
ਭਾਰਤੀ ਸੰਸਥਾਵਾਂ, ਗੁਰਦੁਆਰਿਆਂ ਤੇ ਮੰਦਰਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ
ਨਿਊਜ਼ੀਲੈਂਡ: ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ ਸਾਂਸਦ ਕੰਵਲਜੀਤ ਸਿੰਘ ਬਖ਼ਸ਼ੀ ਨੇ ਨਿਊਜ਼ੀਲੈਂਡ ਦੀ ਸੰਸਦ ਵਿਚ ਜਿੱਥੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਅਪਣੇ ਵਿਚਾਰ ਪੇਸ਼ ਕੀਤੇ, ਉਥੇ ਹੀ ਉਨ੍ਹਾਂ ਕੋਵਿਡ-19 ਦੇ ਚਲਦਿਆਂ ਭਾਰਤੀ ਲੋਕਾਂ ਵਲੋਂ ਤਾਲਾਬੰਦੀ ਦੌਰਾਨ ਲੋੜਵੰਦਾਂ ਲਈ ਖੋਲ੍ਹੇ ਦਿਲਾਂ ਦੇ ਦਰਵਾਜ਼ੇ ਅਤੇ ਦਿੱਤੇ ਯੋਗਦਾਨ ਦੀ ਇਕ ਝਲਕ ਵੀ ਲਗਦੇ ਹੱਥ ਪਾਰਲੀਮੈਂਟ ਵਿਚ ਪੇਸ਼ ਕਰ ਦਿੱਤੀ।
Kanwaljit Singh Bakshi
ਸਿੱਖ ਐਮਪੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ 'ਹਿਊਮਨ ਸਪਿਰਿਟ' ਦੀ ਮਹਾਨਤਾ ਨੇ ਇਸ ਔਖੇ ਸਮੇਂ ਜੋ ਅਪਣਾ ਰੰਗ ਵਿਖਾਇਆ ਉਸ ਦੀ ਅਪਣੇ ਆਪ ਵਿਚ ਇਕ ਵੱਖਰੀ ਮਿਸਾਲ ਹੈ। ਉਨਾਂ ਅਪਣੇ ਭਾਸ਼ਣ ਵਿਚ ਬੜੇ ਫਖ਼ਰ ਨਾਲ ਬੋਲਦਿਆਂ ਆਖਿਆ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਹਜ਼ਾਰਾਂ ਫ਼ੂਡ ਪੈਕਟ ਲੋੜਵੰਦਾਂ ਨੂੰ ਦੇਸ਼ ਭਰ ਵਿਚ ਵੰਡੇ ਗਏ।
New Zealand
ਇਸ ਦੇ ਨਾਲ ਹੀ ਉਨ੍ਹਾਂ ਪ੍ਰਮੁੱਖ ਸੰਸਥਾਵਾਂ ਦੇ ਵਿਚ ਸੁਪਰੀਮ ਸਿੱਖ ਸੁਸਾਇਟੀ ਅਤੇ ਸਬੰਧਤ ਸਾਰੇ ਧਾਰਮਕ ਅਸਥਾਨ, ਬੀਏਪੀਐਸ ਸਵਾਮੀਨਰਾਇਣ ਮੰਦਰ ਐਵਨਡੇਲ, ਹਮਿਲਟਨ, ਕ੍ਰਾਈਸਟ ਚਰਚ, ਭਾਰਤੀ ਮੰਦਰ, ਆਕਲੈਂਡ ਇੰਡੀਅਨ ਐਸੋਸੀਏਸ਼ਨ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ, ਗੁਰਦੁਆਰਾ ਸਿੱਖ ਸੰਗਤ ਸਾਹਿਬ ਟੌਰੰਗਾ ਸਿਟੀ, ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਰੋਟੋਰੂਆ ਸਮੇਤ ਹੋਰ ਕਈ ਸੰਸਥਾਵਾਂ ਵੱਲੋਂ ਪਾਏ ਗਏ ਯੋਗਦਾਨ ਦਾ ਨਾਂਅ ਲੈ ਕੇ ਜ਼ਿਕਰ ਕੀਤਾ।
Kanwaljit Singh Bakshi
ਇਹੀ ਨਹੀਂ, ਕੰਵਲਜੀਤ ਬਖ਼ਸ਼ੀ ਨੇ ਇਨ੍ਹਾਂ ਫੂਡ ਪਾਰਸਲ ਡ੍ਰਾਈਵਾਂ ਵਿਚ ਅਪਣਾ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ। ਸੱਚਮੁੱਚ ਵਿਦੇਸ਼ੀ ਪਾਰਲੀਮੈਂਟ ਵਿਚ ਭਾਰਤੀਆਂ ਦੇ ਯੋਗਦਾਨ ਦੀ ਗੱਲ ਹੋਣੀ ਭਾਰਤੀਆਂ ਦੇ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਮੰਤਰੀਆਂ ਨੇ ਵੀ ਭਾਰਤੀਆਂ ਦੇ ਸਮਾਜਿਕ ਕਾਰਜਾਂ ਦੀ ਖ਼ੂਬ ਸ਼ਲਾਘਾ ਕੀਤੀ।
New Zealand
ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਕੋਰੋਨਾ ਦਾ ਸਿਰਫ਼ ਇਕ ਹੀ ਕੇਸ ਐਕਟਿਵ ਹੈ, ਇੱਥੇ ਪਿਛਲੇ 13 ਦਿਨਾਂ ਤੋਂ ਇਕ ਵੀ ਕੋਰੋਨਾ ਦਾ ਨਵਾਂ ਕੇਸ ਨਹੀਂ ਆਇਆ, ਜਿਸ ਕਰ ਕੇ ਦੇਸ਼ ਮੁੜ ਤੋਂ ਵਿਕਾਸ ਦੀ ਲੀਹੇ ਰੁੜ੍ਹਨਾ ਸ਼ੁਰੂ ਹੋ ਗਿਆ ਹੈ।
New Zealand
ਕਰੋਨਾ ਦੇ ਚਲਦਿਆਂ ਲੋਕਾਂ ਨੂੰ ਇੱਥੇ ਕਾਫ਼ੀ ਮੁਸ਼ਕਲਾਂ ਵਿਚੋਂ ਲੰਘਣਾ ਪਿਆ, ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਵੱਡੀ ਢਾਹ ਲੱਗੀ ਐ ਪਰ ਸਰਕਾਰ ਵੱਲੋਂ ਆਰਥਿਕਤਾ ਨੂੰ ਮਜ਼ਬੂਤ ਲਈ ਕਈ ਯਤਨ ਕੀਤੇ ਜਾ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।