
ਚੀਨ ਦੇ ਸ਼ਾਂਡੋਂਗ ਸੂਬੇ ਦੇ ਲਿਨਯੀ ਸ਼ਹਿਰ ਵਿੱਚ ਸੋਮਵਾਰ ਨੂੰ ਅਜਿਹੀ ਘਟਨਾ ਵਾਪਰੀ ਜਿਸਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ।
ਚੀਨ : ਚੀਨ ਦੇ ਸ਼ਾਂਡੋਂਗ ਸੂਬੇ ਦੇ ਲਿਨਯੀ ਸ਼ਹਿਰ ਵਿੱਚ ਸੋਮਵਾਰ ਨੂੰ ਅਜਿਹੀ ਘਟਨਾ ਵਾਪਰੀ ਜਿਸਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਇੱਥੇ ਇੱਕ ਇਮਾਰਤ ਦੀ ਚੌਥੀ ਮੰਜ਼ਿਲ ਦੀ ਖਿੜਕੀ 'ਚ ਇੱਕ ਬੱਚਾ ਫਸ ਗਿਆ ਸੀ। ਉਸਦਾ ਸਿਰ ਖਿੜਕੀ ਦੇ ਬਾਹਰ ਲੱਗੀਆਂ ਲੋਹੇ ਦੀ ਰਾੜਾਂ ਦੇ ਵਿੱਚ ਫਸ ਗਿਆ ਸੀ ਅਤੇ ਬਾਕੀ ਸਰੀਰ ਹੇਠਾਂ ਹਵਾ 'ਚ ਲਟਕ ਰਿਹਾ ਸੀ।
china rescued video
ਇਸ ਤੋਂ ਬਾਅਦ ਉਸਨੂੰ ਫਾਇਰ ਬ੍ਰਿਗੇਡ ਕਰਮਮੀਆਂ ਨੇ ਕੜੀ ਮਿਹਨਤ ਦੇ ਨਾਲ ਉਸ ਬੱਚੇ ਨੂੰ ਬਚਾਇਆ। ਚੀਨ ਦੇ ਲਿਨਯੀ ਸ਼ਹਿਰ ਵਿਚ ਵਾਪਰੀ ਘਟਨਾ ਦਾ ਵੀਡੀਉ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ।
china rescued video
ਦੇਖਿਆ ਜਾ ਸਕਦਾ ਹੈ ਕਿ ਚਾਰ ਸਾਲ ਦੇ ਬੱਚੇ ਦਾ ਸਿਰ ਚਾਰ ਮੰਜ਼ਿਲਾ ਘਰ ਦੀ ਖਿੜਕੀ ਵਿਚ ਲੱਗੀ ਲੋਹੇ ਦੀ ਰਾਡ ਵਿਚ ਫਸਿਆ ਹੋਇਆ ਹੈ ਅਤੇ ਉਸ ਦਾ ਬਾਕੀ ਸਰੀਰ ਹੇਠਾ ਲਟਕ ਰਿਹਾ ਹੈ। ਉਸ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚੇ ਤਾਂ ਉਹ ਵੀ ਹੈਰਾਨ ਰਹਿ ਗਏ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਪਹਿਲਾ ਉਸਦੀ ਛਾਤੀ ਵਿਚ ਰੱਸੀ ਬੰਨ੍ਹੀ ਤਾਂ ਜੋ ਬੱਚਾ ਹੇਠਾਂ ਨਾ ਡਿੱਗੇ। ਇਸ ਤੋਂ ਬਾਅਦ ਰਾਡ ਨੂੰ ਕੱਟਿਆ ਗਿਆ। ਉਸ ਤੋਂ ਬਾਅਦ ਬੱਚੇ ਨੂੰ ਬਚਾਇਆ ਜਾ ਸਕਿਆ।
Dramatic footage shows a 4-year-old boy being rescued after his head became stuck in security bars, leaving him dangling from a fourth-story window in eastern China https://t.co/YulxsADKUV pic.twitter.com/5hjuLSjEiH
— CNN (@CNN) October 9, 2019
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।