
ਕਾਕਰੋਚਾਂ ਕਾਰਨ ਕੰਨ ਦੀ ਇੰਟਰਨਲ ਕੈਨਾਲ ਨੂੰ ਕਾਫੀ ਨੁਕਸਾਨ ਹੋਇਆ
ਬੀਜਿੰਗ : ਚੀਨ 'ਚ ਇਕ ਵਿਅਕਤੀ ਨੂੰ ਸੌਂਦੇ ਸਮੇਂ ਸੱਜੇ ਕੰਨ 'ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੇ ਕੰਨ 'ਚੋਂ ਇਕ ਮਾਦਾ ਕਾਕਰੋਚ ਅਤੇ ਉਸ ਦੇ 10 ਤੋਂ ਵੱਧ ਜ਼ਿੰਦਾ ਬੱਚੇ ਮਿਲੇ। ਹਾਲਾਂਕਿ ਇਹ ਪਤਾ ਨਹੀਂ ਲੱਗਿਆ ਹੈ ਕਿ ਇਹ ਕਾਕਰੋਚ ਕਿੰਨੇ ਸਮੇਂ ਤੋਂ ਕੰਨ 'ਚ ਸਨ। ਕਾਕਰੋਚਾਂ ਕਾਰਨ ਕੰਨ ਦੀ ਇੰਟਰਨਲ ਕੈਨਾਲ ਨੂੰ ਕਾਫੀ ਨੁਕਸਾਨ ਹੋਇਆ ਹੈ।
Cockroach family found living inside man’s ear canal
ਇਸ ਵਿਅਕਤੀ ਦੀ ਪਛਾਣ 24 ਸਾਲਾ ਲਿਵ ਵਜੋਂ ਹੋਈ ਹੈ ਅਤੇ ਕੰਨ 'ਚ ਦਰਦ ਤੋਂ ਬਾਅਦ ਉਸ ਨੇ ਆਪਣੇ ਇਕ ਪਰਵਾਰ ਮੈਂਬਰ ਨੂੰ ਟਾਰਚ ਦੀ ਲਾਈਟ ਨਾਲ ਕੰਨ ਦੇ ਅੰਦਰ ਵੇਖਣ ਲਈ ਕਿਹਾ। ਪਰਵਾਰ ਮੈਂਬਰ ਨੇ ਵੇਖਿਆ ਕਿ ਉਸ ਦੇ ਕੰਨ ਅੰਦਰ ਕੁਝ ਰੇਂਗ ਰਿਹਾ ਹੈ ਅਤੇ ਇਸੇ ਕਾਰਨ ਉਸ ਦੇ ਕੰਨ 'ਚ ਤੇਜ਼ ਦਰਦ ਹੋ ਰਿਹਾ ਹੈ। ਲਿਵ ਨੂੰ ਡਾਕਟਰ ਝੋਂਗ ਯੀਜਨ ਕੋਲ ਲਿਜਾਇਆ ਗਿਆ। ਡਾ. ਝੋਂਗ ਨੂੰ ਲਿਵ ਨੇ ਦੱਸਿਆ ਕਿ ਉਸ ਦੇ ਕੰਨ 'ਚ ਅਜੀਬ ਦਰਦ ਹੈ ਅਤੇ ਉਸ ਨੂੰ ਹਰ ਸਮੇਂ ਅਜਿਹਾ ਲੱਗਦਾ ਹੈ ਕਿ ਅੰਦਰ ਕੁਝ ਚੱਲ ਰਿਹਾ ਹੈ ਜਾਂ ਫਿਰ ਕੁਝ ਕੱਟ ਰਿਹਾ ਹੈ। ਜਾਂਚ ਤੋਂ ਬਾਅਦ ਪਾਇਆ ਗਿਆ ਕਿ ਲਿਵ ਦੇ ਕੰਨ ਅੰਦਰ ਕਾਕਰੋਚ ਦੇ 10 ਬੱਚੇ ਸਨ ਅਤੇ ਸਾਰੇ ਇਧਰ-ਉਧਰ ਰੇਂਗ ਰਹੇ ਸਨ।
Cockroach family found living inside man’s ear canal
ਇਕ ਔਜਾਰ ਦੀ ਮਦਦ ਨਾਲ ਬੱਚਿਆਂ ਨੂੰ ਹਟਾਇਆ ਗਿਆ ਅਤੇ ਫਿਰ ਇਕ ਵੱਡਾ ਕਾਕਰੋਚ ਅੰਦਰ ਨਜ਼ਰ ਆਇਆ। ਡਾਕਟਰ ਮੁਤਾਬਕ ਇਹ ਸ਼ਾਇਦ ਇਨ੍ਹਾਂ ਬੱਚਿਆਂ ਦੀ ਮਾਂ ਸੀ ਅਤੇ ਇਸ ਨੂੰ ਵੀ ਬੱਚਿਆਂ ਸਮੇਤ ਕੰਨ 'ਚੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਲਿਵ ਨੂੰ ਕੁਝ ਦਵਾਈਆਂ ਦਿੱਤੀਆਂ ਗਈਆਂ ਅਤੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਡਾਕਟਰ ਮੁਤਾਬਕ ਲਿਨ ਹਮੇਸ਼ਾ ਆਪਣੇ ਬੈਡ ਕੋਲ ਜੂਠਾ ਖਾਣਾ ਛੱਡ ਦਿੰਦਾ ਸੀ ਅਤੇ ਇਸੇ ਕਾਰਨ ਉਸ ਨੂੰ ਇਸ ਸਮੱਸਿਆ ਤੋਂ ਜੂਝਣਾ ਪਿਆ।
Cockroach family found living inside man’s ear canal
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕਾ ਦੇ ਫ਼ਲੋਰੀਡਾ 'ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਇਥੇ ਇਕ ਔਰਤ ਦੇ ਕੰਨ-ਨੱਕ ਅੰਦਰ 9 ਦਿਨ ਤਕ ਕਾਕਰੋਚ ਰਹਿ ਰਿਹਾ ਸੀ। ਇਸ ਔਰਤ ਦਾ ਨਾਂ ਕੇਟੀ ਹੋਲੀ ਸੀ ਅਤੇ ਉਸ ਨੂੰ ਇਕ ਰਾਤ ਮਹਿਸੂਸ ਹੋਇਆ ਕਿ ਉਸ ਦੀ ਨੱਕ 'ਚ ਕੁਝ ਫਸਿਆ ਹੋਇਆ ਹੈ। ਫਿਰ ਉਸ ਨੇ ਜੋ ਕੁਝ ਵੇਖਿਆ ਉਸ ਤੋਂ ਕਾਫੀ ਡਰ ਗਈ ਸੀ। ਉਸ ਨੂੰ ਪਤਾ ਲੱਗਿਆ ਕਿ ਇਕ ਪੂਰਾ ਕਾਕਰੋਚ ਉਸ ਦੀ ਨੱਕ ਦੇ ਅੰਦਰ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਟੁਕੜਿਆਂ 'ਚ ਕਾਕਰੋਚ ਨੂੰ ਨੱਕ ਅਤੇ ਕੰਨ 'ਚੋਂ ਬਾਹਰ ਕੱਢਿਆ ਸੀ।