
ਬਦਕਿਸਮਤੀ ਨਾਲ ਪਿਛਲੀਆਂ ਸਰਕਾਰਾਂ ਨੇ ਘੋਰ ਅਣਗਹਿਲੀ ਕੀਤੀ-ਇਮਰਾਨ ਖਾਨ
ਇਸਲਾਮਾਬਾਦ: ਗ਼ਰੀਬੀ ਨਾਲ ਜੂਝ ਰਹੇ ਪਾਕਿਸਤਾਨ ਨੇ ਰਾਹਤ ਪਾਉਣ ਲਈ ਇਕ ਨਵੀਂ ਜੁਗਤ ਬਣਾਈ ਹੈ। ਦੇਸ਼ ਵਿਚ ਅਣਵਰਤੀ ਸਰਕਾਰੀ ਜਾਇਦਾਦਾਂ ਨੂੰ ਵੇਚਣ ਦਾ ਫੈਸਲਾ ਕੀਤਾ ਹੈ। ਇਸ ਨਾਲ ਜੋ ਕਮਾਈ ਹੋਵੇਗੀ ਉਸ ਨਾਲ ਸਰਕਾਰੀ ਫੰਡ ਭਰਿਆ ਜਾਏਗਾ। ਇਸ ਲਈ ਪਾਕਿਸਤਾਨ ਵਲੋਂ ਦੁਬਈ ਐਕਸਪੋ ਵਿਚ ਸਰਕਾਰੀ ਜਾਇਦਾਦ ਦੀ ਬੋਲੀ ਲਗਾਈ ਜਾਵੇਗੀ।
file photo
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਲੋਕ ਭਲਾਈ ਪ੍ਰੋਜੈਕਟਾਂ 'ਤੇ ਫੰਡਾਂ ਦੀ ਬਿਹਤਰ ਵਰਤੋਂ ਲਈ ਮਹਿੰਗੇ ਸਰਕਾਰੀ ਜਾਇਦਾਦਾਂ ਵੇਚੀਆਂ ਜਾਣਗੀਆਂ। 'ਡਾਨ' ਅਖਬਾਰ ਅਨੁਸਾਰ, ਇਸ ਪਹਿਲਕਦਮੀ ਤੋਂ ਮਿਲਣ ਵਾਲੇ ਪੈਸੇ ਦੀ ਵਰਤੋਂ ਸਿੱਖਿਆ, ਸਿਹਤ, ਭੋਜਨ ਅਤੇ ਮਕਾਨ ਨਾਲ ਸਬੰਧਤ ਭਲਾਈ ਸਕੀਮਾਂ 'ਤੇ ਖਰਚ ਕਰਨ ਲਈ ਕੀਤੀ ਜਾਏਗੀ। ਨਿੱਜੀਕਰਨ ਸਕੱਤਰ ਰਿਜਵਾਨ ਮਲਿਕ ਨੇ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਵਿਦੇਸ਼ੀ ਅਤੇ ਪਾਕਿਸਤਾਨੀ ਨਿਵੇਸ਼ਕ ਦੁਬਈ ਐਕਸਪੋ ਵਿਖੇ ਇਨ੍ਹਾਂ ਅਣਵਰਤੀ ਸਰਕਾਰੀ ਜਾਇਦਾਦਾਂ ਰਾਹੀਂ ਉਨ੍ਹਾਂ ਨੂੰ ਖਰੀਦਣ ਲਈ ਆਕਰਸ਼ਤ ਕੀਤਾ ਜਾਵੇਗਾ।
file photo
ਇਮਰਾਨ ਖਾਨ ਨੇ ਕਿਹਾ ਕਿ ਬਦਕਿਸਮਤੀ ਨਾਲ ਪਿਛਲੀਆਂ ਸਰਕਾਰਾਂ ਨੇ ਘੋਰ ਅਣਗਹਿਲੀ ਕੀਤੀ, ਕਿਉਂਕਿ ਉਨ੍ਹਾਂ ਨੇ ਇਨ੍ਹਾਂ ਮਹਿੰਗੀਆਂ ਜਾਇਦਾਦਾਂ ਦੀ ਵਰਤੋਂ ਨਹੀਂ ਕੀਤੀ। ਅਰਬਾਂ ਰੁਪਏ ਦੀ ਦੌਲਤ ਦੇ ਬਾਵਜੂਦ, ਹਰ ਸਾਲ ਸੰਘੀ ਸਰਕਾਰੀ ਸੰਸਥਾਵਾਂ ਅਰਬਾਂ ਦਾ ਘਾਟਾ ਗੁਆ ਰਹੀਆਂ ਹਨ। ਖਾਨ ਨੇ ਚੇਤਾਵਨੀ ਦਿਤੀ ਕਿ ਸਰਕਾਰੀ ਮਾਲਕੀਅਤ-ਰਹਿਤ ਜਾਇਦਾਦ ਦੀ ਪਛਾਣ ਕਰਨ ਵਿਚ ਕੋਈ ਅੜਿੱਕਾ ਪੈਦਾ ਕਰਨ ਲਈ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
file photo
ਜੁਲਾਈ ਵਿਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਲਈ ਛੇ ਅਰਬ ਡਾਲਰ ਦੇ ਕਰਜ਼ੇ ਨੂੰ ਪ੍ਰਵਾਨਗੀ ਦਿਤੀ। ਪਾਕਿਸਤਾਨ ਨੂੰ ਦੋਸਤਾਨਾ ਦੇਸ਼ਾਂ ਜਿਵੇਂ ਚੀਨ, ਸਾਉਦੀ ਅਰਬ ਅਤੇ ਯੂਏਈ ਤੋਂ ਵੀ ਵਿੱਤੀ ਸਹਾਇਤਾ ਪ੍ਰਾਪਤ ਹੁੰਦੀ ਹੈ।