
ਪਾਕਿਸਤਾਨ ਵਿਚ ਟਮਾਟਰ ਦੀ ਕੀਮਤ 300 ਰੁਪਏ ਪ੍ਰਤੀ ਕਿਲੋ 'ਤੇ ਪੁੱਜੀ
ਇਸਲਾਮਾਬਾਦ : ਪਾਕਿਸਤਾਨ ਦੇ ਇਕ ਸੀਨੀਅਰ ਮੰਤਰੀ ਨੇ ਭੋਜਨ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਲਈ ਭਾਰਤ ਦੇ ਨਾਲ ਵਪਾਰ ਰੱਦ ਹੋਣ ਨੂੰ ਜ਼ਿੰਮੇਦਾਰ ਠਹਿਰਾਇਆ। ਪਾਕਿਸਤਾਨ ਵਿਚ ਟਮਾਟਰ ਦੀ ਕੀਮਤ 300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਆਰਥਕ ਮਾਮਲਿਆਂ ਬਾਰੇ ਮੰਤਰੀ ਹਮਾਦ ਅਜ਼ਹਰ ਨੇ ਮੰਗਲਵਾਰ ਸ਼ਾਮੀਂ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਰਥਿਕ ਮਾਮਲਿਆਂ ਦੀ ਟੀਮ ਦੇ ਸੀਨੀਅਰ ਮੈਂਬਰ ਤਾਜ਼ਾ ਆਰਥਕ ਹਾਲਾਤ ਬਾਰੇ ਮੀਡੀਆ ਨੂੰ ਸੰਬੋਧਿਤ ਕਰ ਰਹੇ ਸਨ।
Tomato
ਡਾਨ ਅਖ਼ਬਾਰ ਦੀ ਇਕ ਖਬਰ ਮੁਤਾਬਕ ਅਜ਼ਹਰ ਨੇ ਕਿਹਾ ਕਿ ਇਹ ਭਿਆਨਕ ਮਹਿੰਗਾਈ ਭਾਰਤ ਦੇ ਨਾਲ ਵਪਾਰ ਰੱਦ ਹੋਣ ਕਾਰਨ ਹੋਈ ਹੈ ਤੇ ਇਸ ਵਿਚ ਮੌਸਮੀ ਤੱਤ ਤੇ ਵਿਚੌਲਿਆਂ ਦੀ ਵੀ ਭੂਮਿਕਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਸਤਾ ਬਜ਼ਾਰ ਲਗਾਉਣ ਦੇ ਲਈ ਸੂਬਾਈ ਸਰਕਾਰ ਦੇ ਨਾਲ ਇਸ ਮਾਮਲੇ 'ਤੇ ਵਿਚਾਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਮਹਿੰਗਾਈ ਜਨਵਰੀ-ਫ਼ਰਵਰੀ ਤੋਂ ਘਟਣੀ ਸ਼ੁਰੂ ਹੋਵੇਗੀ।
Hammad Azhar
ਇਹ ਟਿੱਪਣੀਆਂ ਉਦੋਂ ਕੀਤੀਆਂ ਗਈਆਂ ਜਦੋਂ ਟਮਾਟਰ ਦੇ ਰੇਟ 300 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਏ ਹਨ, ਜਿਸ ਨਾਲ ਲੋਕ ਪਰੇਸ਼ਾਨ ਹਨ ਕਿਉਂਕਿ ਇਹ ਉਹਨਾਂ ਦੇ ਭੋਜਨ ਦੀ ਅਹਿਮ ਸਮੱਗਰੀ ਹੈ। ਪਾਕਿਸਤਾਨ ਨੇ ਪੰਜ ਅੱਗਸਤ ਨੂੰ ਭਾਰਤ ਵਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਦਿਤਾ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੇ ਨਾਲ ਅਪਣੇ ਕੂਟਨੀਤਿਕ ਸਬੰਧ ਘੱਟ ਕਰ ਦਿਤੇ ਤੇ ਵਪਾਰ ਰੱਦ ਕਰ ਦਿਤਾ।
Jammu and Kashmir
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।
Tomato