ਖ਼ਬਰਾਂ |

ਤਾਜ਼ਾ |

ਪੱਛਮੀ ਅਫਗਾਨਿਸਤਾਨ ’ਚ ਜ਼ਬਰਦਸਤ ਭੂਚਾਲ, ਘੱਟ ਤੋਂ ਘੱਟ 320 ਲੋਕਾਂ ਦੀ ਮੌਤ
Published : Oct 7, 2023, 10:18 pm IST
Updated : Oct 7, 2023, 10:22 pm IST
SHARE ARTICLE
Representative Image.
Representative Image.

6.3 ਤੀਬਰਤਾ ਦੇ ਦੋ ਭੂਚਾਲਾਂ ਨੇ ਮਚਾਈ ਤਬਾਹੀ

ਇਸਲਾਮਾਬਾਦ: ਅਫਗਾਨਿਸਤਾਨ ਦੇ ਹੇਰਾਤ ਸੂਬੇ ’ਚ 6.3 ਤੀਬਰਤਾ ਦੇ ਦੋ ਭੂਚਾਲਾਂ ’ਚ ਘੱਟ ਤੋਂ ਘੱਟ 320 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਫਗਾਨਿਸਤਾਨ ਦੀ ਨੈਸ਼ਨਲ ਬਿਪਤਾ ਅਥਾਰਟੀ ਨੇ ਇਹ ਜਾਣਕਾਰੀ ਦਿਤੀ। ਰਾਸ਼ਟਰੀ ਬਿਪਤਾ ਅਥਾਰਟੀ ਦੇ ਬੁਲਾਰੇ ਮੁਹੰਮਦ ਅਬਦੁੱਲਾ ਜਾਨ ਨੇ ਦਸਿਆ ਕਿ ਹੇਰਾਤ ਦੇ ਜੇਂਡਾ ਜਾਨ ਜ਼ਿਲ੍ਹੇ ਦੇ ਚਾਰ ਪਿੰਡ ਭੂਚਾਲ ਅਤੇ ਭੂਚਾਲ ਨਾਲ ਸਭ ਤੋਂ ਵੱਧ ਨੁਕਸਾਨੇ ਗਏ ਹਨ। ਉਨ੍ਹਾਂ ਦਸਿਆ ਕਿ ਦਰਜਨਾਂ ਘਰਾਂ ਨੂੰ ਨੁਕਸਾਨ ਪੁੱਜਾ ਹੈ।

ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦਸਿਆ ਕਿ 6.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਹੇਰਾਤ ਸ਼ਹਿਰ ਤੋਂ 40 ਕਿਲੋਮੀਟਰ ਉੱਤਰ-ਪੱਛਮ ’ਚ ਸੀ। ਬਾਅਦ ’ਚ 5.5 ਤੀਬਰਤਾ ਦਾ ਝਟਕਾ ਵੀ ਮਹਿਸੂਸ ਕੀਤਾ ਗਿਆ। ਸਰਵੇਖਣ ਦੀ ਵੈੱਬਸਾਈਟ ’ਤੇ ਪੋਸਟ ਕੀਤਾ ਗਿਆ ਨਕਸ਼ਾ ਖੇਤਰ ’ਚ ਸੱਤ ਭੂਚਾਲਾਂ ਨੂੰ ਦਰਸਾਉਂਦਾ ਹੈ। ਹੇਰਾਤ ਸ਼ਹਿਰ ਦੇ ਨਿਵਾਸੀ ਅਬਦੁਲ ਸਮਦੀ ਨੇ ਕਿਹਾ, ‘‘ਲੋਕ ਅਪਣੇ ਘਰਾਂ ਤੋਂ ਬਾਹਰ ਆ ਗਏ ਹਨ। ਘਰ, ਦਫਤਰ ਅਤੇ ਦੁਕਾਨਾਂ ਸਭ ਖਾਲੀ ਹਨ। ਹੋਰ ਝਟਕੇ ਲੱਗਣ ਦੀ ਸੰਭਾਵਨਾ ਹੈ।’’

ਟੈਲੀਫੋਨ ਲਾਈਨਾਂ ਠੱਪ ਹੋ ਜਾਣ ਕਾਰਨ ਪ੍ਰਭਾਵਤ ਇਲਾਕਿਆਂ ਤੋਂ ਸਹੀ ਵੇਰਵੇ ਪ੍ਰਾਪਤ ਕਰਨਾ ਮੁਸ਼ਕਲ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਵੀਡੀਓ ’ਚ ਹੇਰਾਤ ਸ਼ਹਿਰ ’ਚ ਸੈਂਕੜੇ ਲੋਕ ਅਪਣੇ ਘਰਾਂ ਅਤੇ ਦਫਤਰਾਂ ਦੇ ਬਾਹਰ ਸੜਕਾਂ ’ਤੇ ਦਿਸੇ।  ਹੇਰਾਤ ਪ੍ਰਾਂਤ ਈਰਾਨ ਦੀ ਸਰਹੱਦ ਨਾਲ ਲੱਗਦਾ ਹੈ। ਸਥਾਨਕ ਮੀਡੀਆ ਰੀਪੋਰਟਾਂ ਅਨੁਸਾਰ ਭੂਚਾਲ ਦੇ ਝਟਕੇ ਨੇੜਲੇ ਫਰਾਹ ਅਤੇ ਬਦਗਿਸ ਸੂਬਿਆਂ ’ਚ ਵੀ ਮਹਿਸੂਸ ਕੀਤੇ ਗਏ।

SHARE ARTICLE

ਏਜੰਸੀ

Advertisement

ਡੇਢ ਲੱਖ 'ਚ ਵੇਚੀ ਸੀ ਕੁੜੀ, ਕਿੱਥੋਂ ਮਿਲੇਗਾ ਇਨਸਾਫ਼ ?

22 Jul 2026 3:00 PM

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

ਰਾਜੋਆਣਾ ਵੱਲੋਂ ਭਾਜਪਾ ਆਗੂਆਂ ਨੂੰ ਤਲਬ ਕਰਨ ਦੀ ਮੰਗ

22 Jul 2026 2:57 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM
Advertisement