ਦਖਣੀ ਚੀਨ ਸਾਗਰ 'ਚ ਚੀਨੀ ਫ਼ੌਜ ਹਮਲਾਵਰ ਰੁਖ਼ ਅਪਣਾ ਰਹੀ ਏ : ਅਮਰੀਕੀ ਰਖਿਆ ਮੰਤਰੀ
Published : May 7, 2020, 10:03 am IST
Updated : May 7, 2020, 10:03 am IST
SHARE ARTICLE
File Photo
File Photo

ਅਮਰੀਕੀ ਰਖਿਆ ਮੰਤਰੀ ਮਾਰਕ ਐਸਪਰ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਦੀ ਫ਼ੌਜ ਦਖਣੀ ਚੀਨ ਸਾਗਰ 'ਚ ਹਮਲਾਵਰ ਰੁੱਖ ਅਪਣਾ ਰਹੀ ਹੈ।

ਵਾਸ਼ਿੰਗਟਨ, 6 ਮਈ : ਅਮਰੀਕੀ ਰਖਿਆ ਮੰਤਰੀ ਮਾਰਕ ਐਸਪਰ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਦੀ ਫ਼ੌਜ ਦਖਣੀ ਚੀਨ ਸਾਗਰ 'ਚ ਹਮਲਾਵਰ ਰੁੱਖ ਅਪਣਾ ਰਹੀ ਹੈ। ਇੰਨਾ ਹੀ ਨਹੀਂ, ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਉਸ 'ਤੇ ਲੱਗ ਰਹੇ ਦੋਸ਼ਾਂ ਤੋਂ ਧਿਆਨ ਭਟਕਾਉਣ ਅਤੇ ਅਪਣੀ ਛਵੀ ਸੁਧਾਰਣ ਲਈ ਝੂਠੀਆਂ ਸੂਚਨਾਵਾਂ ਫੈਲਾਉਣੀਆਂ ਸ਼ੁਰੂ ਕਰ ਦਿਤੀਆਂ ਹਨ।

ਰਖਿਆ ਮੰਤਰਾਲਾ ਪੈਂਟਾਗਨ 'ਚ ਮੰਗਲਵਾਰ ਨੂੰ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਐਸਪਰ ਨੇ ਕਿਹਾ ਕਿ ਅਸੀਂ ਦਖਣੀ ਚੀਨ ਸਾਗਰ ਵਿਚ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦਾ ਹਮਲਾਵਰ ਰਵੱਈਆ ਲਗਾਤਾਰ ਦੇਖ ਰਹੇ ਹਾਂ। ਫ਼ਿਲੀਪੀਨ ਦੇ ਫ਼ੌਜੀ ਬੇੜੇ ਨੂੰ ਧਮਕਾਉਣ, ਮੱਛੀਆਂ ਫੜਣ ਵਾਲੀ ਵੀਅਤਨਾਮ ਦੀ ਕਿਸ਼ਤੀ ਨੂੰ ਡੋਬਣ ਅਤੇ ਹੋਰ ਦੇਸ਼ਾਂ ਨੂੰ ਤੇਲ ਅਤੇ ਗੈਸ ਸਬੰਧੀ ਗਤਿਵਿਧੀਆਂ ਨੂੰ ਲੈ ਕੇ ਡਰਾਉਣ-ਧਮਕਾਉਣ ਦੇ ਮਾਮਲੇ ਉਸ ਦੇ ਇਸੇ ਰਵੱਈਏ ਨੂੰ ਦਰਸ਼ਾਉਂਦੇ ਹਨ।

File photoFile photo

ਸੰਸਾਰਕ ਮਹਾਂਮਾਰੀ ਕਾਰਨ ਜਿਥੇ ਕਈ ਦੇਸ਼ ਅਪਣੇ ਅੰਦਰੂਨੀ ਮਾਮਲਿਆਂ ਨਾਲ ਜੂਝ ਰਹੇ ਹਨ, ਉਥੇ ਹੀ ਅਮਰੀਕਾ ਦਾ ਰਣਨੀਤਕ ਵਿਰੋਧੀ ਅਪਣੇ ਲਾਭ ਖਾਤਰ ਇਸ ਸੰਕਟ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਅਮਰੀਕੀ ਨੇਵੀ ਦੇ ਦੋ ਜੰਗੀ ਬੇੜਿਆਂ ਨੇ ਦਖਣੀ ਚੀਨ ਸਾਗਰ ਵਿਚ ਸੁਤੰਤਰ ਵਿਚਰਣ ਕਰ ਕੇ ਇਹ ਸੰਦੇਸ਼ ਦਿਤਾ ਕਿ ਅਸੀਂ ਵੱਡੇ ਅਤੇ ਛੋਟੇ ਦੇਸ਼ਾਂ ਦੇ ਵਣਜ ਹਿੱਤ ਦੀ ਰਖਿਆ ਕਰਨਾ ਜਾਰੀ ਰੱਖਾਂਗੇ।

ਇਕ ਸਵਾਲ ਦੇ ਜਵਾਬ ਵਿਚ ਐਸਪਰ ਨੇ ਕਿਹਾ ਕਿ ਚੀਨ ਕੋਰੋਨਾ ਵਾਇਰਸ ਨੂੰ ਲੈ ਕੇ ਸ਼ੁਰੂ ਤੋਂ ਹੀ ਪਾਰਦਰਸ਼ੀ ਨਹੀਂ ਰਿਹਾ। ਜੇਕਰ ਚੀਨ ਜ਼ਿਆਦਾ ਪਾਰਦਰਸ਼ੀ ਰਿਹਾ ਹੁੰਦਾ ਤਾਂ ਅਸੀਂ ਇਸ ਵਾਇਰਸ ਨੂੰ ਸਮਝ ਸਕਦੇ ਅਤੇ ਲਗਭਗ ਦੁਨੀਆਂ ਇਸ ਸਥਿਤੀ ਵਿਚ ਨਾ ਹੁੰਦੀ। ਚੀਨ ਨੂੰ ਅਮਰੀਕਾ ਨੂੰ ਇਸ ਬੀਮਾਰੀ ਦੇ ਸ਼ੁਰੂਆਤੀ ਮਰੀਜ਼ਾਂ, ਚੀਨੀ ਖੋਜਕਰਤਾਵਾਂ ਅਤੇ ਵਿਗਿਆਨੀਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਤਕ ਪਹੁੰਚ ਦੀ ਇਜਾਜ਼ਤ ਦੇਣੀ ਚਾਹੀਦੀ ਹੈ। (ਪੀਟੀਆਈ)

ਘਟੀਆ ਕੁਆਲਟੀ ਦੇ ਮਾਸਕ ਮੁਹੱਈਆ ਕਰਵਾ ਰਿਹੈ ਚੀਨ
ਐਸਪਰ ਨੇ ਕਿਹਾ ਕਿ ਉਸ ਨੇ ਜੋ ਕੁਝ ਵੀ ਕੀਤਾ ਜਾਂ ਉਹ ਜੋ ਕੁਝ ਵੀ ਕਰਨ ਵਿਚ ਅਸਫਲ ਰਿਹਾ, ਉਸ ਤੋਂ ਬਾਅਦ ਹੁਣ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਸਾਡੇ ਕੋਲ ਮਾਸਕ ਹੈ। ਅਸੀਂ ਤੁਹਾਨੂੰ ਮਾਸਕ ਦਿਆਂਗੇ। ਅਸੀਂ ਤੁਹਾਨੂੰ ਇਹ ਦਿਆਂਗੇ, ਉਹ ਦਿਆਂਗੇ, ਅਸੀਂ ਤੁਹਾਨੂੰ ਆਰਥਕ ਸਹਾਇਤਾ ਦਿਆਂਗੇ। ਦੇਖੋ ਅਸੀਂ ਕਿੰਨੀ ਚੰਗੀ ਚੀਜ਼ਾਂ ਕਰ ਰਹੇ ਹਾਂ ਪਰ ਅਸੀਂ ਜਾਣਦੇ ਹਾਂ ਕਿ ਉਹ ਜੋ ਮਾਸਕ ਮੁਹੱਈਆ ਕਰਵਾ ਰਿਹਾ ਹੈ, ਉਹ ਚੰਗੀ ਕੁਆਲਿਟੀ ਦੇ ਨਹੀਂ ਹਨ। ਚੀਨ ਹੋਰ ਦੇਸ਼ਾਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਇਹ ਮਾਸਕ ਲਓ ਪਰ ਕਿਰਪਾ ਕਰ ਕੇ ਜਨਤਕ ਤੌਰ 'ਤੇ ਇਹ ਕਹੋ ਕਿ ਅਸੀਂ ਕਿੰਨਾ ਚੰਗਾ ਕੰਮ ਕਰ ਰਹੇ ਹਾਂ। ਉਹ ਕਈ ਚੀਜਾਂ ਨਾਲ ਅਪਣੀ ਛਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement