
ਫੇਸਬੁੱਕ, ਐਪਲ ਅਤੇ ਮਾਈਕ੍ਰੋਸਾਫ਼ਟ ਵਰਗੀਆਂ ਮੁੱਖ ਐਚ-1ਬੀ ਵੀਜ਼ਾ ਮਾਲਕ ਕੰਪਨੀਆਂ ਪ੍ਰਵਾਸੀ ਕਾਮਿਆਂ ਨੂੰ ਬਾਜ਼ਾਰ ਔਸਤ ਤੋਂ ਘੱਟ ਤਨਖ਼ਾਹ ਦੇ ਰਹੀਆਂ ਹਨ।
ਵਾਸ਼ਿੰਗਟਨ, 6 ਮਈ : ਫੇਸਬੁੱਕ, ਐਪਲ ਅਤੇ ਮਾਈਕ੍ਰੋਸਾਫ਼ਟ ਵਰਗੀਆਂ ਮੁੱਖ ਐਚ-1ਬੀ ਵੀਜ਼ਾ ਮਾਲਕ ਕੰਪਨੀਆਂ ਪ੍ਰਵਾਸੀ ਕਾਮਿਆਂ ਨੂੰ ਬਾਜ਼ਾਰ ਔਸਤ ਤੋਂ ਘੱਟ ਤਨਖ਼ਾਹ ਦੇ ਰਹੀਆਂ ਹਨ। ਇਕ ਨਵੀਂ ਰੀਪੋਰਟ ਮੁਤਾਬਕ ਇਸ ਲੇ ਲਈ ਇਹ ਕੰਪਨੀਆਂ ਅਮਰੀਕੀ ਕਿਰਤ ਵਿਭਾਗ ਦੇ 'ਐਚ-1ਬੀ ਪ੍ਰੋਗਰਾਮ' ਦਾ ਫਾਇਦਾ ਚੁੱਕ ਰਹੀਆਂ ਹਨ।
ਇਕਨੌਮਿਕ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਵਿਚ ਕਿਹਾ ਗਿਆ ਹੈ,''ਐੱਚ-1ਬੀ ਵੀਜ਼ਾ ਧਾਰਕਾਂ ਨੂੰ ਕੰਮ ਦੇਣ ਵਾਲੀਆਂ 30 ਚੋਟੀ ਦੀਆਂ ਕੰਪਨੀਆਂ ਵਿਚ ਐਮਾਜ਼ਾਨ, ਮਾਈਕ੍ਰੋਸਾਫ਼ਟ, ਵਾਲਮਾਰਟ, ਗੂਗਲ, ਐਪਲ ਅਤੇ ਫੇਸਬੁੱਕ ਸ਼ਾਮਲ ਹਨ। ਇਹ ਸਾਰੀਆਂ ਕੰਪਨੀਆਂ ਐਚ-1ਬੀ ਪ੍ਰੋਗਰਾਮ ਦਾ ਲਾਭ ਲੈ ਰਹੀਆਂ ਹਨ ਅਤੇ ਅਪਣੇ ਐੱਚ-1ਬੀ ਵਰਕਰਾਂ ਨੂੰ ਮਾਰਕੀਟ ਨਾਲੋਂ ਘੱਟ ਤਨਖ਼ਾਹ ਦਾ ਭੁਗਤਾਨ ਕਰ ਰਹੀਆਂ ਹਨ।'' ਡੇਨੀਯਲ ਕੋਸਟਾ ਅਤੇ ਰੌਨ ਹੀਰਾ ਵਲੋਂ 'ਐਚ-1ਬੀ ਵੀਜ਼ਾ ਅਤੇ ਪ੍ਰਚਲਤ ਤਨਖ਼ਾਹ ਦਾ ਪੱਧਰ' ਇਹ ਰਿਪੋਰਟ ਜਾਰੀ ਕੀਤੀ ਗਈ।
File photo
ਅਮਰੀਕੀ ਕਿਰਤ ਵਿਭਾਗ ਵਲੋਂ ਪ੍ਰਮਾਣਿਤ 60 ਫ਼ੀ ਸਦੀ ਐੱਚ-1ਬੀ ਅਹੁਦਿਆਂ 'ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਸਥਾਨਕ ਔਸਤ ਤਨਖ਼ਾਹ ਤੋਂ ਘੱਟ ਤਨਖ਼ਾਹ ਦਿਤੀ ਜਾਂਦੀ ਹੈ। ਇਸ ਨੇ ਕਿਹਾ ਕਿ ਜਦਕਿ ਐੱਚ-1ਬੀ ਪ੍ਰੋਗਰਾਮ ਦੇ ਨਿਯਮ ਇਸ ਦੀ ਇਜਾਜ਼ਤ ਦਿੰਦੇ ਹਨ, ਡੀ.ਓ.ਐੱਲ. ਕੋਲ ਇਸ ਨੂੰ ਬਦਲਣ ਦਾ ਅਧਿਕਾਰ ਹੈ ਪਰ ਅਜਿਹਾ ਨਹੀਂ ਹੈ।
ਸਾਲ 2019 ਵਿਚ 53,000 ਤੋਂ ਵਧੇਰੇ ਮਾਲਕਾਂ ਨੇ ਐੱਚ-1ਬੀ ਪ੍ਰੋਗਰਾਮ ਦੀ ਵਰਤੋਂ ਕੀਤੀ ਜਦਕਿ ਚੋਟੀ ਦੇ 30 ਐੱਚ-1ਬੀ ਮਾਲਕਾਂ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਲੋਂ 2019 ਵਿਚ ਮਨਜ਼ੂਰ ਕੀਤੀਆਂ 389,000 ਐੱਚ-1 ਬੀ ਪਟੀਸ਼ਨਾਂ ਵਿਚੋਂ 4 ਵਿਚੋਂ ਇਕ ਤੋਂ ਵੱਧ ਦਾ ਹਿਸਾਬ ਰਖਿਆ ਸੀ। ਚੋਟੀ ਦੇ 30 ਐੱਚ-1ਬੀ ਵਰਕਰਾਂ ਵਿਚੋਂ ਅੱਧੇ ਸਿੱਧੇ ਐੱਚ-1ਬੀ ਵਰਕਰਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਤੀਜੇ ਪੱਖ ਦੇ ਗਾਹਕਾਂ ਲਈ ਸਟਾਫ਼ ਪ੍ਰਦਾਨ ਕਰ ਲਈ ਇਕ ਆਊਟਸੋਰਸਿੰਗ ਕਾਰੋਬਾਰ ਮਾਡਲ ਦੀ ਵਰਤੋਂ ਕਰਦੇ ਹਨ। (ਪੀਟੀਆਈ)