
ਦਸਮੇਸ਼ ਕਲਚਰ ਸੈਂਟਰ ਕਈ ਸਾਲਾਂ ਤੋਂ ਕਰ ਰਿਹਾ ਹੈ ਮਨੁੱਖਤਾ ਦੀ ਸੇਵਾ
ਦਸਮੇਸ਼ ਕਲਚਰ ਸੈਂਟਰ ਕਈ ਸਾਲਾਂ ਤੋਂ ਕਰ ਰਿਹਾ ਹੈ ਮਨੁੱਖਤਾ ਦੀ ਸੇਵਾ
ਦਸਮੇਸ਼ ਕਲਚਰ ਸੈਂਟਰ ਜੋ ਕਿ ਕੈਲਗਰੀ ਦੀ ਇਕ ਗਲੀ ਵਿਚ ਸਥਿੱਤ ਹੈ। ਉਹ 1989 ਤੋਂ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ ਨਾ ਕੇਵਲ ਦੁਖੀਆਂ ਦਰਦੀਆਂ ਦੇ ਕੰਮ ਆਉਂਦਾ ਹੈ ਬਲਕਿ ਸਿੱਖ ਧਰਮ ਦੀਆਂ ਸਿਖਿਆਵਾਂ ਨੂੰ ਵੀ ਫੈਲਾਅ ਰਿਹਾ ਹੈ, ਜਿਸ ਕਾਰਨ ਜਿਸ ਗਲੀ ਵਿਚ ਇਹ ਸੈਂਟਰ ਸਥਿਤ ਹੈ ਉਸ ਦਾ ਨਾਮ ਹੀ ਸਿੱਖ ਟੈਂਪਲ ਭਾਵ ਗੁਰਦੁਆਰੇ ਵਾਲੀ ਗਲੀ ਪੈ ਗਿਆ ਹੈ।Dashmesh culture centreਸੈਂਟਰ ਦੀਆਂ ਇਨ੍ਹਾਂ ਸੇਵਾਵਾਂ ਕਾਰਨ ਮੋਂਟੀਗੇਡ ਬੈਲਵਾਰਡ ਨੇ ਕੈਲਗਰੀ ਸਿਟੀ ਕੌਂਸਲ ਵਲੋਂ ਇਸ ਗਲੀ ਨੂੰ ਗੁਰਦੁਆਰੇ ਵਾਲੀ ਗਲੀ ਵਜੋਂ ਮਾਨਤਾ ਦੇ ਦਿਤੀ। ਇਸ ਦੀ ਜਾਣਕਾਰੀ ਇਸ ਹਫ਼ਤੇ ਕੈਲਗਰੀ ਸਿਟੀ ਕੌਂਸਲ ਦੇ ਮੇਅਰ ਨਹੀਦ ਨੈਨਸੀ ਨੇ ਦਿਤੀ ਹੈ।
ਸੈਂਟਰ ਦੇ ਪ੍ਰਧਾਨ ਰਣਬੀਰ ਸਿੰਘ ਪਾਰਮਰ ਨੇ ਕੈਲਗਰੀ ਆਈਓਪੇਂਡਰ ਨੂੰ ਦਸਿਆ ਕਿ ਇਸ ਨਾਲ ਸਿੱਖਾਂ ਨੂੰ ਬਹੁਤ ਖੁਸ਼ੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਦਾ ਮਤਲਬ ਹੈ 'ਗੁਰੂ ਦਾ ਦਰਵਾਜ਼ਾ' ਹੈ ਜਿਵੇਂ ਕਿ ਅਸੀਂ ਅੰਦਰ ਜਾ ਕੇ ਅਰਦਾਸ ਕਰਦੇ ਹਾਂ। calgeryਸਾਹਿਬ ਇਕ ਅਜਿਹਾ ਸ਼ਬਦ ਹੈ ਜੋ ਭਗਵਾਨ ਜਾਂ ਉਚ ਸ਼ਕਤੀ ਦੀ ਤਰਜ਼ਮਾਨੀ ਕਰਦਾ ਹੈ, ਕਦੇ-ਕਦੇ ਸਨਮਾਨ ਦੀ ਨਿਸ਼ਾਨੀ ਦੇ ਰੂਪ ਵਿਚ ਇਸਤੇਮਾਲ ਹੁੰਦਾ ਹੈ। ਪਾਰਮਰ ਨੇ ਕਿਹਾ, "ਇਸ ਗੁਰਦੁਆਰੇ ਦਾ ਨਿਰਮਾਣ 1989 ਵਿਚ ਕੀਤਾ ਗਿਆ ਸੀ, ਜਦੋਂ ਵਾਸਤਵ ਵਿਚ ਉਥੇ ਕੋਈ ਘਰ ਵੀ ਨਹੀਂ ਸੀ।" ਇਸ ਦਾ ਮਤਲਬ ਮਾਨਤਾ ਪ੍ਰਾਪਤ ਕਰਨ ਲਈ ਕਾਫ਼ੀ ਹੈ ਅਤੇ ਇਸ ਗੁਰਦੁਆਰੇ 'ਦਸਮੇਸ਼ ਸੰਗਤ ਕੇਂਦਰ' ਦੀ ਅਸੀਂ ਲਗਭਗ 40 ਸਾਲਾਂ ਤੋਂ ਸੇਵਾ ਕਰ ਰਹੇ ਹਾਂ।"
Dashmesh culture centreਇਹ ਸੈਂਟਰ ਅਕਸਰ ਹਰ ਦਿਨ ਜਨਤਾ ਲਈ 3 ਵਜੇ ਤੋਂ 10 ਵਜੇ ਤਕ ਖੁੱਲ੍ਹਾ ਰਹਿੰਦਾ ਹੈ। ਪਾਰਮਰ ਨੇ ਕਿਹਾ ਕਿ ਜਿਹੜੇ ਲੋਕ ਸਾਡੇ ਕੋਲ ਆਉਂਦੇ ਹਨ ਜੋ ਬੇਘਰ ਹਨ ਅਸੀਂ ਉਨ੍ਹਾਂ ਦਾ ਹਮੇਸ਼ਾ ਸਵਾਗਤ ਕਰਦੇ ਹਾਂ। ਅਸੀਂ ਜਾਤੀ, ਧਰਮ 'ਚ ਕੋਈ ਵਿਤਕਰਾ ਨਹੀਂ ਕਰਦੇ ਸਗੋਂ ਸਾਰਿਆਂ ਨੂੰ ਬਰਾਬਰ ਦਾ ਸਨਮਾਨ ਦਿਤਾ ਜਾਂਦਾ ਹੈ।