ਅਮਰੀਕਾ 'ਚ ਭਾਰਤੀ ਨੌਜਵਾਨ ਦੀ ਹਾਦਸੇ 'ਚ ਹੋਈ ਮੌਤ

By : GAGANDEEP

Published : Aug 7, 2023, 3:33 pm IST
Updated : Aug 7, 2023, 3:33 pm IST
SHARE ARTICLE
photo
photo

ਸੜਕ ਪਾਰ ਕਰਦੇ ਸਮੇਂ ਮਾਪਿਆਂ ਨਾਲ ਕਰ ਰਿਹਾ ਸੀ ਮੋਬਾਇਲ ਫੋਨ 'ਤੇ ਗੱਲ

 

ਹਿਊਸਟਨ : ਅਮਰੀਕਾ ਦੇ ਟੈਕਸਾਸ ਸੂਬੇ ਦੇ ਹਿਊਸਟਨ ਸ਼ਹਿਰ ਵਿਚ ਭਿਆਨਕ ਸੜਕ ਹਾਦਸੇ ਵਿਚ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮਾਰੇ ਗਏ ਨੌਜਵਾਨ ਦੀ ਪਛਾਣ ਗੁਜਰਾਤ ਦੇ ਪਾਟਨ ਦੇ ਨਿਵਾਸੀ ਦਰਸ਼ੀਲ ਠੱਕਰ ਪੁੱਤਰ ਰਮੇਸ਼ਭਾਈ ਠੱਕਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ  24 ਸਾਲਾ ਨੌਜਵਾਨ ਸੜਕ ਪਾਰ ਕਰਦੇ ਸਮੇਂ ਅਪਣੇ ਮਾਪਿਆਂ ਨਾਲ  ਵੀਡੀਓ ਕਾਲ 'ਤੇ ਗੱਲ ਕਰ ਰਿਹਾ ਸੀ।

ਇਹ ਵੀ ਪੜ੍ਹੋ: ਫਰੀਦਕੋਟ 'ਚ ਵਿਅਕਤੀ ਨੇ ਕਰਜ਼ੇ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ

ਇਸ ਦੌਰਾਨ ਉਸ ਨੂੰ ਕਿਸੇ ਕਾਰ ਨੇ ਟੱਕਰ ਮਾਰ ਦਿਤੀ ਤੇ ਉਹ ਸੜਕ  ਵਿਚਾਲੇ ਡਿੱਗ ਗਿਆ। ਇਸ ਦੌਰਾਨ ਤੇਜ਼ ਰਫ਼ਤਾਰ ਨਾਲ ਆ ਰਹੀਆਂ  14 ਦੇ ਕਰੀਬ ਕਾਰਾਂ ਉਸ ਦੇ ਉਪਰੋਂ ਲੰਘ ਗਈਆਂ ਅਤੇ ਉਸ ਦੀ ਲਾਸ਼ ਦੇ ਚਿਥੜੇ ਉੱਡ ਗਏ।

ਇਹ ਵੀ ਪੜ੍ਹੋ: ਹਿਮਾਚਲ ਘੁੰਮਣ ਗਏ ਪੰਜਾਬ ਦੇ ਨੌਜਵਾਨ ਲੜਕਾ-ਲੜਕੀ ਦੀ ਹੋਈ ਮੌਤ, ਖੱਡ 'ਚ ਡਿੱਗੀ ਕਾਰ  

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਜ਼ਟਰ ਵੀਜ਼ੇ 'ਤੇ ਦੋ ਹਫ਼ਤੇ ਪਹਿਲਾਂ ਹੀ ਅਮਰੀਕਾ ਗਿਆ ਸੀ ਉਸ ਨੇ ਸਤੰਬਰ ਵਿਚ ਭਾਰਤ ਪਰਤਣਾ ਸੀ ਪਰ ਬਦਕਿਸਮਤੀ ਨਾਲ ਉਸ ਨਾਲ ਇਹ ਮੰਦਭਾਗਾ ਹਾਦਸਾ ਵਾਪਰ ਗਿਆ। 

ਪਰਿਵਾਰ ਨੇ ਸਰਕਾਰ ਨੂੰ ਉਸ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ। ਹਾਲਾਂਕਿ, ਅਮਰੀਕਾ ਵਿਚ ਡਾਕਟਰਾਂ ਨੇ ਉਨ੍ਹਾਂ ਨੂੰ ਦਸਿਆ ਕਿ ਉਸਦੀ ਲਾਸ਼ ਭਾਰਤ ਵਾਪਸ ਆਉਣ ਦੀ ਸਥਿਤੀ ਵਿਚ ਨਹੀਂ ਹੈ ਅਤੇ ਉਸ ਦਾ ਅੰਤਿਮ ਸਸਕਾਰ ਬੀਤੇ ਦਿਨ ਐਤਵਾਰ ਨੂੰ ਅਮਰੀਕਾ 'ਚ ਕਰ ਦਿਤਾ ਗਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement