Vladimir Putin Latest News: ਇੱਕ ਚੈਨਲ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ 71 ਸਾਲਾ ਨੇਤਾ ਦਾ ਦਿਹਾਂਤ ਹੋ ਗਿਆ ਹੈ।
Vladimir Putin Death News: ਸੋਸ਼ਲ ਮੀਡਿਆ 'ਤੇ ਜਿੱਥੇ ਬੀਤੇ ਕੁਝ ਦਿਨਾਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਸਾਹਮਣੇ ਆਈ ਸੀ, ਉੱਥੇ ਸੋਸ਼ਲ ਮੀਡਿਆ 'ਤੇ ਹੁਣ ਉਨ੍ਹਾਂ ਦੀ ਮੌਤ ਦੀ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡਿਆ 'ਤੇ ਅਕਸਰ ਕਈ ਤਰ੍ਹਾਂ ਦੀਆਂ ਖ਼ਬਰਾਂ ਵਾਇਰਲ ਹੁੰਦੀਆਂ ਹਨ ਅਤੇ ਇਸ ਕਰਕੇ ਅਜਿਹੇ 'ਚ ਇਹ ਦੇਖਣਾ ਜਰੂਰੀ ਹੋ ਜਾਂਦਾ ਹੈ ਕਿ ਕੀ ਅਜਿਹੀ ਖ਼ਬਰ ਸਹੀ ਹੈ ਜਾਂ ਨਹੀਂ। (Is Vladimir Putin Dead?)
ਦੱਸ ਦਈਏ ਕਿ ਰੂਸ ਵੱਲੋਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੌਤ ਦੀਆਂ ਰਿਪੋਰਟਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਗਿਆ। (Vladimir Putin is not dead) ਜ਼ਿਕਰਯੋਗ ਹੈ ਕਿ ਇਨ੍ਹਾਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੌਤ ਹੋ ਗਈ ਹੈ। ਇਹ ਖ਼ਬਰ ਉਸੇ ਟੈਲੀਗ੍ਰਾਮ ਚੈਨਲ ਤੋਂ ਰਿਪੋਰਟ ਕੀਤੀ ਗਈ ਸੀ ਜਿਸ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਪੁਤਿਨ ਨੂੰ ਇਸ ਹਫਤੇ ਦੇ ਸ਼ੁਰੂ ਵਿੱਚ ਦਿਲ ਦਾ ਦੌਰਾ ਪਿਆ ਸੀ।
ਇਸ ਚੈਨਲ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ 71 ਸਾਲਾ ਨੇਤਾ ਦਾ ਦਿਹਾਂਤ ਹੋ ਗਿਆ ਹੈ। ਦੱਸਣਯੋਗ ਹੈ ਕਿ ਵਲਾਦੀਮੀਰ ਪੁਤਿਨ ਦੀ ਮੌਤ ਦੀ ਅਫਵਾਹ ਉਦੋਂ ਸਾਹਮਣੇ ਆਈ ਜਦੋਂ ਹਾਲ ਹੀ ਵਿੱਚ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਰੂਸੀ ਨੇਤਾ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਹ ਆਪਣੀ ਸਰਕਾਰੀ ਰਿਹਾਇਸ਼ 'ਤੇ ਡਿੱਗਿਆ ਹੋਇਆ ਸੀ।
ਜਨਰਲ ਐਸਵੀਆਰ ਨਾਮ ਦੇ ਟੈਲੀਗ੍ਰਾਮ ਚੈਨਲ ਨੇ ਦਾਅਵਾ ਕੀਤਾ ਸੀ ਕਿ 71 ਸਾਲਾ ਨੇਤਾ ਦੀ ਮੌਤ ਹੋ ਗਈ ਹੈ ਅਤੇ ਮਾਸਕੋ ਵਿੱਚ ਤਖਤਾਪਲਟ ਹੋਣ ਜਾ ਰਿਹਾ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਸੀ ਈਕਿ "ਧਿਆਨ ਦਿਓ! ਵਰਤਮਾਨ ਵਿੱਚ ਰੂਸ ਵਿੱਚ ਤਖਤਾਪਲਟ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ! ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅੱਜ ਸ਼ਾਮ ਮੌਤ ਹੋ ਗਈ। ਮਾਸਕੋ ਦੇ 20.42 ਵਜੇ ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦੀ ਘੋਸ਼ਣਾ ਕੀਤੀ।"
ਇਹ ਵੀ ਪੜ੍ਹੋ: Petrol Diesel Price: ਪੰਜਾਬ ਸਮੇਤ ਇਨ੍ਹਾ ਸੂਬਿਆਂ ਵਿਚ ਸਸਤਾ ਹੋਇਆ ਪੈਟਰੋਲ
ਹਾਲਾਂਕਿ ਰੂਸੀ ਸਰਕਾਰ ਦੇ ਇੱਕ ਬੁਲਾਰੇ ਦਮਿਤਰੀ ਪੇਸਕੋਵ ਵੱਲੋਂ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਗਿਆ। ਰੂਸੀ ਨਿਊਜ਼ ਏਜੰਸੀ ਆਰਆਈਏ ਨੋਵੋਸਤੀ ਨਾਲ ਗੱਲ ਕਰਦੇ ਹੋਏ, ਪੇਸਕੋਵ ਨੇ ਕਿਹਾ ਕਿ ਇਹ ਰਿਪੋਰਟ ਇੱਕ "ਬੇਹੂਦਾ ਜਾਣਕਾਰੀ" ਸੀ। ਇਸ ਹਫਤੇ ਦੇ ਸ਼ੁਰੂ ਵਿੱਚ, ਕ੍ਰੇਮਲਿਨ ਨੇ ਇਹ ਦਾਅਵਾ ਕਰਨ ਵਾਲੀਆਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਸੀ ਕਿ ਪੁਤਿਨ ਇੱਕ ਹਮਸ਼ਕਲ ਦੀ ਵਰਤੋਂ ਕਰਦਾ ਹੈ।
ਇਹ ਵੀ ਪੜ੍ਹੋ: ਅਮਰੀਕਾ ਅਤੇ ਬ੍ਰਿਟੇਨ 'ਚ ਰਹਿੰਦੇ ਭਾਰਤੀਆਂ ਨੇ 2.74 ਲੱਖ ਕਰੋੜ ਰੁਪਏ ਭਾਰਤ ਵਾਪਸ ਭੇਜੇ, ਪੰਜ ਸਾਲਾਂ ਵਿਚ ਹੋਣਗੇ ਦੁੱਗਣੇ
(For more Punjabi news apart from Russia President Vladimir Putin Death News Report, stay tuned to Rozana Spokesman)