
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਨਵੇਂ ਸਿਰੇ ਤਪ ਪਾਬੰਦੀ ਲਗਾ ਦਿਤੀ ਹੈ। ਈਰਾਨ ਤੋਂ ਇਹ ਪਾਬੰਦੀ 2015 ਦੇ ਪਰਮਾਣੁ ਕਰਾਰ ਤੋਂ ਬਾਅਦ ਹਟਾਈ ਗਈ ਸੀ।...
ਵਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਨਵੇਂ ਸਿਰੇ ਤਪ ਪਾਬੰਦੀ ਲਗਾ ਦਿਤੀ ਹੈ। ਈਰਾਨ ਤੋਂ ਇਹ ਪਾਬੰਦੀ 2015 ਦੇ ਪਰਮਾਣੁ ਕਰਾਰ ਤੋਂ ਬਾਅਦ ਹਟਾਈ ਗਈ ਸੀ। ਹਾਲਾਂਕਿ, ਟਰੰਪ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਈਰਾਨ ਦੇ ਨਾਲ ਨਵੇਂ ਪਰਮਾਣੁ ਸਮਝੌਤੇ 'ਤੇ ਵਿਚਾਰ ਨੂੰ ਤਿਆਰ ਹੈ। ਇਸ ਦੇ ਤਹਿਤ ਮੰਗਲਵਾਰ ਤੋਂ ਈਰਾਨ ਸਰਕਾਰ ਅਮਰੀਕੀ ਮੁਦਰਾ ਨਹੀਂ ਖਰੀਦ ਸਕਦੀ ਅਤੇ ਕਾਲੀਨ ਦੇ ਆਯਾਤ ਸਮੇਤ ਈਰਾਨੀ ਉਦਯੋਗ 'ਤੇ ਵਿਆਪਕ ਪਾਬੰਦੀ ਵੀ ਲਗਾਏ ਜਾਣਗੇ।
Donald Trump
ਧਿਆਨ ਯੋਗ ਹੈ ਕਿ ਇਸ ਸਾਲ ਮਈ ਵਿਚ ਟਰੰਪ ਨੇ ਈਰਾਨ ਦੇ ਪਰਮਾਣੁ ਸਮਝੌਤੇ ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਸੀ। ਈਰਾਨ 'ਤੇ ਪਾਬੰਦੀ ਫਿਰ ਤੋਂ ਲਾਗੂ ਹੋਣ ਤੋਂ ਬਾਅਦ ਭਾਰਤ ਵਰਗੇ ਦੇਸ਼ਾਂ 'ਤੇ ਖਾਸਾ ਅਸਰ ਪਵੇਗਾ। ਈਰਾਨ ਦੇ ਨਾਲ ਭਾਰਤ ਦੇ ਰਵਾਇਤੀ ਅਤੇ ਇਤਿਹਾਸਕ ਵਪਾਰਕ ਰਿਸ਼ਤੇ ਹਨ। ਟਰੰਪ ਨੇ ਕਿਹਾ ਕਿ ਅਮਰੀਕਾ ਵਲੋਂ ਈਰਾਨ 'ਤੇ ਪਰਮਾਣੁ ਨਾਲ ਸਬੰਧਤ ਪਾਬੰਦੀ ਨਵੇਂ ਸਿਰੇ ਤੋਂ ਲਗਾਈ ਜਾ ਰਹੀ ਹੈ। ਇਸ ਪਾਬੰਦੀ ਨੂੰ 14 ਜੁਲਾਈ 2015 ਦੇ ਸਾਂਝੇ ਮੁੱਖ ਕਾਰਜ ਯੋਜਨਾ (ਜੇਸੀਪੀਓਏ) ਦੇ ਤਹਿਤ ਹਟਾਇਆ ਗਿਆ ਸੀ।
JCPOA
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਅਤੇ ਪਰਮਾਣੁ ਸਬੰਧਤ ਪਾਬੰਦੀ 5 ਨਵੰਬਰ 2018 ਤੋਂ ਲਾਗੂ ਹੋਣਗੇ। ਇਹਨਾਂ ਵਿਚ ਈਰਾਨ ਦੇ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਉਣ ਲਈ ਪਾਬੰਦੀਆਂ ਸ਼ਾਮਲ ਹਨ। ਇਸ ਪਾਬੰਦੀ ਨਾਲ ਪੈਟਰੋਲੀਅਮ ਸਬੰਧਤ ਲੈਣ-ਦੇਣ ਰੁਕੇਗਾ। ਇਸ ਤੋਂ ਇਲਾਵਾ ਵਿਦੇਸ਼ੀ ਵਿੱਤੀ ਸੰਸਥਾਨਾਂ ਦਾ ਈਰਾਨ ਦੇ ਕੇਂਦਰੀ ਬੈਂਕ ਦੇ ਨਾਲ ਲੈਣ-ਦੇਣ ਵੀ ਰੁਕ ਜਾਵੇਗਾ। ਈਰਾਨ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿਚ ਰਾਜਨੀਤਕ ਉਥੱਲ - ਪੁਥਲ ਦੇ ਮੱਦੇਨਜ਼ਰ ਇਸਲਾਮੀ ਲੋਕ - ਰਾਜ 'ਤੇ ਫਿਰ ਤੋਂ ਪਾਬੰਦੀ ਲਗਾਉਣ ਦਾ ਐਲਾਨ ਕਰ ਕੇ ਅਮਰੀਕਾ ਇੱਕਲਾ ਪੈ ਗਿਆ ਹੈ।
federica mogherini
ਵਿਦੇਸ਼ ਮੰਤਰੀ ਮੁਹੰਮਦ ਜਾਵਦ ਜਰੀਫ਼ ਨੇ ਕਿਹਾ ਕਿ ਬੇਸ਼ੱਕ, ਅਮਰੀਕੀ ਧਮਕਾਉਣ ਅਤੇ ਰਾਜਨੀਤਕ ਦਬਾਅ ਬਣਾ ਕੇ ਕੁੱਝ ਨਿਯਮ ਪੈਦਾ ਕਰ ਸਕਦੇ ਹਨ ਪਰ ਸੱਚਾਈ ਇਹ ਹੈ ਕਿ ਅੱਜ ਦੀ ਦੁਨੀਆਂ ਵਿਚ ਅਮਰੀਕਾ ਇੱਕਲਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2015 ਦੇ ਪਰਮਾਣੁ ਸਮਝੌਤੇ ਤੋਂ ਮਈ ਵਿਚ ਬਾਹਰ ਹੋਣ ਦੇ ਫ਼ੈਸਲਾ ਤੋਂ ਬਾਅਦ ਅਮਰੀਕਾ ਕੱਲ ਫਿਰ ਤੋਂ ਈਰਾਨ 'ਤੇ ਪਾਬੰਦੀ ਲਗਾਉਣ ਲਈ ਤਿਆਰ ਹਨ। ਯੂਰੋਪੀ ਸੰਘ ਦੇ ਸਫ਼ਾਰਤੀ ਮੁਖੀ ਫੇਡੇਰਿਆ ਮੋਗੇਰਿਨੀ ਨੇ ਇੱਕ ਸੰਯੁਕਤ ਬਿਆਨ ਵਿਚ ਕਿਹਾ ਕਿ ਅਮਰਿਕਾ ਵਲੋਂ ਫਿਰ ਤੋਂ ਪਾਬੰਦੀ ਲਗਾਉਣ ਲਈ ਤਿਆਰ ਹੋਣ 'ਤੇ ਸਾਨੂੰ ਬਹੁਤ ਅਫ਼ਸੋਸ ਹੈ। ਇਸ ਬਿਆਨ 'ਤੇ ਬਰੀਟੇਨ, ਫ਼ਰਾਂਸ ਅਤੇ ਜਰਮਨੀ ਦੇ ਵਿਦੇਸ਼ ਮੰਤਰੀਆਂ ਦੇ ਵੀ ਹਸਤਾਖ਼ਰ ਸਨ। ਈਰਾਨ ਉਤੇ ਇਹ ਪਾਬੰਦੀ ਦੋ ਪੜਾਂਵਾਂ ਵਿਚ ਸੱਤ ਅਗਸਤ ਅਤੇ ਪੰਜ ਨਵੰਬਰ ਨੂੰ ਲਗਾਏ ਜਾਣੇ ਹੈ।