G-7 Summit : ਜੀ-7 ਕੀ ਹੈ? ਕਿਹੜੇ ਦੇਸ਼ ਹਨ ਇਸ ਵਿਚ ਸ਼ਾਮਲ? 
Published : Jun 7, 2025, 11:52 am IST
Updated : Jun 7, 2025, 11:52 am IST
SHARE ARTICLE
What is G-7Summit? Which countries are involved in this? Latest news in Punjabi
What is G-7Summit? Which countries are involved in this? Latest news in Punjabi

G-7 Summit : ਕਿਹੜੇ ਦੇਸ਼ ਬਣਨਾ ਚਾਹੁੰਦੇ ਹਨ ਇਸ ਦੇ ਮੈਂਬਰ? ਜਾਣੋ

What is G-7Summit? Which countries are involved in this? Latest news in Punjabi :

ਜੀ 7 ਕੀ ਹੈ?
ਜੀ7 ਗਰੁੱਪ ਆਫ਼ ਸੇਵਨ ਸੱਤ ਦਾ ਸਮੂਹ ਹੈ ਜੋ ਦੁਨੀਆਂ ਦੀਆਂ ਸੱਤ ਸੱਭ ਤੋਂ ਵੱਡੀਆਂ ਅਖੌਤੀ "ਉੱਨਤ" ਅਰਥਵਿਵਸਥਾਵਾਂ ਦਾ ਇਕ ਸੰਗਠਨ ਹੈ। ਜੋ ਕੌਮਾਂਤਰੀ ਵਪਾਰ ਅਤੇ ਅੰਤਰਰਾਸ਼ਟਰੀ ਵਿੱਤੀ ਪ੍ਰਣਾਲੀ 'ਤੇ ਹਾਵੀ ਹਨ। ਇਸਦੇ ਮੈਂਬਰ ਹਰ ਸਾਲ G7 ਸੰਮੇਲਨ ਵਿੱਚ ਗਲੋਬਲ ਆਰਥਿਕ ਅਤੇ ਭੂ-ਰਾਜਨੀਤਿਕ ਮੁੱਦਿਆਂ 'ਤੇ ਚਰਚਾ ਕਰਨ ਲਈ ਮਿਲਦੇ ਹਨ।

ਕਿਹੜੇ ਦੇਸ਼ ਹਨ ਇਸ ਵਿਚ ਸ਼ਾਮਲ? 
ਜੀ7 ’ਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਯੂਕੇ ਅਤੇ ਸੰਯੁਕਤ ਰਾਜ ਅਮਰੀਕਾ ਸ਼ਾਮਲ ਹਨ। ਯੂਰਪੀਅਨ ਯੂਨੀਅਨ ਵੀ ਸਮੂਹ ਵਿਚ ਹਿੱਸਾ ਲੈਂਦੀ ਹੈ ਅਤੇ ਸਿਖਰ ਸੰਮੇਲਨਾਂ ਵਿਚ ਯੂਰਪੀਅਨ ਕੌਂਸਲ ਦੇ ਪ੍ਰਧਾਨ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਦੁਆਰਾ ਪ੍ਰਤੀਨਿਧਤਾ ਕੀਤੀ ਜਾਂਦੀ ਹੈ।

ਕਿਹੜੇ ਦੇਸ਼ ਬਣਨਾ ਚਾਹੁੰਦੇ ਹਨ ਇਸ ਦੇ ਮੈਂਬਰ? 
ਰੂਸ 1998 ਵਿਚ ਸ਼ਾਮਲ ਹੋਇਆ ਤਾਂ ਜੀ-8 ਬਣਾਇਆ, ਪਰ 2014 ਵਿਚ ਕ੍ਰੀਮੀਆ ਨੂੰ ਅਪਣੇ ਕਬਜ਼ੇ ਵਿਚ ਲੈਣ ਲਈ ਬਾਹਰ ਕਰ ਦਿਤਾ ਗਿਆ। ਉਥੇ ਹੀ ਚੀਨ ਅਪਣੀ ਵੱਡੀ ਆਰਥਿਕਤਾ ਤੇ ਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਦੇ ਕਾਰਨ ਕਦੇ ਮੈਂਬਰ ਨਹੀਂ ਬਣ ਸਕਿਆ ਹੈ। ਪ੍ਰਤੀ ਵਿਅਕਤੀ ਆਮਦਨ ਦੇ ਮੁਕਾਬਲਤਨ ਘੱਟ ਪੱਧਰ ਦਾ ਮਤਲਬ ਹੈ ਕਿ ਇਸ ਨੂੰ ਜੀ7 ਮੈਂਬਰਾਂ ਦੇ ਤਰੀਕੇ ਨਾਲ ਇਕ ਉੱਨਤ ਅਰਥਵਿਵਸਥਾ ਵਜੋਂ ਨਹੀਂ ਦੇਖਿਆ ਜਾਂਦਾ ਹੈ।

ਇਹ ਦੋਵੇਂ ਦੇਸ਼ ਰੂਸ ਤੇ ਚੀਨ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਜੀ-20 ਸਮੂਹ ਵਿਚ ਸ਼ਾਮਲ ਹਨ।

ਮੁੱਖ ਮਹਿਮਾਨ ਦੇ ਤੌਰ ’ਤੇ ਅਗਵਾਈ ਕਰਨ ਵਾਲੇ ਨੇਤਾ :
ਆਸਟ੍ਰੇਲੀਆ: ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼
ਬ੍ਰਾਜ਼ੀਲ: ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ. ਸਿਲਵਾ
ਮੈਕਸੀਕੋ: ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ (ਹਾਜ਼ਰੀ ਦੀ ਪੁਸ਼ਟੀ ਨਹੀਂ ਕੀਤੀ ਗਈ)
ਦੱਖਣੀ ਅਫਰੀਕਾ: ਰਾਸ਼ਟਰਪਤੀ ਸਿਰਿਲ ਰਾਮਾਫੋਸਾ
ਯੂਕਰੇਨ: ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਂਸਕੀ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੰਤ ਵਿੱਚ ਕੈਨੇਡਾ ਦੇ ਕਾਨਾਨਾਸਕਿਸ ਵਿਖੇ ਹੋਣ ਵਾਲੇ G7 ਸੰਮੇਲਨ ਵਿਚ ਸ਼ਾਮਲ ਹੋਣਗੇ। ਜਾਣਕਾਰੀ ਅਨੁਸਾਰ ਪੀਐਮ ਮੋਦੀ ਨੂੰ ਬੀਤੇ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਫ਼ੋਨ ਆਇਆ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement