
ਸਾਊਦੀ ਅਰਬ ਵਿਚ ਫਸੇ ਭਾਰਤ ਦੇ 14 ਲੋਕਾਂ ਨੂੰ ਬਚਾਉਣ ਲਈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ।
ਸ਼ਿਮਲਾ (ਭਾਸ਼ਾ) : ਸਾਊਦੀ ਅਰਬ ਵਿਚ ਫਸੇ ਭਾਰਤ ਦੇ 14 ਲੋਕਾਂ ਨੂੰ ਬਚਾਉਣ ਲਈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ। ਸਾਊਦੀ 'ਚ ਫਸੇ ਲੋਕਾਂ ਦੀ ਗਿਣਤੀ ਵਿਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ 12 ਲੋਕ ਹਨ ਜਦਕਿ ਦੋ ਲੋਕ ਪੰਜਾਬ ਦੇ ਹਨ, ਜਿਹੜੇ ਖਾੜੀ ਦੇਸ਼ ਦੀਆਂ ਜੇਲ੍ਹਾਂ ਵਿਚ ਕੈਦ ਹਨ।
Jail
ਦੋ ਸਥਾਨਕ ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਟੂਰਿਸਟ ਵੀਜ਼ੇ 'ਤੇ ਕੰਮ ਕਰਨ ਲਈ ਉੱਥੇ ਭੇਜਿਆ ਸੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦਸਿਆ ਕਿ ਸਾਊਦੀ ਅਰਬ ਦੀਆਂ ਜੇਲ੍ਹਾਂ ਵਿਚ ਬੰਦ 14 ਲੋਕਾਂ ਵਿਚੋਂ 12 ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਦੋ ਪੰਜਾਬ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ ਦੋ ਲੋਕ ਇਕ ਕੰਪਨੀ ਵਿਚ ਕੰਮ ਕਰ ਰਹੇ ਹਨ।
ਉਨ੍ਹਾਂ ਦਾ ਟੂਰਿਸਟ ਵੀਜ਼ਾ ਖ਼ਤਮ ਹੋਣ ਅਤੇ ਉਨ੍ਹਾਂ ਦੇ ਕੋਲ ਵਰਕ ਵੀਜ਼ਾ ਨਾ ਹੋਣ ਦੇ ਕਾਰਨ ਉਹ ਉੱਥੇ ਫਸ ਗਏ। ਪੁਲਿਸ ਨੇ ਦੱਸਿਆ ਕਿ ਜਿਨ੍ਹਾਂ ਏਜੰਟਾਂ ਨੇ ਉਨ੍ਹਾਂ ਨੂੰ ਵਰਕ ਵੀਜ਼ਾ ਦਿਵਾਉਣ ਦਾ ਵਾਅਦਾ ਕੀਤਾ ਸੀ, ਉਨ੍ਹਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਏਜੰਟਾਂ ਨੇ ਇਨ੍ਹਾਂ ਲੋਕਾਂ ਤੋਂ ਪ੍ਰਤੀ ਵਿਅਕਤੀ 90 ਹਜ਼ਾਰ ਰੁਪਏ ਠੱਗੇ ਗਏ ਸਨ।
Jai Ram Thakur
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਸਾਹਮਣੇ ਇਹ ਮੁੱਦਾ ਚੁੱਕਿਆ। ਉਨ੍ਹਾਂ ਨੇ ਸਵਰਾਜ ਵਲੋਂ ਸਊਦੀ ਅਰਬ ਵਿਚ ਫਸੇ 14 ਲੋਕਾਂ ਨੂੰ ਆਪਣੇ ਦੇਸ਼ ਵਾਪਸ ਲਿਆਉਣ ਦੀ ਬੇਨਤੀ ਕੀਤੀ। ਠਾਕੁਰ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤੀ ਲੋਕਾਂ ਦੀ ਰਿਹਾਈ ਲਈ ਨਿੱਜੀ ਤੌਰ 'ਤੇ ਇਸ ਮਾਮਲੇ ਨੂੰ ਸਊਦੀ ਅਰਬ ਦੇ ਅਧਿਕਾਰੀਆਂ ਦੇ ਸਾਹਮਣੇ ਚੁੱਕਣ ਦਾ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਉਹ ਉੱਥੇ ਅਪਣਾ ਰੁਜ਼ਗਾਰ ਕਮਾਉਣ ਲਈ ਗਏ ਸਨ ਪਰ ਗ਼ਲਤ ਏਜੰਟਾਂ ਦੀ ਵਜ੍ਹਾ ਨਾਲ ਉਥੇ ਫਸ ਗਏ ਹਨ। ਮੁੱਖ ਮੰਤਰੀ ਨੇ ਇਸ ਸਬੰਧੀ ਵਿਚ ਸਵਰਾਜ ਨੂੰ ਇਕ ਪੱਤਰ ਵੀ ਲਿਖਆ।