
ਦੂਤਘਰ ਬੰਦ ਕਰਨ ਦੇ ਮਾਮਲੇ 'ਤੇ ਦੋਵੇਂ ਦੇਸ਼ ਇਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ...
ਕਾਬੁਲ: ਦੂਤਘਰ ਬੰਦ ਕਰਨ ਦੇ ਮਾਮਲੇ 'ਤੇ ਦੋਵੇਂ ਦੇਸ਼ ਇਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ। ਪਾਕਿਸਤਾਨ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਮੌਜੂਦ ਆਪਣੇ ਦੂਤਘਰ ਦੇ ਵੀਜ਼ਾ ਸੈਕਸ਼ਨ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ।
Pakistan
ਨਾਲ ਹੀ ਪਾਕਿਸਤਾਨ ਨੇ ਅਫਗਾਨ ਨਾਗਰਿਕਾਂ ਨੂੰ ਵੀਜ਼ਾ ਦਿੱਤੇ ਜਾਣ ਦੀ ਪ੍ਰਕਿਰਿਆ ਵੀ ਰੋਕ ਦਿੱਤੀ ਹੈ। ਪਾਕਿਸਤਾਨ ਨੇ ਇਸ ਦੇ ਲਈ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ। ਉਥੇ ਹੀ ਪਾਕਿਸਤਾਨ ਦੇ ਇਸ ਕਦਮ ਨਾਲ ਹਜ਼ਾਰਾਂ ਅਫਗਾਨੀ ਨਾਗਰਿਕ ਪ੍ਰਭਾਵਿਤ ਹੋਏ ਹਨ, ਜੋ ਇਲਾਜ ਤੋਂ ਲੈ ਕੇ ਵਪਾਰ ਤੇ ਆਪਣਿਆਂ ਨੂੰ ਮਿਲਣ ਲਈ ਪਾਕਿਸਤਾਨ ਜਾਂਦੇ ਹਨ।
visa
ਪਾਕਿਸਤਾਨ ਨੇ ਇਹ ਕਦਮ ਅਜਿਹੇ ਵੇਲੇ 'ਚ ਚੁੱਕਿਆ ਹੈ ਜਦੋਂ ਦੋਵਾਂ ਗੁਆਂਢੀ ਦੇਸ਼ਾਂ ਦੇ ਵਿਚਾਲੇ ਤਣਾਅ ਵਧਿਆ ਹੋਇਆ ਹੈ। ਨਾਲ ਹੀ ਕਾਬੁਲ 'ਚ ਅਫਗਾਨ ਅਧਿਕਾਰੀਆਂ ਵਲੋਂ ਪਾਕਿਸਤਾਨੀ ਡਿਪਲੋਮੈਟਾਂ ਦੇ ਕਥਿਤ ਸ਼ੋਸ਼ਣ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਪਾਕਿ-ਅਫਗਾਨ ਸਰਹੱਦ 'ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਦੇ ਵਿਚਾਲੇ ਗੋਲੀਬਾਰੀ ਵੀ ਹੋਈ ਸੀ, ਜਿਸ 'ਚ ਪੰਜ ਪਾਕਿਸਤਾਨੀ ਨਾਗਰਿਕ ਜ਼ਖਮੀ ਹੋਏ ਸਨ