Russia, angered by Operation Spider Web : ਆਪ੍ਰੇਸ਼ਨ ਸਪਾਈਡਰ ਵੈੱਬ ਤੋਂ ਗੁੱਸੇ ’ਚ ਆਏ ਰੂਸ ਨੇ ਪੂਰੇ ਯੂਕਰੇਨ 'ਤੇ ਕੀਤਾ ਹਮਲਾ 
Published : Jun 7, 2025, 2:04 pm IST
Updated : Jun 7, 2025, 2:04 pm IST
SHARE ARTICLE
Russia, angered by Operation Spider Web, attacked all of Ukraine Latest News in Punjabi
Russia, angered by Operation Spider Web, attacked all of Ukraine Latest News in Punjabi

Russia, angered by Operation Spider Web : 400 ਡਰੋਨ ਤੇ 40 ਮਿਜ਼ਾਈਲਾਂ ਦਾਗੀਆਂ

Russia, angered by Operation Spider Web, attacked all of Ukraine Latest News in Punjabi : ਯੂਕਰੇਨ ਨੇ ਆਪ੍ਰੇਸ਼ਨ ਸਪਾਈਡਰ ਵੈੱਬ ਰਾਹੀਂ ਡਰੋਨਾਂ 'ਤੇ ਹਮਲਾ ਕਰ ਕੇ ਰੂਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਇਹ ਨੁਕਸਾਨ ਇੰਨਾ ਵੱਡਾ ਸੀ ਕਿ ਰੂਸੀ ਹਵਾਈ ਸੈਨਾ ਦੀ ਤਾਕਤ ਅੱਧੀ ਰਹਿ ਗਈ ਤੇ ਰੂਸ ਦੀ ਲੰਬੀ ਦੂਰੀ 'ਤੇ ਹਮਲਾ ਕਰਨ ਦੀ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਹੁਣ ਰੂਸ ਬਦਲੇ ਵਜੋਂ ਯੂਕਰੇਨ 'ਤੇ ਭਿਆਨਕ ਹਮਲੇ ਕਰ ਰਿਹਾ ਹੈ।

ਆਪ੍ਰੇਸ਼ਨ ਸਪਾਈਡਰ ਵੈੱਬ ਤੋਂ ਗੁੱਸੇ ਵਿਚ ਆਏ ਰੂਸ ਨੇ ਯੂਕਰੇਨ 'ਤੇ ਵੱਡਾ ਹਮਲਾ ਕੀਤਾ। ਰੂਸ ਨੇ ਦੇਸ਼ ਭਰ ਵਿਚ 400 ਤੋਂ ਵੱਧ ਡਰੋਨ ਅਤੇ 40 ਮਿਜ਼ਾਈਲਾਂ ਦਾਗੀਆਂ। ਇਸ ਦੌਰਾਨ ਘੱਟੋ-ਘੱਟ ਛੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦਰਜਨਾਂ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਹਮਲੇ ਵਿਚ ਲਗਭਗ ਪੂਰੇ ਯੂਕਰੇਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਚ ਕੀਵ, ਲਵੀਵ ਅਤੇ ਸੁਮੀ ਸਮੇਤ ਨੌਂ ਖੇਤਰ ਪ੍ਰਭਾਵਤ ਹੋਏ ਹਨ।

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਇਸਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਸੱਭ ਤੋਂ ਵੱਡੇ ਹਮਲਿਆਂ ਵਿਚੋਂ ਇਕ ਕਿਹਾ। ਯੂਕਰੇਨ ਦੀ ਸਟੇਟ ਐਮਰਜੈਂਸੀ ਸੇਵਾ ਦੇ ਅਨੁਸਾਰ, ਕੀਵ ਵਿਚ ਤਿੰਨ ਫ਼ਾਇਰ ਫ਼ਾਈਟਰ ਮਾਰੇ ਗਏ, ਲੂਤਸਕ ਵਿਚ ਦੋ ਨਾਗਰਿਕ ਮਾਰੇ ਗਏ ਅਤੇ ਚੇਰਨੀਹੀਵ ਵਿਚ ਇਕ ਹੋਰ ਵਿਅਕਤੀ ਮਾਰਿਆ ਗਿਆ।

ਜਾਣਕਾਰੀ ਅਨੁਸਾਰ ਹਮਲੇ ਤੋਂ ਬਾਅਦ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਰੂਸ ਨੇ ਰਾਤ ਭਰ ਕੀਤੇ ਹਮਲੇ ਵਿਚ 400 ਤੋਂ ਵੱਧ ਡਰੋਨ ਅਤੇ 40 ਮਿਜ਼ਾਈਲਾਂ ਦੀ ਵਰਤੋਂ ਕੀਤੀ। ਇਹ ਯੁੱਧ ਤੋਂ ਬਾਅਦ ਸੱਭ ਤੋਂ ਵੱਡੇ ਹਮਲਿਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਮਾਸਕੋ ਦੇ ਹਮਲੇ ਵਿਚ 80 ਲੋਕ ਜ਼ਖ਼ਮੀ ਹੋਏ ਅਤੇ ਯੂਕਰੇਨ ਦੇ ਲਗਭਗ ਪੂਰੇ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿਚ ਪੱਛਮ ਵਿਚ ਲਵੀਵ ਤੋਂ ਉੱਤਰ-ਪੂਰਬ ਵਿਚ ਸੁਮੀ ਤਕ ਦੇ ਨੌਂ ਖੇਤਰ ਸ਼ਾਮਲ ਹਨ।

ਹਾਲਾਂਕਿ ਰੂਸ ਨੇ ਤਿੰਨ ਸਾਲ ਲੰਬੀ ਜੰਗ ਵਿਚ ਲਗਭਗ ਹਰ ਰੋਜ਼ ਯੂਕਰੇਨ 'ਤੇ ਹਮਲਾ ਕੀਤਾ ਹੈ, ਪਰ ਯੂਕਰੇਨ ਪਿਛਲੇ ਐਤਵਾਰ ਤੋਂ ਜਵਾਬੀ ਕਾਰਵਾਈ ਕਰਨ ਲਈ ਤਿਆਰ ਸੀ। ਦਰਅਸਲ, ਕੀਵ ਨੇ ਹਾਲ ਹੀ ਵਿਚ ਆਪ੍ਰੇਸ਼ਨ ਸਪਾਈਡਰ ਵੈੱਬ ਕੀਤਾ, ਜਿਸ ਵਿਚ ਰੂਸ ਦੇ ਇਕ ਤਿਹਾਈ ਤੋਂ ਵੱਧ ਰਣਨੀਤਕ ਕਰੂਜ਼ ਮਿਜ਼ਾਈਲ ਕੈਰੀਅਰਾਂ 'ਤੇ ਹਮਲਾ ਕੀਤਾ ਗਿਆ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਹਮਲੇ ਕੀਵ ਦੀਆਂ ਅਤਿਵਾਦੀ ਕਾਰਵਾਈਆਂ ਦੇ ਜਵਾਬ ਵਿਚ ਸਨ।

ਪੁਤਿਨ ਨੇ ਕਿਹਾ ਸੀ ‘ਜਵਾਬ ਦੇਣਾ ਪਵੇਗਾ’
ਇਸ ਦੌਰਾਨ, ਬੁਧਵਾਰ ਨੂੰ ਅਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨਾਲ ਟੈਲੀਫ਼ੋਨ 'ਤੇ ਗੱਲਬਾਤ ਦੌਰਾਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਮਾਸਕੋ ਨੂੰ ਕੀਵ ਦੇ ਹਮਲੇ ਦਾ ਜਵਾਬ ਦੇਣਾ ਪਵੇਗਾ।
 

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement