ਪਾਕਿਸਤਾਨ ਚੋਣ ਮੁਕਾਬਲੇ ਵਿਚ ਖੜ੍ਹੀ ਹੋਈ ਹਿੰਦੂ ਭਾਈਚਾਰੇ ਦੀ ਔਰਤ
Published : Jul 7, 2018, 11:45 am IST
Updated : Jul 7, 2018, 11:45 am IST
SHARE ARTICLE
Sunita Parmar
Sunita Parmar

ਪਾਕਿਸਤਾਨ ਦੇ ਸਿੰਧ ਪ੍ਰਾਂਤ ਸੂਬੇ ਤੋਂ ਪਹਿਲੀ ਵਾਰ ਇੱਕ ਹਿੰਦੂ ਔਰਤ 25 ਜੁਲਾਈ ਨੂੰ ਹੋਣ ਵਾਲੇ ਰਾਜ ਦੀਆਂ ਅਸੈਂਬਲੀ ਚੋਣਾਂ ਵਿਚ ਕਿਸਮਤ ਅਜ਼ਮਾਏਗੀ।

ਕਰਾਚੀ, ਪਾਕਿਸਤਾਨ ਦੇ ਸਿੰਧ ਪ੍ਰਾਂਤ ਸੂਬੇ ਤੋਂ ਪਹਿਲੀ ਵਾਰ ਇੱਕ ਹਿੰਦੂ ਔਰਤ 25 ਜੁਲਾਈ ਨੂੰ ਹੋਣ ਵਾਲੇ ਰਾਜ ਦੀਆਂ ਅਸੈਂਬਲੀ ਚੋਣਾਂ ਵਿਚ ਕਿਸਮਤ ਅਜ਼ਮਾਏਗੀ। ਮੁਸਲਿਮ ਬਹੁਗਿਣਤੀ ਵਾਲੇ ਪਾਕਿਸਤਾਨ ਵਿਚ ਪਹਿਲੀ ਵਾਰ ਘੱਟ ਗਿਣਤੀ ਭਾਈਚਾਰੇ ਦੀ ਕਿਸੇ ਔਰਤ ਨੇ ਚੋਣ ਲੜਕੇ ਇਤਹਾਸ ਰਚਿਆ ਹੈ। ਮੇਘਵਾੜ ਭਾਈਚਾਰੇ ਦੀ 31 ਸਾਲ ਦੀ ਸੁਨੀਤਾ ਪਰਮਾਰ ਨੇ ਥਾਰਪਰਕਰ ਜਿਲ੍ਹੇ ਵਿਚ ਸਿੰਧ ਅਸੈਂਬਲੀ ਚੋਣ ਖੇਤਰ ਪੀਏਸ  - 56 ਲਈ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਕੀਤੀ ਹੈ। ਪਾਕਿਸਤਾਨ ਵਿਚ ਸਭ ਤੋਂ ਜ਼ਿਆਦਾ ਹਿੰਦੂ ਇਸ ਜ਼ਿਲ੍ਹੇ ਵਿਚ ਰਹਿੰਦੇ ਹਨ।

Sunita ParmarSunita Parmarਮੀਡੀਆ ਵਿਚ ਆਈ ਇੱਕ ਖ਼ਬਰ ਦੇ ਮੁਤਾਬਕ ਮੌਜੂਦਾ ਹਾਲਤ ਨੂੰ ਬਣਾਏ ਰੱਖਣ ਨੂੰ ਲੈ ਕੇ ‍ਆਤਮਵਿਸ਼ਵਾਸ ਨਾਲ ਭਰੀ ਪਰਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੋਣ ਲੜਨ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਪਿਛਲੀਆਂ ਸਰਕਾਰਾਂ ਉਨ੍ਹਾਂ ਦੇ ਚੋਣ ਖੇਤਰ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦਾ ਜੀਵਨ ਪੱਧਰ ਸੁਧਾਰਣ ਵਿਚ ਅਸਫਲ ਰਹੀਆਂ ਹਨ। ਸੁਨੀਤਾ ਪਰਮਾਰ ਦਾ ਕਹਿਣਾ ਹੈ ਕੇ 21ਵੀਆਂ ਸਦੀ ਵਿਚ ਰਹਿਣ ਦੇ ਬਾਵਜੂਦ ਔਰਤਾਂ ਲਈ ਮੂਲ ਸਿਹਤ ਸੁਵਿਧਾਵਾਂ ਅਤੇ ਸਿੱਖਿਅਕ ਸੰਸਥਾਵਾਂ ਨਹੀਂ ਹਨ।

Sunita ParmarSunita Parmarਪਰਮਾਰ ਨੇ ਕਿਹਾ ਕੇ ਪਿਛਲੀਆਂ ਸਰਕਾਰਾਂ ਨੇ ਇਸ ਇਲਾਕੇ ਲਈ ਕੁੱਝ ਵੀ ਨਹੀਂ ਕੀਤਾ। ਸੁਨੀਤਾ ਨੇ ਕਿਹਾ ਕੇ ਉਹ ਦਿਨ ਗਏ ਜਦੋਂ ਔਰਤਾਂ ਨੂੰ ਕਮਜ਼ੋਰ ਜਾਂ ਹੋਰਾਂ ਤੋਂ ਘੱਟ ਸਮਝਿਆ ਜਾਂਦਾ ਸੀ। ਉਨ੍ਹਾਂ ਕਿਹਾ ਕੇ ਮੈਨੂੰ ਇਸ ਲਈ ਇਹ ਚੋਣ ਮੁਕਾਬਲਾ ਜਿੱਤਣ ਦਾ ਯਕੀਨ ਹੈ। ਉਨ੍ਹਾਂ ਕਿਹਾ ਕੇ ਇਹ 21ਵੀ ਸਦੀ ਹੈ ਅਤੇ ਇਸ ਸਦੀ ਦੀਆਂ ਔਰਤਾਂ ਸ਼ੇਰ ਨਾਲ ਵੀ ਲੜਨ ਲਈ ਤਿਆਰ ਹਨ। ਸੁਨੀਤਾ ਨੇ ਅਪਣੇ ਖੇਤਰ ਦੀਆਂ ਔਰਤਾਂ ਲਈ ਸਿੱਖਿਆ ਦਾ ਪੱਧਰ ਸੁਧਾਰਨ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਕਰਨ ਪ੍ਰਤੀ ਵਚਨਬੱਧਤਾ ਜ਼ਾਹਰ ਕੀਤੀ।

Sunita ParmarSunita Parmarਮਾਰਚ ਵਿਚ ਇੱਕ ਹੋਰ ਹਿੰਦੂ ਦਲਿਤ ਔਰਤ ਕ੍ਰਿਸ਼ਨਾ ਕੁਮਾਰੀ ਕੋਲਹੀ ਪਾਕਿਸਤਾਨ ਦੀ ਪਹਿਲੀ ਮਹਿਲਾ ਸੀਨੇਟਰ ਬਣੀ ਸੀ। ਪਾਕਿਸਤਾਨ ਦੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਸਮੇਤ ਕਈ ਦਿੱਗਜ ਨੇਤਾ ਅਜਿਹੇ ਹਨ ਜਿਨ੍ਹਾਂ ਦੇ ਕੋਲ ਅਪਣੀਆਂ ਕਾਰਾਂ ਵੀ ਨਹੀਂ ਹਨ।  ਦੇਸ਼ ਵਿਚ 25 ਜੁਲਾਈ ਨੂੰ ਹੋਣ ਜਾ ਰਹੇ ਆਮ ਚੋਣ ਵਿਚ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਸਾਹਮਣੇ ਦਾਖਲ ਨਾਮਜ਼ਦ ਪੱਤਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਦੇ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਦੇ ਕੋਲ 7 ਕਰੋੜ 75 ਲੱਖ ਰੂਪਏ ਦੀ ਜਾਇਦਾਦ ਹੈ ਪਰ ਕੋਈ ਵਾਹਨ ਨਹੀਂ ਹੈ।

ਇਸ ਪ੍ਰਕਾਰ ਸਾਬਕਾ ਪ੍ਰਧਾਨ ਮੰਤਰੀ ਜਫਰਉੱਲਾਹ ਖਾਨ  ਜਮਾਲੀ  ਦੇ ਕੋਲ ਵੀ ਕਾਰ ਨਹੀਂ ਹੈ।  ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਦੇ ਕੋਲ ਇੱਕ ਵੀ ਕਾਰ ਨਹੀਂ ਹੈ ਹਾਲਾਂਕਿ ਉਨ੍ਹਾਂ ਦੇ ਨਾਮਜ਼ਦ ਪੱਤਰ ਦੇ ਅਨੁਸਾਰ ਉਹ ਸਬ ਤੋਂ ਜ਼ਿਆਦਾ ਅਮੀਰ ਨੇਤਾਵਾਂ ਵਿਚੋਂ ਇੱਕ ਹਨ। ਜੂਨ 2017 ਵਿਚ ਉਨ੍ਹਾਂ ਦੇ  ਕੋਲ 1.54 ਅਰਬ ਦੀ ਜਾਇਦਾਦ ਸੀ ਅਤੇ ਉਨ੍ਹਾਂ ਦੇ ਕੋਲ 30 ਲੱਖ ਰੂਪਏ ਦੇ ਹਥਿਆਰ ਵੀ ਸਨ।  

pakistanpakistanਉਥੇ ਹੀ ਬਿਲਾਵਲ ਦੇ ਪਿਤਾ ਆਸਿਫ ਅਲੀ ਜ਼ਰਦਾਰੀ ਦੇ ਕੋਲ 6 ਬਖਤਰਬੰਦ ਗੱਡੀਆਂ ਸਨ।  ਉਨ੍ਹਾਂ ਦੀ ਪਾਰਟੀ ਦੇ ਇੱਕ ਹੋਰ ਨੇਤਾ ਅਤੇ ਸਿੰਧ ਦੇ ਸਾਬਕਾ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਅਤੇ ਉਨ੍ਹਾਂ ਦੇ ਪਰਿਵਾਰ  ਦੇ ਕੋਲ 17 ਕਾਰਾਂ ਹਨ। 

Location: Pakistan, Sind

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement