
ਸਿਮਰਜੀਤ ਸਿੰਘ ਬੈਂਸ ਨੇ ਹਸਪਤਾਲ ਜਾ ਘੇਰੇ ਡਾਕਟਰ
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦਾ ਏਐਸਆਈ ਹਸਪਤਾਲ ਉਸ ਸਮੇਂ ਸੁਰਖੀਆਂ ਵਿਚ ਆ ਗਿਆ ਜਦੋਂ ਇਕ ਗਰਭਵਤੀ ਔਰਤ ਦੇ ਵੱਡੇ ਅਪਰੇਸ਼ਨ ਦੌਰਾਨ ਡਾਕਟਰਾਂ ਨੇ ਕਥਿਤ ਤੌਰ ‘ਤੇ ਕੱਪੜਾ ਉਸ ਦੇ ਢਿੱਡ ਵਿਚ ਹੀ ਛੱਡ ਦਿੱਤਾ। ਜਦੋਂ ਲਗਾਤਾਰ ਇਕ ਮਹੀਨਾ ਔਰਤ ਦੇ ਢਿੱਡ ਵਿਚ ਦਰਦ ਰਿਹਾ ਤਾਂ ਮਰੀਜ਼ ਨੇ ਇਕ ਪ੍ਰਾਈਵੇਟ ਹਸਪਤਾਲ 'ਚ ਜਾਂਚ ਕਰਵਾਈ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਢਿੱਡ ਅੰਦਰ ਕੱਪੜਾ ਫਸਿਆ ਹੋਇਆ ਹੈ।
Simarjit Singh Bains
ਉਧਰ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਰਮਜੀਤ ਸਿੰਘ ਬੈਂਸ ਨੇ ਈਐਸਆਈ ਹਸਪਤਾਲ ਪਹੁੰਚ ਕੇ ਡਾਕਟਰਾਂ ਨੂੰ ਉਨ੍ਹਾਂ ਦੀ ਅਣਗਹਿਲੀ ਤੋਂ ਜਾਣੂ ਕਰਵਾਇਆ। ਬੈਂਸ ਨੇ ਔਰਤ ਦੇ ਢਿੱਡ ਵਿਚੋਂ ਨਿਕਲਿਆ ਕੱਪੜਾ ਹਸਪਤਾਲ ਦੇ ਬਾਹਰ ਸਭ ਦੇ ਸਾਹਮਣੇ ਦਿਖਾਇਆ। ਨਾਲ ਹੀ ਉਨ੍ਹਾਂ ਨੇ ਡਾਕਟਰਾਂ ਦੀਆਂ ਅਣਗਹਿਲੀਆਂ ਇਕ ਇਕ ਕਰਕੇ ਗਿਣਵਾਈਆਂ ।
Doctor
ਪਰ ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਗਿਆ ਕਿ ਮਰੀਜ਼ ਦਾ ਇਥੇ ਬਿਲਕੁਲ ਸਹੀ ਇਲਾਜ ਹੋਇਆ ਸੀ ਅਤੇ ਉਹ ਇਥੋਂ ਠੀਕ ਹੋ ਕੇ ਗਈ ਸੀ। ਹਫ਼ਤੇ ਬਾਅਦ ਉਸ ਨੂੰ ਜਾਂਚ ਕਰਵਾਉਣ ਲਈ ਫਿਰ ਤੋਂ ਬੁਲਾਇਆ ਗਿਆ ਸੀ, ਪਰ ਉਹ ਨਾ ਆਈ ਅਤੇ ਕਿਸੇ ਪ੍ਰਾਈਵੇਟ ਹਸਪਤਾਲ 'ਚ ਜਾਂਚ ਕਰਵਾਉਣ ਲੱਗੀ।
Operation
ਡਾਕਟਰ ‘ਤੇ ਭਰੋਸਾ ਕਰ ਮਰੀਜ਼ ਆਪਣੀ ਜਾਨ ਦੀ ਜ਼ਿਮੇਵਾਰੀ ਉਸ ਦੇ ਹੱਥ ਦਿੰਦਾ ਹੈ ਪਰ ਡਾਕਟਰ ਦੀ ਇਕ ਛੋਟੀ ਜਿਹੀ ਅਣਗਹਿਲੀ ਇਕ ਕੀਮਤੀ ਜਾਨ ਲੈ ਸਕਦੀ ਹੈ। ਫਿਲਹਾਲ ਸਿਮਰਜੀਤ ਬੈਂਸ ਨੇ ਇਨ੍ਹਾਂ ਡਾਕਟਰਾਂ ਨੂੰ ਹੱਥਾਂ ਪੈਰਾਂ ਦੀਆਂ ਜ਼ਰੂਰ ਪਵਾ ਦਿੱਤੀਆਂ। ਹੁਣ ਦੇਖਣਾ ਹੋਵੇਗਾ ਕਿ ਇਸ ਵੱਡੀ ਘਟਨਾ ਤੋਂ ਬਾਅਦ ਸਬੰਧਤ ਡਾਕਟਰ 'ਤੇ ਕੀ ਕਾਰਵਾਈ ਕੀਤੀ ਜਾਵੇਗੀ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।