
ਖ਼ਬਰਾਂ ਮੁਤਾਬਕ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨਜ਼ ਨੇ ਸਾਰੇ ਕਰਮਚਾਰੀਆਂ ਲਈ ਭਾਰ ਦਾ ਚਾਰਟ ਜਾਰੀ ਕੀਤਾ ਹੈ।
ਇਸਲਾਮਾਬਾਦ : ਪਾਕਿਸਤਾਨ ਵਿਚ ਸ਼ਾਨਦਾਰ ਸੇਵਾਵਾਂ ਦੇਣ ਦੇਣ ਲਈ ਮੰਨੀ ਜਾਣ ਵਾਲੀ ਏਅਰਲਾਈਨਜ਼ ਕੰਪਨੀ ਪੀਆਈਏ ਨੇ ਆਪਣੀ ਕੈਬਿਨ ਦੇ ਕਰਮਚਾਰੀਆਂ ਨੂੰ 6 ਮਹੀਨੇ ਦੇ ਅੰਦਰ ਭਾਰ ਘਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਅਜਿਹਾ ਨਾ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਖ਼ਬਰਾਂ ਮੁਤਾਬਕ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨਜ਼ ਨੇ ਸਾਰੇ ਕਰਮਚਾਰੀਆਂ ਲਈ ਭਾਰ ਦਾ ਚਾਰਟ ਵੀ ਜਾਰੀ ਕੀਤਾ ਹੈ।
PIA Crew Member
ਕੰਪਨੀ ਦੀਆਂ ਉਡਾਨ ਸੇਵਾਵਾਂ ਦੇ ਜਨਰਲ ਮੈਨੇਜਰ ਆਮਿਰ ਬਸ਼ੀਰ ਨੇ ਇਹ ਹੁਕਮ ਜਾਰੀ ਕੀਤਾ ਜਿਸ ਵਿਚ ਜਿਆਦਾਤਰ ਭਾਰ ਵਾਲੇ ਅਧਿਕਾਰੀਆਂ ਨੂੰ ਇਕ ਮਹੀਨੇ ਤੋਂ ਘੱਟ ਸਮੇਂ ਵਿਚ 5 ਪੌਂਡ ( 2.26) ਕਿਲੋਗ੍ਰਾਮ ਭਾਰ ਘਟਾਉਣ ਲਈ ਕਿਹਾ ਗਿਆ ਹੈ। ਏਅਰਲਾਈਨਜ਼ ਨੇ ਲਗਭਗ 1800 ਕੈਬਿਨ ਮੈਂਬਰਾਂ ਨੂੰ ਅਜਿਹਾ ਕਰਨ ਦੇ ਹੁਕਮ ਦਿਤੇ ਹਨ।
Flight attendants have been warned to stay slim
ਪੀਆਈ ਦੇ ਬੁਲਾਰੇ ਤਜਵਰ ਨੇ ਕਿਹਾ ਕਿ ਲਗਭਗ 100 ਕੈਬਿਨ ਮੈਂਬਰਾਂ ਨੂੰ ਨੌਕਰੀ ਬਚਾਉਣ ਲਈ 1 ਜੁਲਾਈ ਤੱਕ ਅਪਣਾ ਭਾਰ ਘਟਾਉਣ ਪਵੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਲਗਾਤਾਰ ਅਪਣੇ ਮੋਟੇ ਅਟੈਂਡੈਂਟਸ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਇਹ ਹੁਕਮ ਜਾਰੀ ਕੀਤਾ ਗਿਆ ਹੈ।