ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਭਾਰਤ-ਪਾਕਿਸਤਾਨ ਵਿਚਾਲੇ ‘ਸ਼ਾਂਤੀ' ਲਿਆਉਣ ਲਈ ਟਰੰਪ ਦੀ ਸ਼ਲਾਘਾ ਕੀਤੀ 
Published : Oct 7, 2025, 10:58 pm IST
Updated : Oct 7, 2025, 11:05 pm IST
SHARE ARTICLE
ਕਾਰਨੀ ਨੇ ਓਵਲ ਦਫਤਰ ਵਿਚ ਟਰੰਪ ਨਾਲ ਦੁਵਲੀ ਗੱਲਬਾਤ ਕੀਤੀ
ਕਾਰਨੀ ਨੇ ਓਵਲ ਦਫਤਰ ਵਿਚ ਟਰੰਪ ਨਾਲ ਦੁਵਲੀ ਗੱਲਬਾਤ ਕੀਤੀ

ਕਾਰਨੀ ਨੇ ਓਵਲ ਦਫਤਰ ਵਿਚ ਟਰੰਪ ਨਾਲ ਦੁਵਲੀ ਗੱਲਬਾਤ ਕੀਤੀ

ਨਿਊਯਾਰਕ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਲਿਆਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਲਾਘਾ ਕੀਤੀ। 

ਕਾਰਨੀ ਨੇ ਓਵਲ ਦਫਤਰ ਵਿਚ ਟਰੰਪ ਨਾਲ ਦੁਵਲੀ ਗੱਲਬਾਤ ਦੌਰਾਨ ਕਿਹਾ, ‘‘ਆਰਥਕਤਾ ਵਿਚ ਤਬਦੀਲੀ, ਰੱਖਿਆ ਖਰਚਿਆਂ ਲਈ ਨਾਟੋ ਭਾਈਵਾਲਾਂ ਦੀ ਬੇਮਿਸਾਲ ਵਚਨਬੱਧਤਾ, ਭਾਰਤ ਅਤੇ ਪਾਕਿਸਤਾਨ ਤੋਂ ਲੈ ਕੇ ਅਜ਼ਰਬਾਈਜਾਨ, ਅਰਮੀਨੀਆ ਤਕ ਵਿਚਕਾਰ ਸ਼ਾਂਤੀ ਸਥਾਪਤ ਕਰਨਾ, ਈਰਾਨ ਨੂੰ ਅਤਿਵਾਦ ਦੀ ਤਾਕਤ ਵਜੋਂ ਅਸਮਰੱਥ ਕਰਨਾ ਵਰਗੇ ਕੰਮ ਕਰ ਕੇ ਤੁਸੀਂ ਖ਼ੁਦ ਨੂੰ ਇਕ ਪਰਿਵਰਤਨਸ਼ੀਲ ਰਾਸ਼ਟਰਪਤੀ ਸਾਬਤ ਕੀਤਾ ਹੈ।’’

ਅਪ੍ਰੈਲ ’ਚ ਪ੍ਰਧਾਨ ਮੰਤਰੀ ਚੁਣੇ ਗਏ ਕਾਰਨੀ ਨੇ ਇਸ ਸਾਲ ਮਈ ’ਚ ਵੀ ਵ੍ਹਾਈਟ ਹਾਊਸ ਦਾ ਦੌਰਾ ਕੀਤਾ ਸੀ। 10 ਮਈ ਤੋਂ ਜਦੋਂ ਟਰੰਪ ਨੇ ਸੋਸ਼ਲ ਮੀਡੀਆ ਉਤੇ  ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਾਸ਼ਿੰਗਟਨ ਦੀ ਵਿਚੋਲਗੀ ਦੀ ਲੰਬੀ ਰਾਤ ਦੀ ਗੱਲਬਾਤ ਤੋਂ ਬਾਅਦ ਪੂਰੀ ਅਤੇ ਤੁਰਤ  ਜੰਗਬੰਦੀ ਉਤੇ  ਸਹਿਮਤ ਹੋ ਗਏ ਹਨ, ਤੋਂ, ਉਨ੍ਹਾਂ ਨੇ ਲਗਭਗ 50 ਵਾਰ ਅਪਣੇ  ਦਾਅਵੇ ਨੂੰ ਦੁਹਰਾਇਆ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਸੁਲਝਾਉਣ ਵਿਚ ਮਦਦ ਕੀਤੀ ਹੈ। ਭਾਰਤ ਨੇ ਲਗਾਤਾਰ ਤੀਜੀ ਧਿਰ ਦੇ ਦਖਲ ਤੋਂ ਇਨਕਾਰ ਕੀਤਾ ਹੈ। 

ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਦੇ ਬਦਲੇ ਵਿਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ 7 ਮਈ ਨੂੰ ਆਪ੍ਰੇਸ਼ਨ ਸੰਧੂਰ ਸ਼ੁਰੂ ਕੀਤਾ ਸੀ। ਪਹਿਲਗਾਮ ਅਤਿਵਾਦੀ ਹਮਲੇ ਵਿਚ 26 ਨਾਗਰਿਕਾਂ ਦੀ ਮੌਤ ਹੋ ਗਈ ਸੀ। ਭਾਰਤ ਅਤੇ ਪਾਕਿਸਤਾਨ ਨੇ ਚਾਰ ਦਿਨਾਂ ਦੇ ਸਰਹੱਦ ਪਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਸੰਘਰਸ਼ ਨੂੰ ਖਤਮ ਕਰਨ ਲਈ ਸਹਿਮਤੀ ਬਣਾਈ। ਭਾਰਤ ਲਗਾਤਾਰ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਨਾਲ ਦੁਸ਼ਮਣੀ ਬੰਦ ਕਰਨ ਬਾਰੇ ਸਮਝੌਤਾ ਦੋਹਾਂ  ਫੌਜਾਂ ਦੇ ਮਿਲਟਰੀ ਆਪ੍ਰੇਸ਼ਨਜ਼ ਦੇ ਡਾਇਰੈਕਟਰ ਜਨਰਲ (ਡੀ.ਜੀ.ਐਮ.ਓ.) ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਹੋਇਆ ਸੀ। 

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement