਾਸਕੋ ਸਥਿਤ ਉਨ੍ਹਾਂ ਦੀ ਨਿਜੀ ਰਿਹਾਇਸ਼ 'ਤੇ ਦਿਲ ਦਾ ਦੌਰਾ ਪਿਆ। ਇੱਕ ਟੈਲੀਗ੍ਰਾਮ ਚੈਨਲ ਨੇ ਘਟਨਾ ਦੀ ਰਿਪੋਰਟ ਕਰਦੇ ਹੋਏ ਕਿਹਾ ਕਿ ਰੂਸੀ ਨੇਤਾ ਨੂੰ ਉਹਨਾਂ ਦੇ ਬੈੱਡਰੂਮ ਦੇ ਫਰਸ਼ 'ਤੇ ਡਿੱਗਿਆ ਹੋਇਆ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਸਕੋ ਸਮੇਂ ਮੁਤਾਬਕ ਰਾਤ ਕਰੀਬ 9 ਵਜੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਰਿਹਾਇਸ਼ 'ਤੇ ਡਿਊਟੀ 'ਤੇ ਮੌਜੂਦ ਸੁਰੱਖਿਆ ਅਧਿਕਾਰੀਆਂ ਨੇ ਰਾਸ਼ਟਰਪਤੀ ਦੇ ਬੈੱਡਰੂਮ 'ਚੋਂ ਕੁੱਝ ਰੌਲਾ ਅਤੇ ਡਿੱਗਣ ਦੀ ਆਵਾਜ਼ ਸੁਣੀ। 

file photo

ਇਸ ਮਾਮਲੇ 'ਤੇ ਬ੍ਰਿਟਿਸ਼ ਅਖਬਾਰ 'ਡੇਲੀ ਐਕਸਪ੍ਰੈਸ' ਦੇ ਅਨੁਸਾਰ, ਡਾਕਟਰਾਂ ਨੇ ਕਿਹਾ ਕਿ 71 ਸਾਲਾ ਨੇਤਾ ਨੂੰ ਦਿਲ ਦਾ ਦੌਰਾ ਪਿਆ ਸੀ।ਇਸ ਤੋਂ ਬਾਅਦ ਉਨ੍ਹਾਂ ਨੂੰ ਇੰਟੈਂਸਿਵ ਕੇਅਰ ਲਈ ਇੱਕ ਹੋਰ ਵਿਸ਼ੇਸ਼ ਮੈਡੀਕਲ ਸਹੂਲਤ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਹਾਲਾਂਕਿ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰੂਸੀ ਨੇਤਾ ਪੁਤਿਨ ਦੀ ਸਿਹਤ ਨੂੰ ਲੈ ਕੇ ਕਈ ਅਟਕਲਾਂ ਦੇ ਬਾਵਜੂਦ, ਰੂਸ ਤੋਂ ਅਜੇ ਤੱਕ ਕੋਈ ਪੱਕੇ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਸਮੇਂ ਦੁਨੀਆ ਦੇ ਸਾਰੇ ਮੀਡੀਆ ਚੈਨਲ ਇਸ ਮਾਮਲੇ 'ਤੇ ਸਿਰਫ 'ਟੈਲੀਗ੍ਰਾਮ' ਚੈਨਲ ਦੀਆਂ ਖਬਰਾਂ ਦੇ ਆਧਾਰ 'ਤੇ ਹੀ ਖਬਰਾਂ ਚਲਾ ਰਹੇ ਹਨ।  ਜਦਕਿ ਰੋਜ਼ਾਨਾ ਸਪੋਕਸਮੈਨ ਵੀ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ। 


 

  

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement