ਦੁਬਈ 'ਚ ਡਾਕਟਰ ਦੀ ਲਾਪਰਵਾਹੀ ਨਾਲ ਹੋਈ ਪਤਨੀ ਦੀ ਮੌਤ, ਹੁਣ ਪਤੀ ਨੂੰ ਮਿਲਣਗੇ 39 ਲੱਖ
Published : Sep 7, 2019, 10:37 am IST
Updated : Sep 7, 2019, 1:11 pm IST
SHARE ARTICLE
Wife died in dubai
Wife died in dubai

ਡਾਕਟਰਾਂ ਦੀਆਂ ਲਾਪਰਵਾਹੀ ਦੀਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਦੁਬਈ 'ਚ ਸਾਹਮਣੇ ਆਇਆ ਹੈ।

ਦੁਬਈ : ਡਾਕਟਰਾਂ ਦੀਆਂ ਲਾਪਰਵਾਹੀ ਦੀਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਦੁਬਈ 'ਚ ਸਾਹਮਣੇ ਆਇਆ ਹੈ।ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਇਕ ਅਦਾਲਤ ਨੇ ਡਾਕਟਰੀ ਲਾਪਰਵਾਹੀ ਕਾਰਨ ਪਤਨੀ ਦੀ ਮੌਤ ਲਈ ਭਾਰਤੀ ਕਾਮੇ ਜੋਸੇਫ ਅਬ੍ਰਾਹਿਮ ਨੂੰ ਮਿਲੇਗਾ 39 ਲੱਖ ਰੁਪਏ ਹੈ। ਇਹ ਹੁਕਮ ਅਦਾਲਤ ਨੇ ਮੈਡੀਕਲ ਸੈਂਟਰ ਅਤੇ ਡਾਕਟਰ ਦੀ ਲਾਪਰਵਾਹੀ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਹੈ। ਇਹ ਹੁਕਮ ਅਦਾਲਤ ਨੇ ਮੈਡੀਕਲ ਸੈਂਟਰ ਅਤੇ ਡਾਕਟਰ ਦੀ ਲਾਪਰਵਾਹੀ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਹੈ। ਸ਼ਾਰਜਾਹ ਯੂਨੀਵਰਸਿਟੀ ਹਸਪਤਾਲ ਵਿਚ ਬਤੌਰ ਨਰਸ ਕੰਮ ਕਰਦੀ ਜੋਸੇਫ ਦੀ ਪਤਨੀ ਬਲੇਸੀ ਦੀ ਨਵੰਬਰ 2015 ਵਿਚ ਇਕ ਪ੍ਰਾਈਵੇਟ ਕਲੀਨਿਕ ਵਿਚ ਮੌਤ ਹੋ ਗਈ ਸੀ।

DoctorDoctor

ਕੇਰਲ ਦੇ ਕੋਲਮ ਦੀ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਬਲੇਸੀ (32) ਨੂੰ ਛਾਤੀਆਂ ਵਿਚ ਇਨਫੈਕਸ਼ਨ ਦੀ ਸ਼ਿਕਾਇਤ 'ਤੇ ਸ਼ਾਰਜਾਹ ਦੇ ਡਾ. ਸੰਨੀ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਕਲੀਨਿਕ ਦੇ ਭਾਰਤੀ ਡਾਕਟਰ ਦਰਸ਼ਨ ਪ੍ਰਭਾਤ ਰਾਜਾਰਾਮ ਪੀ ਨਾਰਾਇਣ ਨੇ ਬਿਨਾਂ ਕੋਈ ਟੈਸਟ ਕੀਤੇ ਉਨ੍ਹਾਂ ਨੂੰ ਐਂਟੀਬਾਇਓਟਿਕ ਇੰਜੈਕਸ਼ਨ ਲਗਾ ਦਿੱਤਾ। ਦਵਾਈ ਦੇ ਰਿਐਕਸ਼ਨ ਨਾਲ ਉਹ ਬੇਹੋਸ਼ ਹੋ ਗਈ। ਉਨ੍ਹਾਂ ਨੂੰ ਤੁਰੰਤ ਅਲ ਕਾਸਿਮੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਘੰਟੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਵਜ੍ਹਾ ਕਾਰਡੀਅਕ ਅਰੈਸਟ ਦੱਸਿਆ ਗਿਆ, ਜੋ ਐਲਰਜਿਕ ਰਿਐਕਸ਼ਨ ਦੇ ਕਾਰਨ ਹੋਇਆ ਸੀ।

DoctorDoctor

ਬਲੇਸੀ ਦੀ ਮੌਤ ਲਈ ਉਨ੍ਹਾਂ ਦੇ ਪਰਿਵਾਰ ਨੇ ਅਦਾਲਤ ਤੋਂ 10 ਲੱਖ ਦਿਰਹਮ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਮੈਡੀਕਲ ਸੈਂਟਰ ਅਤੇ ਡਾ. ਦਰਸ਼ਨ ਮਿਲ ਕੇ ਦੋ ਲੱਖ ਦਿਰਹਮ (ਤਕਰੀਬਨ 39 ਲੱਖ ਰੁਪਏ) ਦਾ ਮੁਆਵਜ਼ਾ ਦੇਣਗੇ। ਮਾਮਲੇ ਦੀ ਜਾਂਚ ਤੋਂ ਬਚਣ ਲਈ ਡਾਕਟਰ ਦਰਸ਼ਨ ਯੂ.ਏ.ਈ. ਤੋਂ ਭੱਜ ਗਿਆ ਸੀ। ਸਥਾਨਕ ਮੀਡੀਆ ਮੁਤਾਬਕ ਉਹ ਭਾਰਤ ਵਿਚ ਰਹਿ ਰਿਹਾ ਹੈ। ਜੋਸੇਫ ਪਰਿਵਾਰ ਦੇ ਵਕੀਲ ਦਾ ਕਹਿਣਾ ਹੈ ਕਿ ਮਾਮਲੇ ਵਿਚ ਅੱਗੇ ਦੀ ਕਾਰਵਾਈ ਲਈ ਭਾਰਤੀ ਡਾਕਟਰੀ ਕੌਂਸਲ ਅਤੇ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement