
ਅਫ਼ਗਾਨਿਸਤਾਨ ਦੇ ਕੋਹਿਸਤਾਨ ਜ਼ਿਲ੍ਹੇ ਵਿਚ ਐਤਵਾਰ ਨੂੰ ਸੋਨੇ ਦੀ ਇਕ ਖ਼ਾਨ ਵਿਚ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਢਾਈ ਦਰਜਨ....
ਕਾਬੁਲ, 7 ਜਨਵਰੀ : ਅਫ਼ਗਾਨਿਸਤਾਨ ਦੇ ਕੋਹਿਸਤਾਨ ਜ਼ਿਲ੍ਹੇ ਵਿਚ ਐਤਵਾਰ ਨੂੰ ਸੋਨੇ ਦੀ ਇਕ ਖ਼ਾਨ ਵਿਚ ਹਾਦਸਾ ਵਾਪਰ ਗਿਆ।
ਇਸ ਹਾਦਸੇ ਵਿਚ ਢਾਈ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਖਬਰ ਹੈ। ਦਸਿਆ ਜਾ ਰਿਹਾ ਹੈ ਕਿ ਸੋਨੇ ਦੀ ਖ਼ਾਨ ਵਿਚ 30 ਲੋਕ ਮਾਰੇ ਗਏ ਹਨ।
ਇਸ ਹਾਦਸੇ ਵਿਚ 7 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਸਾਰੇ ਜ਼ਖ਼ਮੀਆਂ ਦੇ ਇਲਾਜ ਦੀ ਵਿਵਸਥਾ ਕਰਵਾਈ ਜਾ ਰਹੀ ਹੈ। ਕੋਹਿਸਤਾਨ ਜ਼ਿਲੇ ਦੇ ਗਵਰਨਰ ਰੂਸਤਮ ਰਾਗੀ ਨੇ ਸਮਾਚਾਰ ਏਜੰਸੀ ਨੂੰ ਦਸਿਆ ਕਿ ਇਸ ਘਟਨਾ ਦੇ ਬਾਅਦ ਰਾਹਤ ਕੰਮ ਸ਼ੁਰੂ ਹੋ ਚੁੱਕਾ ਹੈ। (ਪੀਟੀਆਈ)