
ਦੇਸ਼ 'ਚ ਡਾਕਟਰਾਂ ਦੇ ਖਿਲਾਫ ਵੱਧ ਰਹੇ ਜ਼ੁਲਮ ਨੂੰ ਲੈ ਕੇ ਕੇਂਦਰ ਸਰਕਾਰ ਸਖ਼ਤ ਦਿਖਾਈ ਦੇ ਰਹੀ ਹੈ। ਹੁਣ ਡਾਕਟਰਾਂ ਸਮੇਤ ਕਿਸੇ ਵੀ ਸਿਹਤ ਕਰਮਚਾਰੀ ਨਾਲ ਮਾਰ ਕੁੱਟ
ਨਵੀਂ ਦਿੱਲੀ : ਦੇਸ਼ 'ਚ ਡਾਕਟਰਾਂ ਦੇ ਖਿਲਾਫ ਵੱਧ ਰਹੇ ਜ਼ੁਲਮ ਨੂੰ ਲੈ ਕੇ ਕੇਂਦਰ ਸਰਕਾਰ ਸਖ਼ਤ ਦਿਖਾਈ ਦੇ ਰਹੀ ਹੈ। ਹੁਣ ਡਾਕਟਰਾਂ ਸਮੇਤ ਕਿਸੇ ਵੀ ਸਿਹਤ ਕਰਮਚਾਰੀ ਨਾਲ ਮਾਰ ਕੁੱਟ ਅਤੇ ਹਸਪਤਾਲ ਸਮੇਤ ਕਿਸੇ ਵੀ ਸਿਹਤ ਕੇਂਦਰ 'ਚ ਭੰਨ-ਤੋੜ ਦੀ ਹਾਲਤ 'ਚ ਆਰੋਪੀ ਦੇ ਖਿਲਾਫ ਸਖ਼ਤ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ। ਹੈਲਥਕੇਅਰ ਸਰਵਿਸ ਪਰਸਨਲ ਐਂਡ ਕਲੀਨਿਕਲ ਐਸਟੇਬਲਿਸਮੈਂਟ ਐਕਟ (ਪ੍ਰੋਬੀਜਨ ਆਫ ਵਾਇਲੈਂਸ ਐਂਡ ਡੈਮੇਜ ਪ੍ਰਾਪਰਟੀ) 2019 ਦਾ ਡਰਾਫਟ ਤਿਆਰ ਕੀਤਾ ਹੈ। ਇਸ ਦੇ ਅਧੀਨ ਡਾਕਟਰ, ਨਰਸ, ਸਿਹਤ ਕਰਮਚਾਰੀ, ਐਂਬੂਲੈਂਸ ਕਰਮਚਾਰੀ ਜਾਂ ਕਿਸੇ ਵੀ ਤਰ੍ਹਾਂ ਦੇ ਹਸਪਤਾਲ ’ਤੇ ਹਮਲਾ ਹੋਣ ਦੀ ਸਥਿਤੀ ’ਚ ਦੋਸ਼ੀ ਵਿਰੁੱਧ ਸਖਤ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਹੋਵੇਗਾ।
Now attack on doctors can jail for 10 years
ਇਸ ’ਚ ਵੱਧ ਤੋਂ ਵੱਧ 10 ਸਾਲ ਦੀ ਜੇਲ ਅਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲੱਗ ਸਕਦਾ ਹੈ। ਜੇਕਰ ਕੋਈ ਦੋਸ਼ੀ ਜ਼ੁਰਮਾਨੇ ਦੀ ਰਾਸ਼ੀ ਨਹੀਂ ਦਿੰਦਾ ਤਾਂ ਉਸ ਦੀ ਜਾਇਦਾਦ ਨੂੰ ਵੇਚ ਜ਼ੁਰਮਾਨੇ ਦੀ ਭਰਪਾਈ ਕੀਤੀ ਜਾਵੇਗੀ। ਅਗਲੇ 30 ਦਿਨਾਂ ਅੰਦਰ ਮੰਤਰਾਲੇ ਨੇ ਇਸ ਕਾਨੂੰਨੀ ’ਤੇ ਨਾਰਾਜ਼ਗੀ ਅਤੇ ਸੁਝਾਅ ਮੰਗੇ ਹਨ। ਇਸ ਤੋਂ ਬਾਅਦ ਮੰਤਰਾਲੇ ਆਖਰੀ ਡਰਾਫ਼ਟ ਨੂੰ ਤਿਆਰ ਕਰ ਕੇ ਇਸ ਨੂੰ ਲਾਗੂ ਕਰਨ ਦੀ ਦਿਸ਼ਾ ’ਚ ਕੰਮ ਕਰੇਗਾ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਲੀਨਿਕਲ ਐਸਟੇਬਲਿਸਮੈਂਟ ਐਕਟ ਪਹਿਲਾਂ ਤੋਂ ਹੀ ਕਈ ਰਾਜਾਂ ’ਚ ਲਾਗੂ ਹੈ, ਜਿਸ ਦੇ ਅਧੀਨ ਡਾਕਟਰ ਜਾਂ ਹਸਪਤਾਲ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਅਪਰਾਧ ਦੀ ਸ਼੍ਰੇਣੀ ’ਚ ਆਉਂਦਾ ਹੈ। ਹਾਲਾਂਕਿ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਘਟਨਾਵਾਂ ਕਾਰਨ ਮੰਤਰਾਲੇ ਨੇ ਹੁਣ ਕਾਨੂੰਨ ’ਚ ਫੇਰਬਦਲ ਕਰ ਕੇ ਇਸ ਨੂੰ ਨਵਾਂ ਰੂਪ ਦਿੱਤਾ ਹੈ।
Now attack on doctors can jail for 10 years
10 ਸਾਲ ਜੇਲ ਅਤੇ 10 ਲੱਖ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ
ਇਸ ਕਾਨੂੰਨ ਦੇ ਅਧੀਨ ਕਰੀਬ ਤਿੰਨ ਤੋਂ ਚਾਰ ਤਰ੍ਹਾਂ ਦੇ ਸਜ਼ਾ ਦੇ ਪ੍ਰਬੰਧ ਕੀਤੇ ਹਨ। ਜੇਕਰ ਕਿਸੇ ਹਸਪਤਾਲ, ਨਰਸਿੰਗ ਹੋਮ ਜਾਂ ਕਲੀਨਿਕ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਤਾਂ ਉਸ ਲਈ 6 ਮਹੀਨੇ ਤੋਂ 5 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ। ਨਾਲ ਹੀ 50 ਹਜ਼ਾਰ ਤੋਂ 5 ਲੱਖ ਰੁਪਏ ਦਾ ਜ਼ੁਰਮਾਨਾ ਵੀ ਹੈ। ਇਸ ਤੋਂ ਬਾਅਦ ਇਲਾਵਾ ਭਾਰਤੀ ਸਜ਼ਾ ਯਾਫ਼ਤਾ 320 ਧਾਰਾ ਦੇ ਅਧੀਨ ਕਿਸੇ ਵੀ ਸਿਹਤ ਕਰਮਚਾਰੀ, ਨਰਸ, ਡਾਕਟਰ ਅਤੇ ਐਂਬੂਲੈਂਸ ਚਾਲਕ ’ਤੇ ਹਮਲੇ ਕਰਨ ’ਤੇ 10 ਸਾਲ ਦੀ ਜੇਲ ਅਤੇ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਸਰਕਾਰ ਨੇ ਇਸ ਕਾਨੂੰਨ ’ਚ ਸਾਰੇ ਤਰ੍ਹਾਂ ਦੇ ਸਿਹਤ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਹੈ।
Now attack on doctors can jail for 10 years
ਦਰਅਸਲ ਹਾਲ ਹੀ ’ਚ ਪੱਛਮੀ ਬੰਗਾਲ ਦੇ ਮੈਡੀਕਲ ਕਾਲਜ ’ਚ 2 ਜੂਨੀਅਰ ਰੈਜੀਡੈਂਟ ਡਾਕਟਰਾਂ ’ਤੇ ਹਮਲਾ ਹੋਣ ਤੋਂ ਬਾਅਦ ਪੂਰੇ ਦੇਸ਼ ’ਚ ਡਾਕਟਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਸੀ। ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਤੋਂ ਲੈ ਕੇ ਕਈ ਰਾਜਾਂ ’ਚ ਕਰੀਬ 4 ਦਿਨ ਤੱਕ ਡਾਕਟਰ ਹੜਤਾਲ ’ਤੇ ਰਹੇ। ਉੱਥੇ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਵੀ ਲਗਾਤਾਰ ਇਸ ਦੇ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ। ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਕਰੀਬ 14 ਮਾਮਲੇ ਸਾਹਮਣੇ ਆ ਚੁਕੇ ਹਨ। ਇਹ ਸਾਰੇ ਮਾਮਲੇ ਦਿੱਲੀ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਨਾਲ ਜੁੜੇ ਹਨ। ਇਨ੍ਹਾਂ ’ਚ ਡਾਕਟਰਾਂ ਨਾਲ ਕੁੱਟਮਾਰ ਤੋਂ ਬਾਅਦ ਹੜਤਾਲ ਹੋਈ ਅਤੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।