ਸਿੱਖ ਅਧਿਕਾਰੀ ਸੰਦੀਪ ਧਾਲੀਵਾਲ ਦੀ ਇਸ ਤਰ੍ਹਾਂ ਹੋਈ ਅੰਤਿਮ ਵਿਦਾਈ
Published : Oct 3, 2019, 12:25 pm IST
Updated : Oct 3, 2019, 12:52 pm IST
SHARE ARTICLE
Sandeep singh dhaliwal
Sandeep singh dhaliwal

ਦੀਪ ਸਿੰਘ ਧਾਲੀਵਾਲ' ਇਹ ਉਹ ਨਾਮ ਹੈ ਜੋ ਸਾਰੀ ਦੁਨੀਆ ਵਿਚ ਅੱਜ ਗੂੰਜ ਰਿਹਾ ਹੈ ਅਤੇ ਇਸ ਨੂੰ ਯਾਦ ਕਰ ਹਰ ਇੱਕ ਦੀਆਂ ਅੱਖਾਂ

ਚੰਡੀਗੜ੍ਹ :  ਸੰਦੀਪ ਸਿੰਘ ਧਾਲੀਵਾਲ ਇਹ ਉਹ ਨਾਮ ਹੈ ਜੋ ਸਾਰੀ ਦੁਨੀਆ ਵਿਚ ਅੱਜ ਗੂੰਜ ਰਿਹਾ ਹੈ ਅਤੇ ਇਸ ਨੂੰ ਯਾਦ ਕਰ ਹਰ ਇੱਕ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਨ ਉਸ ਬਹਾਦਰ ਸਿੱਖ ਅਧਿਕਾਰੀ ਦੀ ਜੋ ਅਮਰੀਕਾ ਦੇ ਟੈਕਸਸ ਸੂਬੇ ਦੀ ਪੁਲਿਸ ਵਿਚ ਤਾਇਨਾਤ ਸੀ ਅਤੇ ਡਿਊਟੀ ਦੌਰਾਨ ਇੱਕ ਸਥਾਨਕ ਵਿਅਕਤੀ ਜਿਸ ਤੇ ਪਹਿਲਾਂ ਵੀ ਮਾਮਲੇ ਦਰਜ ਸਨ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਅਤੇ ਸਭ ਕੋਲੋਂ ਹਮੇਸ਼ਾ ਲਈ ਦੂਰ ਹੋ ਗਿਆ।

Sandeep singh dhaliwal Sandeep singh dhaliwal

ਸੰਦੀਪ ਦਾ ਸਸਕਾਰ ਸਿੱਖ ਰਹੁ ਰੀਤਾਂ  ਨਾਲ ਹੈਰਿਸ ਕਾਉਂਟੀ ਵਿਖੇ ਕੀਤਾ ਗਿਆ। ਜਿਥੇ ਸੰਦੀਪ ਦੀ ਅੰਤਿਮ ਅਰਦਾਸ ਤੋਂ ਬਾਅਦ ਸ਼ਬਦ ਕੀਰਤਨ ਵੀ ਕੀਤਾ ਗਿਆ।ਦੱਸ ਦਈਏ ਕਿ ਸੰਦੀਪ ਸਿੰਘ ਨੂੰ ਅਲਵਿਦਾ ਟੈਕਸਸ ਪੁਲਿਸ ਵਿਭਾਗ ਵਲੋਂ ਪੂਰੇ ਮਾਣ ਸਤਿਕਾਰ ਨਾਲ ਆਖੀ ਗਈ। ਸੰਦੀਪ ਦੀ ਅੰਤਿਮ ਯਾਤਰਾ ਮੌਕੇ ਵਿਭਾਗ ਦੇ ਉੱਚ ਅਧਿਕਾਰੀ ਸਿੱਖ ਭਾਈਚਾਰੇ ਦੇ ਲੋਕ ਵੱਡੇ ਵੱਡੇ ਮੰਤਰੀ ਅਤੇ ਸਿਆਸਤਦਾਨ ਵੀ ਮੌਜੂਦ ਰਹੇ। ਜਿਨ੍ਹਾਂ ਨੇ ਆਪਣੇ ਆਪਣੇ ਸ਼ਬਦਾਂ ਵਿਚ ਸੰਦੀਪ ਦੇ ਜਾਣ ਦਾ ਦੁੱਖ ਬਿਆਨ ਕੀਤਾ।

Sandeep singh dhaliwal Sandeep singh dhaliwal

ਦੱਸ ਦਈਏ ਕਿ ਸੰਦੀਪ ਸਿੰਘ ਧਾਲੀਵਾਲ ਨੇ ਡਿਊਟੀ ਦੌਰਾਨ ਇੱਕ ਕਾਰ ਨੂੰ ਰੋਕਿਆ। ਜਿਸ ਵਿਚ ਸਵਾਰ ਇੱਕ ਵਿਅਕਤੀ ਨੇ ਬਾਹਰ ਨਿੱਕੇ ਸੰਦੀਪ ਉੱਤੇ ਦੋ ਫਾਇਰ ਕੀਤੇ ਅਤੇ ਫਰਾਰ ਹੋ ਗਿਆ। ਸੰਦੀਪ ਨੇ ਇਸ ਤੋਂ ਬਾਅਦ ਦਮ ਤੋੜ ਦਿੱਤਾ ਜਿਸ ਨਾਲ ਪਰਿਵਾਰ ਦੇ ਨਾਲ ਨਾਲ ਸਮੂਹ ਸਿੱਖ ਭਾਈਚਾਰੇ ਵਿਚ ਅਤੇ ਟੈਕਸਸ ਪੁਲਿਸ ਵਿਭਾਗ ਵਿਚ ਵੀ ਸੋਗ ਦੀ ਲਹਿਰ ਦੌੜ ਗਈ। ਹਾਲਾਂਕਿ ਕੁਝ ਹੀ ਸਮੇਂ ਵਿਚ ਹਮਲਾਵਰ ਨੂੰ ਫੜ ਲਿਆ ਗਿਆ ਪਰ ਸੰਦੀਪ ਸਿੰਘ ਧਾਲੀਵਾਲ ਆਪਣੇ ਪਰਿਵਾਰ ਨੂੰ ਸਦਾ ਦੁੱਖਾਂ ਵਿਚ ਡਬੋ ਦੁਨੀਆ ਤੋਂ ਰੁਖਸਤ ਹੋ ਗਿਆ, ਸੰਦੀਪ ਸਿੰਘ ਧਾਲੀਵਾਲ ਆਪਣੇ ਪਿਛੇ 3 ਬੱਚੇ ਪਤਨੀ ਛੱਡ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement