
ਸੰਦੀਪ ਧਾਲੀਵਾਲ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ
ਅਮਰੀਕਾ: ਅਮਰੀਕੀ ਸੂਬੇ ਟੈਕਸਸ ਦੇ ਹੈਰਿਸ ਕਾਉਂਟੀ ਵਿਚ ਗੋਲੀਆਂ ਦਾ ਸ਼ਿਕਾਰ ਹੋਏ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਹੋ ਗਈ ਸੀ। ਸੰਦੀਪ ਸਿੰਘ ਧਾਲੀਵਾਲ ਦੀ ਮੌਤ ਸਾਰੀ ਦੁਨੀਆ ਦੇ ਲੋਕਾਂ ਲਈ ਦਿਲ ’ਤੇ ਲੱਗੀ ਭਰੀ ਸੱਟ ਬਣ ਗਈ ਹੈ। ਪੰਜਾਬ ਦੇ ਨਾਲ ਨਾਲ ਅਮਰੀਕਾ ਵੀ ਰੋ ਰਿਹਾ ਹੈ ਅਤੇ ਹਰ ਘੜੀ ਹਰ ਪਲ ਉਸ ਸੁਲਝੇ ਹੋਏ ਸਿੱਖ ਪੁਲਿਸ ਅਧਿਕਾਰੀ ਨੂੰ ਯਾਦ ਕਰ ਰਿਹਾ ਹੈ।
Sandeep Dhaliwal
ਸੰਦੀਪ ਧਾਲੀਵਾਲ ਦੀ ਯਾਦ ਵਿਚ ਹਰੇਕ ਵਿਅਕਤੀ ਆਪਣੇ ਫੇਸਬੂਕ ਟਵਿੱਟਰ ਜਾਂ ਇੰਸਟਾਗ੍ਰਾਮ ’ਤੇ ਸੰਦੀਪ ਨਾਲ ਸਬੰਧਤ ਵੀਡੀਓ ਪਾਕੇ ਉਸਨੂੰ ਯਾਦ ਕਰ ਰਿਹਾ ਹੈ ਤੇ ਅੱਜ ਸਿੱਖਾਂ ਮੰਗ ਕਰ ਕਰ ਰਹੇ ਨੇ ਕਿ 2 ਅਕਤੂਬਰ ਨੂੰ ਸੰਦੀਪ ਧਾਲੀਵਾਲ ਦੇ ਅੰਤਰਰਾਸ਼ਟਰੀ ਦਸਤਾਰ ਦਿਹਾੜੇ ਵਜੋਂ ਮਨਾਇਆ ਜਾਵੇ। ਅਜਿਹੀ ਹੀ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ।
Photo
ਇਸ ਵਿਚ ਸੰਦੀਪ ਧਾਲੀਵਾਲ ਕੈਲੀਫੋਰਨੀਆ ਦੇ ਗੁਰੁਦਆਰਾ ਸਾਹਿਬ ਵਿਚ ਖੜੇ ਹਨ ਤੇ ਸਿੱਖ ਧਰਮ ਨਾਲ ਸੰਬੰਧਿਤ ਆਪਣੇ ਵਿਚਾਰ ਪੇਸ਼ ਕਰ ਰਹੇ ਹਨ। ਲਗਾਤਾਰ ਸੰਦੀਪ ਧਾਲੀਵਾਲ ਬਾਰੇ ਇਹਨਾਂ ਕੁਛ ਸ਼ੋਸ਼ਲ ਮੀਡੀਆ ’ਤੇ ਪੋਸਟ ਕਰਨਾ ਸਾਫ ਦਰਸਾਉਂਦਾ ਹੈ ਕਿ ਹਰ ਕੋਈ ਸੰਦੀਪ ਧਾਲੀਵਾਲ ਨੂੰ ਪਿਆਰ ਕਰਦਾ ਸੀ ਤੇ ਦੇਸ਼ ਵਿਦੇਸ਼ਾਂ ਵਿਚ ਬੈਠੇ ਸਮੂਹ ਪੰਜਾਬੀ ’ਤੇ ਭਾਰਤੀ ਇਥੋਂ ਤਕ ਹੀ ਅੰਗਰੇਜ ਵੀ ਸੰਦੀਪ ਧਾਲੀਵਾਲ ਦੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਸਨ ਇਸ ਲਈ ਧਾਲੀਵਾਲ ਦੀ ਯਾਦ ਵਿਚ ਅਮਰੀਕੀ ਪੁਲਿਸ ਵਲੋਂ ਵੀ ਮੋਟਰਸਾਈਕਲ ਰੈਲੀ ਕੱਢੀ ਗਈ ਸੀ।
Sandeep Dhaliwal
ਉੱਥੇ ਹੀ ਸਮੂਹ ਪੰਜਾਬੀਆਂ ਤੇ ਹੋਰਨਾਂ ਵਲੋਂ ਵੀ ਸੋਗ ਮਨਾਇਆ ਗਿਆ ਸੀ। ਧਾਲੀਵਾਲ ਨੇ ਲੋਕਾਂ ਦੀ ਮਦਦ ਕਰਕੇ ਸਭ ਦੇ ਦਿਲਾਂ ’ਤੇ ਅਮਿੱਟ ਛਾਪ ਛੱਡੀ ਹੈ ਜੋ ਕਿ ਰਹਿੰਦੀ ਦੁਨੀਆ ਤਕ ਮਿਟਾਈ ਨਹੀਂ ਜਾ ਸਕਦੀ।ਜ਼ਿਕਰ ਏ ਖ਼ਾਸ ਹੈ ਕਿ ਸੰਦੀਪ ਸਿੰਘ ਨੇ ਡਿਊਟੀ ਦੌਰਾਨ ਇੱਕ ਕਾਰ ਨੂੰ ਰੋਕਿਆ ਤਾਂ ਕਾਰ ਵਿਚੋਂ ਨਿਕਲੇ ਇੱਕ ਵਿਅਕਤੀ ਨੇ ਸੰਦੀਪ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਸੰਦੀਪ ਦੀ ਮੌਤ ਹੋ ਗਈ।
Sandeep Dhaliwal
ਮੁਲਜ਼ਮ ਨੂੰ ਕੁਝ ਹੀ ਸਮੇਂ ਦੇ ਅੰਦਰ-ਅੰਦਰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਪਰ ਸੰਦੀਪ ਆਪਣਿਆਂ ਦਾ ਸਾਥ ਛੱਡ ਹਮੇਸ਼ਾ ਲਈ ਇਸ ਦੁਨੀਆ ਤੋਂ ਚਲਾ ਗਿਆ ਤੇ ਸੰਦੀਪ ਦੇ ਜਾਣ ਨਾਲ ਸਮੂਹ ਪੰਜਾਬੀਆਂ ਤੇ ਭਾਰਤੀਆਂ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪੈ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।