ਕੋਰੋਨਾ ਮਹਾਂਮਾਰੀ : 2030 ਤਕ ਇਕ ਅਰਬ ਤੋਂ ਜ਼ਿਆਦਾ ਲੋਕ ਘੋਰ ਗ਼ਰੀਬੀ ਵਲ ਜਾ ਸਕਦੇ ਹਨ :ਸੰਯੁਕਤ ਰਾਸ਼ਟਰ
Published : Dec 6, 2020, 10:27 pm IST
Updated : Dec 6, 2020, 10:27 pm IST
SHARE ARTICLE
corona
corona

ਮਹਾਂਮਾਰੀ ਦੇ ਗੰਭੀਰ ਤੇ ਲੰਮੇ ਸਮੇਂ ਤਕ ਹੋਣ ਵਾਲੇ ਅਸਰ ਕਾਰਨ 20 ਕਰੋੜ 70 ਲੱਖ ਲੋਕ ਹੋਣਗੇ ਪ੍ਰਭਾਵਤ

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐਨਡੀਪੀ) ਦੇ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਲੰਮੇ ਸਮੇਂ ਤਕ ਗੰਭੀਰ ਨਤੀਜਿਆਂ ਕਾਰਨ 2030 ਤਕ 20 ਕਰੋੜ 70 ਲੱਖ ਹੋਰ ਲੋਕ ਘੋਰ ਗ਼ਰੀਬੀ ਵਲ ਜਾ ਸਕਦੇ ਹਨ ਅਤੇ ਜੇਕਰ ਅਜਿਹਾ ਹੋਇਆ ਤਾਂ ਦੁਨੀਆਂ ਭਰ ਵਿਚ ਬੇਹਦ ਗ਼ਰੀਬ ਲੋਕਾਂ ਦੀ ਗਿਣਤੀ ਇਕ ਅਰਬ ਤੋਂ ਪਾਰ ਹੋ ਜਾਵੇਗੀ।

coronacoronaਖੋਜ ਵਿਚ ਕੋਵਿਡ-19 ਤੋਂ ਠੀਕ ਹੋਣ ਦੇ ਵੱਖ-ਵੱਖ ਪੜਾਵਾਂ ਕਾਰਨ ਵਿਕਾਸ ਟੀਚਿਆਂ (ਐਸਡੀਜੀ) ’ਤੇ ਪੈਣ ਵਾਲੇ ਅਸਰ ਅਤੇ ਮਹਾਂਮਾਰੀ ਕਾਰਨ ਅਗਲੇ ਦਹਾਕਿਆਂ ਤਕ ਪੈਣ ਵਾਲੇ ਪ੍ਰਭਾਵਾਂ ਦਾ ਅੰਦਾਜ਼ਾ ਲਗਾਇਆ ਗਿਆ। ਇਹ ਅਧਿਐਨ ਯੂਐਨਡੀਪੀ ਅਤੇ ਡੇਨਵਰ ਯੂਨੀਵਰਸਿਟੀ ਵਿਚ ‘ਪਾਰਡੀ ਸੈਂਟਰ ਫ਼ਾਰ ਇੰਟਰਨੈਸ਼ਨਲ ਫ਼ਿਊਚਰ’ ਵਿਚਾਲੇ ਲੰਮੇ ਸਮੇਂ ਤੋਂ ਚਲੀ ਆ ਰਹੀ ਸਾਂਝ ਦਾ ਹਿੱਸਾ ਹੈ।

photophoto ਖੋਜ ਮੁਤਾਬਕ,‘‘ਕੋਵਿਡ-19 ਮਹਾਂਮਾਰੀ ਦੇ ਗੰਭੀਰ ਤੇ ਲੰਮੇ ਸਮੇਂ ਤਕ ਹੋਣ ਵਾਲੇ ਨਤੀਜਿਆਂ ਕਾਰਨ ਸਾਲ 2030 ਤਕ 20 ਕਰੋੜ 70 ਲੱਖ ਹੋਰ ਲੋਕ ਘੋਰ ਗ਼ਰੀਬੀ ਵਲ ਜਾ ਸਕਦੇ ਹਨ। ਜੇਕਰ ਅਜਿਹਾ ਹੋਇਆ ਤਾਂ ਦੁਨੀਆਂ ਭਰ ਵਿਚ ਬੇਹਦ ਗ਼ਰੀਬ ਲੋਕਾਂ ਦੀ ਗਿਣਤੀ ਇਕ ਅਰਬ ਤੋਂ ਪਾਰ ਹੋ ਸਕਦੀ ਹੈ।’’  ਵਰਤਮਾਨ ਮੌਤ ਦਰ ਅਤੇ ਆਲਮੀ ਖ਼ਜ਼ਾਨਾ (ਆਈਐਮਐਫ਼) ਦੀ ਹਾਲੀਆ  ਵਾਧਾ ਦਰ ਅੰਦਾਜ਼ੇ ਦੇ ਆਧਾਰ ’ਤੇ ‘ਬੇਸਲਾਈਨ ਕੋਵਿਡ’ ਦਿ੍ਰਸ਼ ਇਹ ਹੋਵੇਗਾ ਕਿ ਮਹਾਂਮਾਰੀ ਤੋਂ ਪਹਿਲਾਂ ਦੁਨੀਆਂ ਜਿਸ ਵਿਕਾਸ ਰਾਹ ’ਤੇ ਸੀ,

CORONACORONAਉਸ ਦੀ ਤੁਲਨਾ ਵਿਚ ਚਾਰ ਕਰੋੜ 40 ਲੱਖ ਵਾਧੂ ਲੋਕ 2030 ਤਕ ਘੋਰ ਗ਼ਰੀਬੀ ਦੀ ਲਪੇਟ ਵਿਚ ਆ ਜਾਣਗੇ। ਇਸ ਵਿਚ ਕਿਹਾ ਗਿਆ ਹੈ ਕਿ ‘ਹਾਈ ਡੈਮੇਜ’ ਤਹਿਤ ਕੋਵਿਡ-19 ਕਾਰਨ ਸਾਲ 2030 ਤਕ 20 ਕਰੋੜ 70 ਲੱਖ ਹੋਰ ਲੋਕ ਘੋਰ ਗ਼ਰੀਬੀ ਵਲ ਜਾ ਸਕਦੇ ਹਨ।’’ ਯੂਐਨਡੀਪੀ ਦੇ ਪ੍ਰਸ਼ਾਸਕ ਅਚਿਮ ਸਟੀਨਰ ਨੇ ਕਿਹਾ ਕਿ ਨਵੀਂ ਗ਼ਰੀਬੀ ਖੋਜ ਇਹ ਦਿਖਾ ਰਹੀ ਹੈ ਕਿ ਇਸ ਸਮੇਂ ਆਗੂ ਜੋ ਬਦਲ ਚੁਣਨਗੇ, ਉਹ ਦੁਨੀਆਂ ਨੂੰ ਵੱਖ-ਵੱਖ ਦਿਸ਼ਾਵਾਂ ਵਿਚ ਲਿਜਾ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM
Advertisement