ਖ਼ਬਰਾਂ |

ਤਾਜ਼ਾ |

ਅਮਰੀਕਾ ਦੇ ਟਾਈਮਜ਼ ਸੁਕੇਅਰ (ਚੌਕ) ’ਤੇ ਸ਼੍ਰੀ ਰਾਮ ਦੀ ਤਸਵੀਰ ਕੀਤੀ ਪ੍ਰਦਰਸ਼ਿਤ
Published : Aug 7, 2020, 12:13 pm IST
Updated : Aug 7, 2020, 12:13 pm IST
SHARE ARTICLE
 A picture of Shri Ram displayed on Times Square in America
A picture of Shri Ram displayed on Times Square in America

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਾ ਤੇ ਨੀਂਹ ਪੱਥਰ ਰਖਿਆ ਗਿਆ।

ਨਿਊਯਾਰਕ, 6 ਅਗੱਸਤ :  ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਾ ਤੇ ਨੀਂਹ ਪੱਥਰ ਰਖਿਆ ਗਿਆ। ਇਸ ਇਤਿਹਾਸਕ ਪਲ ਦਾ ਜਸ਼ਨ ਅਮਰੀਕਾ ਦੇ ਮਸ਼ਹੂਰ ਟਾਈਮਜ਼ ਸੁਕੇਅਰ (ਚੌਕ) ’ਤੇ ਇਕ ਵਡੇ ਬਿਲਬੋਰਡ ’ਤੇ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਪ੍ਰਦਰਸ਼ਿਤ ਕਰ ਕੇ ਮਨਾਇਆ ਗਿਆ। ਇਥੇ ਵੱਡੀ ਗਿਣਤੀ ਵਿਚ ਭਾਰਤੀਆਂ ਨੇ ਇਕੱਠੇ ਹੋ ਕੇ ਜਸ਼ਨ ਮਨਾਇਆ। ਭਗਵਾਨ ਰਾਮ ਅਤੇ ਮੰਦਰ ਦੀਆਂ ਤਸਵੀਰਾਂ ਤੇ ਭਾਰਤੀ ਤਿਰੰਗਾ ਵਿਸ਼ਾਲ ਐੱਲ. ਈ. ਡੀ. ਡਿਸਪਲੇ ਸਕਰੀਨ ’ਤੇ ਬੁਧਵਾਰ ਨੂੰ ਪ੍ਰਦਰਸ਼ਿਤ ਕੀਤੇ ਗਏ। ਆਯੋਜਕਾਂ ਨੇ ਬੁੱਧਵਾਰ ਸਵੇਰੇ 8 ਵਜੇ ਤੋਂ ਰਾਤ 10 ਵਜੇ ਇਨ੍ਹਾਂ ਤਸਵੀਰਾਂ ਨੂੰ ਪ੍ਰਦਰਸ਼ਿਤ ਕਰਨਾ ਸੀ ਪਰ ਇਸ ਨੂੰ ਤਕਰੀਬਨ 4 ਘੰਟੇ ਬਾਅਦ ਦੁਪਹਿਰ ਇਕ ਵਜੇ ਤਕ ਹੀ ਪ੍ਰਦਰਸ਼ਿਤ ਕੀਤਾ ਗਿਆ। ਆਯੋਜਕਾਂ ਨੇ ਇਥੇ ਦੀਵੇ ਜਗਾਉਣ, ਭਜਨ ਗਾਉਣ ਅਤੇ ਮਠਿਆਈਆਂ ਵੰਡਣ ਦਾ ਪ੍ਰਬੰਧ ਕੀਤਾ ਸੀ। ਲੋਕ ਇਥੇ ਸੱਭਿਆਚਾਰਕ ਕਪੜਿਆਂ ਵਿਚ ਸਜੇ ਹੋਏ ਨਜ਼ਰ ਆਏ। ਲੋਕਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ ਅਪਣਾ ਉਤਸਾਹ ਪ੍ਰਗਟਾਇਆ।                        
    (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement