Mrs. Sri Lanka ਮੁਕਾਬਲੇ ਦੌਰਾਨ ਹੋਇਆ ਹੰਗਾਮਾ, ਵਿਜੇਤਾ ਦੇ ਸਿਰ ਤੋਂ ਖੋਹਿਆ ਗਿਆ ਤਾਜ
Published : Apr 7, 2021, 9:15 am IST
Updated : Apr 7, 2021, 12:21 pm IST
SHARE ARTICLE
Mrs. Sri Lanka
Mrs. Sri Lanka

ਤਾਜ ਖੋਹੇ ਜਾਣ ਦੌਰਾਨ ਵਿਜੇਤਾ ਦੇ ਸਿਰ ਤੇ ਲੱਗੀਆਂ ਸੱਟਾਂ

ਕੋਲੰਬੋ: ਸ੍ਰੀ ਲੰਕਾ ਵਿੱਚ ਮਿਸੇਜ਼ ਸ਼੍ਰੀਲੰਕਾ ਮੁਕਾਬਲੇ ਦੌਰਾਨ ਐਤਵਾਰ ਨੂੰ ਕਾਫੀ ਹੰਗਾਮਾ ਹੋਇਆ। ਇਸ ਸੁੰਦਰਤਾ ਕਵੀਨ ਮੁਕਾਬਲੇ ਵਿਚ ਜੇਤੂ ਪੁਸ਼ਪਿਕਾ ਡੀ ਸਿਲਵਾ ਦੇ ਸਿਰ 'ਤੇ ਪਹਿਨਿਆ ਤਾਜ ਮੌਜੂਦਾ ਮਿਸ ਵਰਲਡ ਕੈਰੋਲੀਨ ਜਿਊਰੀ ਦੁਆਰਾ ਸਟੇਜ' ਤੇ ਖੋਹਿਆ ਗਿਆ।

Mrs. Sri Lanka Mrs. Sri Lanka

ਕੈਰੋਲੀਨ ਨੇ ਕਿਹਾ ਕਿ ਉਹ ਇਸ ਤਾਜ ਨੂੰ ਆਪਣੇ ਸਿਰ ਤੇ ਨਹੀਂ ਰੱਖ ਸਕਦੀ ਕਿਉਂਕਿ ਉਹ ਤਲਾਕਸ਼ੁਦਾ ਹੈ। ਕੋਲੰਬੋ ਦੇ ਇੱਕ ਥੀਏਟਰ ਵਿੱਚ ਆਯੋਜਿਤ ਮਿਸੇਜ਼ ਸ਼੍ਰੀ ਲੰਕਾ ਪ੍ਰੋਗਰਾਮ ਰਾਸ਼ਟਰੀ ਟੀਵੀ ਚੈਨਲ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਸੀ। ਹਾਲਾਂਕਿ ਬਾਅਦ ਵਿੱਚ ਜਦੋਂ ਸਮਾਗਮ ਦੇ ਪ੍ਰਬੰਧਕਾਂ ਨੇ ਪੁਸ਼ਟੀ ਕੀਤੀ ਕਿ ਸ਼੍ਰੀਮਤੀ ਡੀ ਸਿਲਵਾ ਤਲਾਕਸ਼ੁਦਾ ਨਹੀਂ ਸੀ।

Mrs. Sri Lanka Mrs. Sri Lanka

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ, ਕੈਰੋਲੀਨ ਜਿਊਰੀ ਇਹ ਕਹਿੰਦੇ ਹਨ ਕਿ ਇੱਥੇ ਇੱਕ ਨਿਯਮ ਹੈ ਕਿ ਤਲਾਕਸ਼ੁਦਾ ਔਰਤਾਂ ਇਸ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਦੀਆਂ। ਇਸ ਲਈ, ਮੈਂ ਇਹ ਕਦਮ ਉਠਾ ਰਹੀ ਹਾਂ ਤਾਂ ਜੋ ਇਹ ਤਾਜ ਦੂਸਰੇ  ਸਥਾਨ ਤੇ  ਆਉਣ ਵਾਲੀ ਪ੍ਰਤੀਯੋਗਤਾ ਨੂੰ ਦਿੱਤਾ ਜਾ ਸਕੇ।

Mrs. Sri Lanka Mrs. Sri Lanka

ਕੈਰੋਲੀਨ ਡੀ ਸਿਲਵਾ ਦੇ ਸਿਰ 'ਤੇ ਪਹਿਨੇ ਤਾਜ ਨੂੰ ਖੋਹਣ ਸਮੇਂ ਦੌਰਾਨ, ਸੋਨੇ ਦਾ ਤਾਜ ਡੀ ਸਿਲਵਾ ਦੇ ਵਾਲਾਂ ਵਿੱਚ ਫਸ ਗਿਆ ਅਤੇ ਬਹੁਤ ਕੋਸ਼ਿਸ਼ਾਂ ਦੇ ਬਾਅਦ, ਤਾਜ ਬਾਹਰ ਆਇਆ। ਕੈਰੋਲੀਨ ਦੀ ਇਸ ਹਰਕਤ ਕਾਰਨ ਡੀ ਸਿਲਵਾ  ਨੂੰ ਸੱਟਾਂ ਵੀ ਲੱਗੀਆਂ ਅਤੇ ਉਸ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪ੍ਰਬੰਧਕਾਂ ਨੇ ਬਾਅਦ ਵਿਚ ਡੀ ਸਿਲਵਾ ਤੋਂ ਮੁਆਫੀ ਮੰਗੀ ਅਤੇ ਉਸ ਦਾ ਤਾਜ ਉਸ ਨੂੰ ਵਾਪਸ ਕਰ ਦਿੱਤਾ ਗਿਆ। 

Mrs. Sri Lanka Mrs. Sri Lanka

Location: Sri Lanka, Western, Colombo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement