
ਚੇਨਈ 'ਚ ਪਸ਼ੂ ਡਾਕਟਰਾਂ ਨੇ ਇੱਕ ਗਾਂ ਦਾ ਆਪਰੇਸ਼ਨ ਕੀਤਾ ਤਾਂ ਉਸਦੇ ਪੇਟ 'ਚੋਂ ਨਿਕਲੀ ਪਲਾਸਟਿਕ ਨੇ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ।
ਨਵੀਂ ਦਿੱਲੀ : ਚੇਨਈ 'ਚ ਪਸ਼ੂ ਡਾਕਟਰਾਂ ਨੇ ਇੱਕ ਗਾਂ ਦਾ ਆਪਰੇਸ਼ਨ ਕੀਤਾ ਤਾਂ ਉਸਦੇ ਪੇਟ 'ਚੋਂ ਨਿਕਲੀ ਪਲਾਸਟਿਕ ਨੇ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ। ਇਹ ਸਭ ਉਦੋਂ ਹੋਇਆ ਜਦੋਂ ਗਾਂ ਆਪਣੇ ਹੀ ਢਿੱਡ 'ਤੇ ਲੱਤ ਮਾਰਦੀ ਸੀ।
52 kg plastic from cows
ਦਰਅਸਲ ਤਿਰੂਮੁਲਾਇਲ ਦੀ ਇੱਕ ਗਾਂ ਨੂੰ ਉਸਦੇ ਮਾਲਿਕ ਦੁਆਰਾ ਪਸ਼ੂ ਵਿਗਿਆਨ ਯੂਨੀਵਰਸਿਟੀ ਚੇਨਈ 'ਚ ਤੱਦ ਲਿਆਂਦਾ ਗਿਆ, ਜਦੋਂ ਉਸਨੇ ਦੇਖਿਆ ਕਿ ਗਾਂ ਆਪਣੇ ਹੀ ਪੇਟ 'ਤੇ ਲਗਾਤਾਰ ਲੱਤ ਮਾਰ ਰਹੀ ਹੈ ਅਤੇ ਉਸਦੇ ਪੇਟ 'ਚ ਦਰਦ ਹੋ ਰਿਹਾ ਸੀ।
52 kg plastic from cows
ਉਸ ਗਾਂ ਦੇ ਪੇਟ ਵਿੱਚ ਇੰਨਾ ਪਲਾਸਟਿਕ ਭਰਿਆ ਹੋਇਆ ਸੀ ਕਿ ਉਸਦੇ ਦੁੱਧ ਉਤਪਾਦਨ ਦੀ ਸਮਰੱਥਾ ਵੀ ਘੱਟ ਗਈ ਸੀ। ਇੰਨਾ ਹੀ ਨਹੀਂ ਗਾਂ ਨੂੰ ਪੇਸ਼ਾਬ ਅਤੇ ਗੋਬਰ ਕਰਨ 'ਚ ਵੀ ਬਹੁਤ ਮੁਸ਼ਕਿਲ ਹੁੰਦੀ ਸੀ। ਗਾਂ ਨੇ ਇੱਕ ਬਛੇਰੇ ਨੂੰ ਵੀ ਜਨਮ ਦਿੱਤਾ ਸੀ।
52 kg plastic from cows
ਹਸਪਤਾਲ 'ਚ ਗਾਂ ਦਾ ਆਪਰੇਸ਼ਨ ਸ਼ੁਰੂ ਹੋਇਆ। ਇਹ ਆਪਰੇਸ਼ਨ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਸਾਢੇ 4 ਵਜੇ ਤੱਕ ਚੱਲਿਆ ਅਤੇ ਗਾਂ ਦੇ ਪੇਟ 'ਚੋਂ ਕਰੀਬ 52 ਕਿੱਲੋ ਪਲਾਸਟਿਕ ਕੱਢੀ ਗਈ।
52 kg plastic from cows
ਚੇਨਈ ਸਥਿਤ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ 'ਚ ਹੋਏ ਆਪਰੇਸ਼ਨ ਵਿੱਚ ਡਾਕਟਰਸ ਤੋਂ ਇਲਾਵਾ ਇੱਥੇ ਦੇ ਪੋਸਟ ਗ੍ਰੈਜੂਏਸ਼ਨ ਵਿਦਿਆਰਥੀਆਂ ਨੇ ਵੀ ਆਪਣਾ ਯੋਗਦਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਸਰਜਰੀ ਵਿੱਚ ਸਿਰਫ 140 ਰੁਪਏ ਖਰਚ ਹੋਏ ਹਨ।
52 kg plastic from cows
ਜੇਕਰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਸਰਜਰੀ ਹੁੰਦੀ ਤਾਂ ਕਰੀਬ 35 ਹਜ਼ਾਰ ਰੁਪਏ ਖਰਚ ਹੁੰਦੇ।ਗਾਂ ਹੁਣ ਖਤਰੇ ਤੋਂ ਬਾਹਰ ਹੈ ਅਤੇ ਗਾਂ ਦੇ ਮਾਲਿਕ ਨੂੰ ਉਂਮੀਦ ਹੈ ਕਿ ਗਾਂ ਛੇਤੀ ਹੀ ਤੰਦਰੁਸਤ ਹੋ ਜਾਵੇਗੀ। ਹੁਣ ਉਸਨੂੰ ਦਵਾਈ ਦਿੱਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।