
ਹੁਸੈਨ ਨੇ ਕਿਹਾ ਕਿ ਸਰਕਾਰ ਨੇ ਐਸੋਸੀਏਟਿਡ ਪ੍ਰੈਸ ਆਫ਼ ਪਾਕਿਸਤਾਨ ਨੂੰ ਡਿਜ਼ੀਟਲ ਸਰਵਿਸ ਆਫ਼ ਪਾਕਿਸਤਾਨ ਵਿਚ ਬਦਲਣ ਦਾ ਫ਼ੈਸਲਾ ਕੀਤਾ ਹੈ
ਇਸਲਾਮਾਬਾਦ : ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਸੋਸ਼ਲ ਨੈਟਵਰਕ ਸਾਈਟ ਫੇਸਬੁਕ ਨੂੰ ਅਪਣੇ ਇਥੇ ਦਫ਼ਤਰ ਖੋਲ੍ਹਣ ਲਈ ਸੱਦਾ ਦਿਤਾ ਹੈ। ਹੁਸੈਨ ਨੇ ਡਿਜ਼ੀਟਲ ਮੀਡੀਆ ਦੇ ਮਹੱਤਵ 'ਤੇ ਕਰਵਾਏ ਗਏ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਇਸ਼ਤਿਹਾਰ ਉਦਯੋਗ ਦੀ ਸਲਾਨਾ ਆਮਦਨੀ ਸੱਤ ਅਰਬ ਰੁਪਏ ਹੈ ਅਤੇ
Facebook
ਸਰਕਾਰ ਨੇ ਅਪਣੇ ਇਕ ਤਿਹਾਈ ਇਸ਼ਤਿਹਾਰ ਡਿਜ਼ੀਟਲ ਮੀਡੀਆ ਨੂੰ ਦਿਤੇ ਹਨ। ਉਹਨਾਂ ਕਿਹਾ ਕਿ ਇਸ਼ਤਿਹਾਰਾਂ ਦਾ ਘੇਰਾ ਹੁਣ ਰਵਾਇਤੀ ਮੀਡੀਆ ਤੋਂ ਹਟਾ ਕੇ ਡਿਜ਼ੀਟਲ ਮੀਡੀਆ ਵੱਲ ਜਾ ਰਿਹਾ ਹੈ ਅਤੇ ਰਵਾਇਤੀ ਮੀਡੀਆ ਲਈ ਇਕ ਵੱਡਾ ਖ਼ਤਰਾ ਹੈ। ਜੇਕਰ ਇਸ ਖ਼ਤਰੇ ਦਾ ਸਾਹਮਣਾ ਕਰਨਾ ਹੈ ਤਾਂ ਆਧੁਨਿਕ ਤਕਨੀਕ ਨੂੰ ਅਪਣਾਉਣਾ ਜ਼ਰੂਰੀ ਹੈ ਕਿਉਂਕਿ ਪਾਕਿਸਤਾਨ ਪੇਸ਼ੇਵਰ
Digital Media
ਹੁਣ ਵੀ ਤਕਨੀਕ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਉਹਨਾਂ ਮੀਡੀਆ ਵਾਲਿਆਂ ਨੂੰ ਇਸ ਗੱਲ 'ਤੇ ਖੋਜ ਕਰਨ ਦੀ ਅਪੀਲ ਕੀਤੀ ਕਿ ਰਵਾਤੀ ਮੀਡੀਆ ਤੇ ਡਿਜ਼ੀਟਲ ਮੀਡੀਆ ਦਾ ਕੀ ਅਤੇ ਕਿੰਨਾ ਅਸਰ ਹੋ ਰਿਹਾ ਹੈ। ਹੁਸੈਨ ਨੇ ਕਿਹਾ ਕਿ ਸਰਕਾਰ ਨੇ ਐਸੋਸੀਏਟਿਡ ਪ੍ਰੈਸ ਆਫ਼ ਪਾਕਿਸਤਾਨ ਨੂੰ ਡਿਜ਼ੀਟਲ ਸਰਵਿਸ ਆਫ਼ ਪਾਕਿਸਤਾਨ ਵਿਚ ਬਦਲਣ ਦਾ ਫ਼ੈਸਲਾ ਕੀਤਾ ਹੈ
Social Media Sites
ਅਤੇ ਸਰਕਾਰ ਇਸ ਤੇ 85 ਕਰੋੜ ਰੁਪਏ ਖਰਚ ਕਰ ਰਹੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਦੇ ਜ਼ਿਆਦਾਤਰ ਕਰਮਚਾਰੀਆਂ ਨੂੰ ਈ-ਮੇਲ ਅਕਾਉਂਟ ਆਪਰੇਟ ਕਰਨਾ ਨਹੀਂ ਆਉਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਵੈਬ ਟੀਵੀ, ਸੋਸ਼ਲ ਮੀਡੀਆ ਅਤੇ ਹੋਰਨਾਂ ਮੀਡੀਆ ਮੰਚਾਂ ਦੀ ਕੰਮਕਾਜੀ ਪ੍ਰਣਾਲੀ ਨੂੰ ਕਾਬੂ ਵਿਚ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਲਿਆਵੇਗੀ।