
ਮ੍ਰਿਤਕ ਦੀ ਪਛਾਣ ਸ਼੍ਰੀਕਾਂਤ ਡਿਗਾਲਾ ਵਜੋਂ ਹੋਈ ਹੈ
ਨਿਊਯਾਰਕ: ਅਮਰੀਕਾ ਦੇ ਨਿਊ ਜਰਸੀ ਵਿਚ ਵਾਪਰੇ ਰੇਲ ਹਾਦਸੇ ਵਿਚ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਆਂਧਰਾ ਪ੍ਰਦੇਸ਼ ਦੇ ਅੰਨਾਮਈਆ ਜ਼ਿਲ੍ਹੇ ਦਾ 39 ਸਾਲਾ ਵਿਅਕਤੀ ਪ੍ਰਿੰਸਟਨ ਜੰਕਸ਼ਨ ਸਟੇਸ਼ਨ 'ਤੇ ਇਕ ਇੰਟਰਸਿਟੀ ਰੇਲਗੱਡੀ ਦੀ ਲਪੇਟ ਵਿਚ ਆ ਗਿਆ। ਮ੍ਰਿਤਕ ਦੀ ਪਛਾਣ ਸ਼੍ਰੀਕਾਂਤ ਡਿਗਾਲਾ ਵਜੋਂ ਹੋਈ ਹੈ। ਪਿਛਲੇ ਹਫ਼ਤੇ ਵਾਪਰੇ ਇਸ ਹਾਦਸੇ ਮਗਰੋਂ ਨਿਊਯਾਰਕ ਅਤੇ ਫਿਲਾਡੇਲਫੀਆ ਵਿਚਕਾਰ ਰੇਲ ਸੇਵਾਵਾਂ ਕੁਝ ਸਮੇਂ ਲਈ ਮੁਅੱਤਲ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ: ਬਲਕੌਰ ਸਿੰਘ ਨੂੰ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ, 14 ਸਾਲਾ ਨੌਜਵਾਨ ਨੇ ਭੇਜੀਆਂ ਸੀ ਧਮਕੀ ਭਰੀਆਂ Emails
ਐਮਟਰੈਕ ਦੇ ਬੁਲਾਰੇ ਨੇ ਦੱਸਿਆ ਕਿ ਐਮਟਰੈਕ ਟ੍ਰੇਨ 178, ਵਾਸ਼ਿੰਗਟਨ ਡੀਸੀ ਤੋਂ ਬੋਸਟਨ ਜਾ ਰਹੀ ਸੀ, ਇਸ ਦੌਰਾਨ ਟਰੇਨ ਨੇ ਪੀੜਤ ਨੂੰ ਪ੍ਰਿੰਸਟਨ ਜੰਕਸ਼ਨ ਦੇ ਪੂਰਬ ਵੱਲ ਟੱਕਰ ਮਾਰੀ। ਹਾਦਸੇ ਵਿਚ ਰੇਲਗੱਡੀ ’ਚ ਸਵਾਰ ਯਾਤਰੀਆਂ ਜਾਂ ਚਾਲਕ ਦਲ ਦੇ ਕਿਸੇ ਵੀ ਮੈਂਬਰ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।