
ਜਾਪਾਨ 'ਚ ਬਾਲਣ ਭਰਨੇ ਦੌਰਾਨ ਵੀਰਵਾਰ ਨੂੰ ਅਮਰੀਕਾ ਦੇ ਦੋ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਏ। ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ 6 ਅਮਰੀਕੀ ਮਰੀਨ ਲਾਪਤਾ ...
ਜਾਪਾਨ(ਭਾਸ਼ਾ): ਜਾਪਾਨ 'ਚ ਬਾਲਣ ਭਰਨੇ ਦੌਰਾਨ ਵੀਰਵਾਰ ਨੂੰ ਅਮਰੀਕਾ ਦੇ ਦੋ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਏ। ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ 6 ਅਮਰੀਕੀ ਮਰੀਨ ਲਾਪਤਾ ਹਨ। ਦੋਨਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਮਰੀਕੀ ਵਿਭਾਗ ਦੇ ਅਫਸਰਾਂ ਮੁਤਾਬਕ ਹਾਦਸਾ ਜਾਪਾਨ ਦੇ ਤੱਟ ਤੋਂ 300 ਕਿਲੋਮੀਟਰ ਦੂਰ ਹੋਇਆ। ਇਸ ਹਾਦਸੇ 'ਚ ਇੱਕ ਏਅਰਮੈਨ ਨੂੰ ਬਚਾ ਲਿਆ ਗਿਆ ਹੈ।ਜਦਕਿ ਬਾਕੀ ਜਵਾਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ।
US Marines missing
ਨੇਵਲ ਕਰਮਚਾਰੀਆਂ ਦਾ ਪਤਾ ਲਾਉਣ ਲਈ ਸਰਚ ਮੁਹਿੰਮ ਚਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀ-130 ਤੇ 5 ਤੇ ਐਪ-18 'ਤੇ ਦੋ ਸਰਵਿਸਮੈਨ ਤਾਇਨਾਤ ਸੀ। ਜਾਪਾਨ ਨੇ ਵੀ ਮਰੀਨਜ਼ ਨੂੰ ਖੋਜਣ ਲਈ 4 ਏਅਰਕ੍ਰਾਫਟ ਤੇ ਤਿੰਨ ਜਹਾਜ਼ ਭੇਜੇ ਹਨ। ਅਮਰੀਕੀ ਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੱਖਣ ਜਾਪਾਨ ਦੇ ਇਵਾਕੁਨੀ ਸਥਿਤ ਮਰੀਨ ਕੋਰ ਏਅਰ ਸਟੇਸ਼ਨ ਤੋਂ ਉਡਾਨ ਭਰਨ ਤੋਂ ਬਾਅਦ ਜਹਾਜ਼ ਹਾਦਸਾਗ੍ਰਸਤ ਹੋ ਗਿਆ ।
Missing American military
ਇਸ ਤਰ੍ਹਾਂ ਦੀਆਂ ਉਡਾਣਾਂ ਰੋਜਾਨਾ ਟ੍ਰੇਨਿੰਗ ਦਾ ਹਿੱਸਾ ਹਨ ਪਰ ਵੀਰਵਾਰ ਨੂੰ ਇਹ ਹਾਦਸਾ ਹੋ ਗਿਆ। ਹਾਦਸੇ ਦੀ ਜਾਂਚ ਜਾਰੀ ਹੈ। ਦੂਜੇ ਪਾਸੇ ਮਰੀਂਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਡਾਕਟਰ ਬਚਾਏ ਗਏ ਹਵਾਈ ਸੈਨਿਕ ਦੀ ਜਾਂਚ ਜਾਰੀ ਹੈ। ਅਮਰੀਕੀ ਮਰੀਂਸ ਨੇ ਖੋਜ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰਨ ਲਈ ਜਾਪਾਨ ਦੇ ਮਰੀਟਾਇਮ ਸਵੈ ਸੁੱਰਖਿਆ ਬਲ ਦਾ ਭਾਰ ਪ੍ਰਗਟ ਕੀਤਾ ਹੈ। ਫੌਜ ਨੇ ਕਿਹਾ ਕਿ ਦੁਰਘਟਨਾ ਕਿਸ ਹਲਾਤ 'ਚ ਹੋਈ , ਇਸ ਦੀ ਜਾਂਚ ਕੀਤੀ ਜਾ ਰਹੀ ਹੈ।