
ਹਾਊਸ ਸਪੀਕਰ ਤੇ ਕਾਂਗਰਸ 'ਚ ਟੌਪ ਡੈਮੋਕ੍ਰੇਟ ਨੈਂਸੀ ਪੇਲੋਸੀ ਨੇ ਜੋ ਬਾਇਡਨ ਨੂੰ ਅਮਰੀਕਾ ਦਾ ਪ੍ਰੈਜ਼ੀਡੈਂਟ ਇਲੈਕਟ ਕੀਤਾ ਹੈ।
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਚੋਣ ਨਤੀਜਿਆਂ ਦੀ ਤਸਵੀਰ ਕੁਝ ਹੱਦ ਤਕ ਸਾਫ ਹੋਣੀ ਸ਼ੁਰੂ ਹੋ ਗਈ ਹੈ। ਡੈਮੋਕ੍ਰੇਟਿਕ ਉਮੀਦਵਾਰ ਜੋ ਬਾਇਡਨ ਨੇ ਪੰਜ 'ਚੋਂ ਚਾਰ ਸੂਬਿਆਂ 'ਚ ਬੜ੍ਹਤ ਬਣਾ ਲਈ ਹੈ। ਹਾਊਸ ਸਪੀਕਰ ਤੇ ਕਾਂਗਰਸ 'ਚ ਟੌਪ ਡੈਮੋਕ੍ਰੇਟ ਨੈਂਸੀ ਪੇਲੋਸੀ ਨੇ ਜੋ ਬਾਇਡਨ ਨੂੰ ਅਮਰੀਕਾ ਦਾ ਪ੍ਰੈਜ਼ੀਡੈਂਟ ਇਲੈਕਟ ਕੀਤਾ ਹੈ। ਯਾਨੀ ਕਿ ਉਨ੍ਹਾਂ ਨੂੰ ਅਮਰੀਕਾ ਦਾ ਰਾਸ਼ਟਰਪਤੀ ਦੱਸਿਆ ਹੈ।
ਇਸ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਆਪਣੇ ਵਿਰੋਧੀ ਜੋ ਬਾਇਡਨ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਨੇ ਬਾਇਡਨ ਨੂੰ ਰਾਸ਼ਟਰਪਤੀ ਅਹੁਦੇ 'ਤੇ ਗਲਤ ਤਰੀਕੇ ਨਾਲ ਦਾਅਵਾ ਕਰਨ ਨੂੰ ਲੈਕੇ ਅਲਰਟ ਕੀਤਾ ਹੈ।
ਟਰੰਪ ਦਾ ਟਵੀਟ
ਟਰੰਪ ਨੇ ਟਵੀਟ ਕੀਤਾ, 'ਜੋ ਬਾਇਡਨ ਨੂੰ ਰਾਸ਼ਟਰਪਤੀ ਅਹੁਦੇ 'ਤੇ ਗਲਤ ਤਰੀਕੇ ਨਾਲ ਦਾਅਵਾ ਨਹੀਂ ਕਰਨਾ ਚਾਹੀਦਾ। ਮੈਂ ਵੀ ਦਾਅਵਾ ਕਰ ਸਕਦਾ ਹਾਂ। ਕਾਨੂੰਨੀ ਕਾਰਵਾਈ ਅਜੇ ਸ਼ੁਰੂ ਹੋ ਰਹੀ ਹੈ।' ਨਤੀਜਿਆਂ ਦੇ ਲਿਹਾਜ਼ ਤੋਂ ਅਹਿਮ ਸੂਬਿਆਂ 'ਚ ਗਿਣਤੀ ਜਾਰੀ ਰਹਿਣ ਦੇ ਵਿਚ ਟਰੰਪ ਜਨਤਕ ਤੌਰ 'ਤੇ ਤਾਂ ਨਹੀਂ ਪਰ ਟਵਿਟਰ 'ਤੇ ਐਕਟਿਵ ਹਨ।
ਅੰਦਾਜ਼ੇ ਮੁਤਾਬਕ ਬਾਇਡਨ 264 ਇਲੈਕਟੋਰਲ ਵੋਟ ਹਾਸਲ ਕਰ ਚੁੱਕੇ ਹਨ। ਜਦਕਿ ਟਰੰਪ ਨੂੰ 213 ਹੀ ਵੋਟ ਮਿਲੇ ਹਨ। 77 ਸਾਲਾ ਬਾਇਡਨ ਨਤੀਜੇ ਦੇ ਲਿਹਾਜ਼ ਨਾਲ ਅਹਿਮ ਪੰਜ 'ਚੋਂ ਚਾਰ ਸੂਬਿਆਂ 'ਚ ਅੱਗੇ ਚੱਲ ਰਹੇ ਹਨ। ਟਰੰਪ ਐਰਿਜੋਨਾ 'ਚ ਬਾਇਡਨ ਤੋਂ 38,455 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇਸ ਤਰ੍ਹਾਂ ਟਰੰਪ ਜੌਰਜੀਆ 'ਚ 4,224, ਨਵਾਡਾ 'ਚ 22,657 ਤੇ ਪੈਂਸਿਲਵੇਨੀਆ 'ਚ 19,500 ਵੋਟਾਂ ਤੋਂ ਪਿੱਛੇ ਚੱਲ ਰਹੇ ਹਨ। ਪਰ ਉਹ ਨੌਰਥ ਕੈਰੋਲਿਨਾ 'ਚ 76,587 ਵੋਟਾਂ ਨਾਲ ਅੱਗੇ ਹਨ।