Australia ਦੇ ਮੰਜ਼ਰ ਨੇ ਇਕ ਵਾਰ ਯਾਦ ਕਰਵਾਇਆ, ਕਿ ਸਾਨੂੰ ਅਪਣੀ ਕੁਦਰਤ ਨੂੰ ਬਚਾਉਣਾ ਚਾਹੀਦਾ ਹੈ
Published : Jan 7, 2020, 1:18 pm IST
Updated : Jan 7, 2020, 1:41 pm IST
SHARE ARTICLE
Photo
Photo

ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨੇ ਇਕ ਵਾਰ ਫਿਰ ਤੋਂ ਮਨੁੱਖ  ਨੂੰ ਸੁਚੇਤ ਕਰ ਦਿੱਤਾ ਹੈ

ਵਿਕਟੋਰੀਆਂ: ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨੇ ਇਕ ਵਾਰ ਫਿਰ ਤੋਂ ਮਨੁੱਖ  ਨੂੰ ਸੁਚੇਤ ਕਰ ਦਿੱਤਾ ਹੈ ਕਿ ਸਾਨੂੰ ਕਿਸੇ ਵੀ ਹਾਲਤ ਵਿਚ ਅਪਣੀ ਧਰਤੀ ਨੂੰ ਬਚਾਉਣ ਲਈ ਪਹਿਲਾਂ ਤੋਂ ਹੀ ਯੋਜਨਾ ਬਣਾ ਕੇ ਰੱਖਣੀ ਚਾਹੀਦੀ ਹੈ।

File PhotoFile Photo

ਆਸਟ੍ਰੇਲੀਆ ਦੇ ਇਸ ਮੰਜਰ ਨੇ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੌਰਾਨ ਜਾਨਵਰਾਂ ਦੀਆਂ ਕਈ ਤਸਵੀਰਾਂ ਖਿੱਚ ਦਾ ਕੇਂਦਰ ਬਣੀਆਂ, ਜਿਨ੍ਹਾਂਂ ਵਿਚ ਬੇਜ਼ੁਬਾਨ ਜਾਨਵਰ ਦੁੱਖ ਦੀ ਘੜੀ 'ਚ ਇਕ ਦੂਜੇ ਨੂੰ ਸਹਾਰਾ ਦਿੰਦੇ ਨਜ਼ਰ ਆ ਰਹੇ ਸੀ। 

File PhotoFile Photo

ਇਸ ਦੌਰਾਨ ਲੋਕਾਂ ਨੇ ਬੇਜ਼ੁਬਾਨਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਮਗਰੋਂ ਦੁਨੀਆ ਭਰ ਦੇ ਲੋਕਾਂ ਵਲੋਂ ਅੱਗ ਬੁਝਣ ਦੀਆਂ ਦੁਆਵਾਂ ਕੀਤੀਆਂ ਜਾਣ ਲੱਗੀਆਂ। ਲੋਕਾਂ ਦੀਆਂ ਅਰਦਾਸਾਂ ਸਦਕਾ ਰੱਬ  ਨੇ ਬੇਜ਼ੁਬਾਨਾਂ ਦੀ ਅਵਾਜ਼ ਸੁਣੀ।

File PhotoFile Photo

ਲੋਕਾਂ ਦੀਆਂ ਦੁਆਵਾਂ ਅਨੁਸਾਰ ਆਸਟ੍ਰੇਲੀਆ ਵਿਚ ਅਚਾਨਕ ਬਾਰਿਸ਼ ਪੈਣੀ ਸ਼ੁਰੂ ਹੋ ਗਈ। ਬਾਰਿਸ਼ ਸ਼ੁਰੂ ਹੁੰਦਿਆਂ ਹੀ ਲੋਕਾਂ ਅਤੇ ਜਾਨਵਰਾਂ ਨੇ ਇਸ ਦਾ ਸਵਾਗਤ ਨੱਚ ਟੱਪ ਕੇ ਕੀਤਾ। ਲੋਕਾਂ ਨੇ ਬਾਰਿਸ਼ 'ਚ ਨੱਚਦਿਆਂ ਟੱਪਦਿਆਂ ਖ਼ੁਸ਼ੀ ਦੀ ਇਜ਼ਹਾਰ ਕੀਤਾ।

File PhotoFile Photo

ਜ਼ਿਕਰਯੋਗ ਹੈ ਕਿ ਭਿਆਨਕ ਗਰਮੀ ਦੇ ਚਲਦਿਆਂ ਆਸਟ੍ਰੇਲੀਆਂ ਦੇ ਜੰਗਲਾਂ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਸੀ। ਇਸ ਅੱਗ ਨੇ ਜਿੱਥੇ 50 ਕਰੋੜ ਦੇ ਕਰੀਬ ਜੰਗਲੀ ਜਾਨਵਰਾਂ ਨੂੰ ਨਿਗਲ ਲਿਆ ਹੈ। ਉਥੇ ਹੀ ਆਸਪਾਸ ਦੇ ਖੇਤਰਾਂ ਵਿਚ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

Photo Photo

ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਰੁੱਖਾਂ ਤੋਂ ਉਚੀਆਂ ਵੇਖੀਆਂ ਜਾ ਸਕਦੀਆਂ ਸਨ। ਇਸ ਅੱਗ ਵਿਚ 24 ਲੋਕਾਂ ਦੀ ਮੌਤ, 8000 ਕੋਆਲਾ ਦੀ ਮੌਤ, 50 ਕਰੋੜ ਜਾਨਵਰਾਂ ਦੀ ਮੌਤ ਹੋਈ।

File PhotoFile Photo

ਇਸ ਦੇ ਨਾਲ ਹੀ 1400 ਤੋਂ ਵਧੇਰੇ ਘਰ ਸੜ ਕੇ ਸਵਾਹ ਹੋ ਗਏ।ਇਸ ਭਿਆਨਕ ਅੱਗ ਨੇ 5.5 ਮਿਲੀਅਨ ਹੈਕਟੇਅਰ ਖੇਤਰ ਨੂੰ ਸਾੜ ਦਿੱਤਾ। ਇਸ ਜ਼ਹਿਰੀਲੇ ਧੂੰਏਂ ਦੀ ਹਵਾ ਵਿਚ ਸਾਹ ਲੈਣ ਲਈ ਕਰੋੜਾਂ ਲੋਕ ਮਜ਼ਬੂਰ ਹੋਏ।

File PhotoFile Photo

ਇਸ ਦੌਰਾਨ ਆਸਟ੍ਰੇਲੀਆਂ ਦੇ ਗੁਆਂਢੀ ਮੁਲਕ ਨਿਊਜ਼ੀਲੈਂਡ ਦਾ ਅਸਮਾਨ ਵੀ ਸੰਤਰੀ ਹੋ ਗਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement