
ਭਾਰਤੀ ਵਣਜ ਸਫ਼ਾਰਤਖ਼ਾਨੇ ਵਲ ਵਧਣ ਵਾਲੇ ਕਾਰਾਂ ਦੇ ਕਾਫ਼ਲੇ ਨੇ ਆਵਾਜਾਈ ਰੋਕੀ
ਵਾਸ਼ਿੰਗਟਨ:: ਭਾਰਤ ਵਿਚ ਨਵੇਂ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਸੈਂਕੜੇ ਸਿੱਖ-ਅਮਰੀਕੀਆਂ ਨੇ ਸ਼ਾਂਤੀਪੂਰਨ ਵਿਰੋਧ ਰੈਲੀਆਂ ਕਢੀਆਂ। ਕੈਲੀਫ਼ੋਰਨੀਆਂ ਦੇ ਕਈ ਹਿਸਿਆਂ ਦੇ ਪ੍ਰਦਰਸ਼ਨਕਰੀਆਂ ਦੇ ਸੈਨ ਫ਼ਰਾਂਸੀਸਕੋ ਵਿਚ ਭਾਰਤੀ ਵਣਜ ਸਫ਼ਾਰਤਖ਼ਾਨੇ ਵਲ ਵਧਣ ਵਾਲੀਆਂ ਕਾਰਾਂ ਦੇ ਕਾਫ਼ਲੇ ਨੇ ਸਨਿਚਰਵਾਰ ਨੂੰ ‘ਬੇ ਬਰਿਜ’ ’ਤੇ ਆਵਾਜਾਈ ਰੋਕ ਦਿਤੀ। ਇਸ ਤੋਂ ਇਲਾਵਾ ਸੈਂਕੜੇ ਪ੍ਰਦਰਸ਼ਨਕਰੀ ਇੰਡਿਆਨਾਪੋਲਿਸ ਵਿਚ ਇਕੱਠੇ ਹੋਏ।
photoਇੰਡਿਆਨਾ ਨਿਵਾਸੀ ਪ੍ਰਦਰਸ਼ਨਕਾਰੀ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ,‘‘ਕਿਸਾਨ ਦੇਸ਼ ਦੀ ਆਤਮਾ ਹਨ। ਸਾਨੂੰ ਅਪਣੀ ਆਤਮਾ ਦੀ ਰਖਿਆ ਕਰਨੀ ਚਾਹੀਦੀ ਹੈ। ਅਮਰੀਕਾ ਅਤੇ ਕੈਨੇਡਾ ਦੇ ਕਈ ਸ਼ਹਿਰਾਂ ਸਮੇਤ ਦੁਨੀਆਂ ਭਰ ਵਿਚ ਲੋਕ ਉਨ੍ਹਾਂ ਬਿਲਾਂ (ਹੁਣ ਕਾਨੂੰੂਨਾਂ) ਵਿਰੁਧ ਇਕਜੁਟ ਹੋਏ ਹਨ, ਜੋ ਭਾਰਤ ਦੇ ਖੇਤੀ ਬਾਜ਼ਾਰ ਨੂੰ ਨਿਜੀ ਖੇਤਰ ਲਈ ਖੋਲ੍ਹ ਦੇਣਗੇ,
Mann ki Baat, Pm Modiਜੋ ਵੱਡੇ ਵਪਾਰੀ ਘਰਾਣਿਆਂ ਨੂੰ ਆਜ਼ਾਦ ਖੇਤੀ ਭਾਈਚਾਰਿਆਂ ’ਤੇ ਕਬਜ਼ਾ ਕਰਨ ਦਾ ਅਧਿਕਾਰ ਦੇਣਗੇ ਅਤੇ ਇਸ ਨਾਲ ਫ਼ਸਲਾਂ ਦੇ ਬਾਜ਼ਾਰ ਮੁੱਲਾਂ ਵਿਚ ਕਮੀ ਆਵੇਗੀ।’’ ਇਸ ਤੋਂ ਇਕ ਦਿਨ ਪਹਿਲਾਂ ਸ਼ਿਕਾਗੋ ਵਿਚ ਸਿੱਖ-ਅਮਰੀਕੀ ਲੋਕ ਇਕੱਠੇ ਹੋਏ ਅਤੇ ਵਾਸ਼ਿੰਗਟਨ ਡੀਸੀ ਵਿਚ ਭਾਰਤੀ ਸਫ਼ਾਰਤਖ਼ਾਨੇ ਅੱਗੇ ਵਿਰੋਧ ਰੈਲੀ ਕੱਢੀ ਗਈ। ਐਤਵਾਰ ਨੂੰ ਇਕ ਹੋਰ ਰੈਲੀ ਦੀ ਯੋਜਨਾ ਹੈ।
Farmers Protest ਸਿੱਖ-ਅਮਰੀਕੀਆਂ ਨੇ ‘ਕਿਸਾਨ ਨਹੀਂ, ਭੋਜਨ ਨਹੀਂ’ ਅਤੇ ‘ਕਿਸਾਨ ਬਚਾਉ’ ਵਰਗੇ ਪੋਸਟਰ ਲੈ ਕੇ ਪ੍ਰਦਰਸ਼ਨ ਕੀਤਾ। ਸਿੱਖ ਆਗੂ ਦਰਸ਼ਨ ਸਿੰਘ ਦਰਾਰ ਨੇ ਕਿਹਾ,‘‘ਇਹ ਭਾਰਤ ਸਰਕਾਰ ਤੋਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਬੇਨਤੀ ਨਹੀਂ ਹੈ, ਸਗੋ ਇਹ ਸਾਡੀ ਮੰਗ ਹੈ।’’ ਯਾਦ ਰਹੇ ਕਿ ਹਰਿਆਣਾ, ਪੰਜਾਬ ਅਤੇ ਹੋਰ ਸੂਬਿਆਂ ਦੇ ਕਿਸਾਨ ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 11 ਦਿਨਾਂ ਤੋਂ ਲਗਾਤਾਰ ਡਟੇ ਹੋਏ ਹਨ।