ਸੂਰਜ ਦੀ ਸਭ ਤੋਂ ਸਾਫ ਤਸਵੀਰ ਆਈ ਸਾਹਮਣੇ, ਡੇਢ ਲੱਖ ਤਸਵੀਰਾਂ ਦੀ ਵਰਤੋਂ ਨਾਲ ਹੋਈ ਤਿਆਰ
Published : Dec 6, 2021, 10:55 pm IST
Updated : Dec 6, 2021, 10:55 pm IST
SHARE ARTICLE
Astrophotographer snaps his 'clearest ever photo of the SUN
Astrophotographer snaps his 'clearest ever photo of the SUN

ਅਮਰੀਕਾ ਦੇ ਇਕ ਖਗੋਲ ਫੋਟੋਗ੍ਰਾਫ਼ਰ ਐਂਡਰਿਊ ਮੈਕਕਾਰਥੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੂਰਜ ਦੀ ਹੁਣ ਤੱਕ ਦੀ ਸਭ ਤੋਂ ਸਾਫ਼ ਤਸਵੀਰ ਨੂੰ ਅਪਣੇ ਕੈਮਰੇ ਵਿਚ ਕੈਦ ਕੀਤਾ ਹੈ।

ਕੈਲੀਫੋਰਨੀਆ: ਪੁਲਾੜ ਵਿਗਿਆਨੀਆਂ ਲਈ ਸੂਰਜ ਹਮੇਸ਼ਾਂ ਹੀ ਉਤਸੁਕਤਾ ਦਾ ਕੇਂਦਰ ਰਿਹਾ ਹੈ। ਦੁਨੀਆ ਭਰ ਦੀਆਂ ਪੁਲਾੜ ਏਜੰਸੀਆਂ ਵੀ ਸੂਰਜ ਦੀ ਜਾਂਚ ਲਈ ਲਗਾਤਾਰ ਮਿਸ਼ਨ ਭੇਜ ਰਹੀਆਂ ਹਨ। ਹੁਣ ਅਮਰੀਕਾ ਦੇ ਇਕ ਖਗੋਲ ਫੋਟੋਗ੍ਰਾਫ਼ਰ ਐਂਡਰਿਊ ਮੈਕਕਾਰਥੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੂਰਜ ਦੀ ਹੁਣ ਤੱਕ ਦੀ ਸਭ ਤੋਂ ਸਾਫ਼ ਤਸਵੀਰ ਨੂੰ ਅਪਣੇ ਕੈਮਰੇ ਵਿਚ ਕੈਦ ਕੀਤਾ ਹੈ। ਸੋਲਰ ਸਿਸਟਮ ਦੇ ਸਭ ਤੋਂ ਵੱਡੇ ਤਾਰੇ ਦੀ ਇਸ ਤਸਵੀਰ ਨੂੰ ਬਣਾਉਣ ਲਈ ਐਂਡਰਿਊ ਨੇ 150,000 ਤੋਂ ਵੱਧ ਵੱਖ-ਵੱਖ ਤਸਵੀਰਾਂ ਦੀ ਵਰਤੋਂ ਕੀਤੀ ਹੈ।

Astrophotographer snaps his 'clearest ever photo of the SUNAstrophotographer snaps his 'clearest ever photo of the SUN

ਇਹਨਾਂ ਸਾਰੀਆਂ ਤਸਵੀਰਾਂ ਨੂੰ 300 ਮੈਗਾਪਿਕਸਲ ਦੀ ਫਾਈਨਲ ਤਸਵੀਰ 'ਚ ਦੇਖਿਆ ਜਾ ਸਕਦਾ ਹੈ। ਇਹ ਸਾਧਾਰਨ 10 ਮੈਗਾਪਿਕਸਲ ਕੈਮਰੇ ਦੀ ਤਸਵੀਰ ਨਾਲੋਂ 30 ਗੁਣਾ ਵੱਡਾ ਹੈ। ਇਸ ਵਿਚ ਰਹੱਸਮਈ ਹਨੇਰੇ ਸਨਸਪਾਟ ਨੂੰ ਸਭ ਤੋਂ ਨਜ਼ਦੀਕੀ ਦ੍ਰਿਸ਼ ਵਿਚ ਦੇਖਿਆ ਜਾ ਸਕਦਾ ਹੈ। ਅੱਜ ਤੋਂ ਪਹਿਲਾਂ ਸੂਰਜ ਦੀਆਂ ਸਿਰਫ਼ ਚੋਣਵੀਆਂ ਤਸਵੀਰਾਂ ਹੀ ਅਜਿਹੀਆਂ ਹਨ, ਜਿਨ੍ਹਾਂ ਵਿਚ ਇਸ ਦੀ ਸਤਹ ਦੇ ਕਾਲੇ ਧੱਬੇ ਅਤੇ ਅੱਗ ਦੀਆਂ ਲਪਟਾਂ ਦਿਖਾਈ ਦਿੰਦੀਆਂ ਹਨ।

Astrophotographer snaps his 'clearest ever photo of the SUN
Astrophotographer snaps his 'clearest ever photo of the SUN

ਸੂਰਜ ਦੀ ਸਤਹ 'ਤੇ ਦਿਖਾਈ ਦੇਣ ਵਾਲੇ ਇਹ ਕਾਲੇ ਧੱਬੇ ਅਸਲ ਵਿਚ ਕਾਲੇ ਨਹੀਂ ਹਨ। ਇਹਨਾਂ ਥਾਵਾਂ ਤੋਂ ਬਹੁਤ ਸ਼ਕਤੀਸ਼ਾਲੀ ਕਿਰਨਾਂ ਨਿਕਲਦੀਆਂ ਹਨ, ਫੋਟੋਗ੍ਰਾਫਿਕ ਪ੍ਰਕਿਰਿਆ ਦੁਆਰਾ ਇਹ ਧੱਬੇ ਕਾਲੇ ਦਿਖਾਈ ਦਿੰਦੇ ਹਨ। ਸੂਰਜ ਦੀ ਅਜਿਹੀ ਤਸਵੀਰ ਲੈਣ ਦੀ ਪ੍ਰਕਿਰਿਆ ਬਹੁਤ ਔਖੀ ਹੈ। ਫੋਟੋਗ੍ਰਾਫਰ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਨਾਲ ਅੰਨ੍ਹੇ ਹੋਣ ਤੋਂ ਬਚਾਉਣ ਲਈ ਦੋ ਫਿਲਟਰਾਂ ਵਾਲੀ ਵਿਸ਼ੇਸ਼ ਦੂਰਬੀਨ ਦੀ ਵਰਤੋਂ ਕੀਤੀ ਗਈ ਹੈ।

Astrophotographer snaps his 'clearest ever photo of the SUNAstrophotographer snaps his 'clearest ever photo of the SUN

ਐਂਡਰਿਊ ਨੇ ਕਿਹਾ ਕਿ ਉਹ ਹਮੇਸ਼ਾ ਸੂਰਜ ਦੀਆਂ ਤਸਵੀਰਾਂ ਖਿੱਚਣ ਲਈ ਉਤਸ਼ਾਹਿਤ ਰਹਿੰਦੇ ਹਨ, ਇਹ ਸੱਚਮੁੱਚ ਦਿਲਚਸਪ ਹੈ ਕਿਉਂਕਿ ਇਹ ਹਮੇਸ਼ਾ ਪਹਿਲਾਂ ਨਾਲੋਂ ਵੱਖਰਾ ਹੁੰਦਾ ਹੈ। ਜਦਕਿ ਚੰਦਰਮਾ ਦੀ ਤਸਵੀਰ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸਮਾਨ ਕਿੰਨਾ ਸਾਫ ਹੈ। ਉਹਨਾਂ ਕਿਹਾ ਕਿ ਸੂਰਜ ਕਦੀ ਬੋਰਿੰਗ ਨਹੀਂ ਹੁੰਦਾ ਅਤੇ ਉਸ ਦਿਨ ਕਾਫੀ ਸਾਫ ਤਸਵੀਰ ਮਿਲੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement