
ਸਥਿਰ ਦੁਨੀਆ ਦੀ ਨੀਂਹ ਉਦੋਂ ਸੰਭਵ ਹੈ, ਜਦੋਂ ਕੋਈ ਦੇਸ਼ ਸਿਹਤ ਸੇਵਾਵਾਂ ਉਤੇ ਢੁਕਵਾਂ ਧਿਆਨ ਦੇਵੇਗਾ- WHO
ਜਿਨੇਵਾ : ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਨੇ ਮਾਹਮਾਰੀ ਦੇ ਅਗਲੇ ਗੇੜ ਬਾਰੇ ਦੁਨੀਆ ਭਰ ਦੇ ਆਗੂਆਂ ਨੂੰ ਚਿਤਾਵਨੀ ਦਿਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਅਪਣੀ 73ਵੀਂ ਵਿਸ਼ਵ ਸਿਹਤ ਸਭਾ ਦੌਰਾਨ ਸ਼ੁਕਰਵਾਰ ਨੂੰ ਆਲਮੀ ਆਗੂਆਂ ਨੂੰ ਕਿਹਾ ਕਿ ਉਹ ਮਹਾਮਾਰੀ ਦੇ ਅਗਲੇ ਗੇੜ ਲਈ ਤਿਆਰੀ ਕਰਨ।
WHO
ਸੰਗਨ ਨੇ ਅਪਣੇ ਬਿਆਨ ਵਿਚ ਕਿਹਾ ਕਿ ਸਾਨੂੰ ਹੁਣ ਅਗਲੀ ਮਹਾਮਾਰੀ ਦੀ ਤਿਆਰੀ ਕਰਨੀ ਚਾਹੀਦੀ ਹੈ। ਅਸੀਂ ਇਸ ਸਾਲ ਵੇਖਿਆ ਹੈ ਕਿ ਮਜ਼ਬੂਤ ਸਿਹਤ ਐਮਰਜੈਂਸੀ ਬੁਨਿਆਦੀ ਢਾਂਚੇ ਵਾਲੇ ਦੇਸ਼ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਅਤੇ ਇਸ 'ਤੇ ਕਾਬੂ ਪਾਉਣ ਵਿਚ ਤੇਜ਼ੀ ਨਾਲ ਕੰਮ ਕਰਨ ਵਿਚ ਸਮਰਥ ਹਾਂ। ਵਿਸ਼ਵ ਸਿਹਤ ਸੰਗਠਨ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇਕ ਸਥਿਰ ਦੁਨੀਆ ਦੀ ਨੀਂਹ ਉਦੋਂ ਸੰਭਵ ਹੈ, ਜਦੋਂ ਕੋਈ ਦੇਸ਼ ਸਿਹਤ ਸੇਵਾਵਾਂ ਉਤੇ ਢੁਕਵਾਂ ਧਿਆਨ ਦੇਵੇਗਾ।
Corona Virus
ਅੰਤਰਰਾਸ਼ਟਰੀ ਸੰਸਥਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਇਕ ਤਰ੍ਹਾਂ ਨਾਲ ਰਿਮਾਇੰਡਰ ਹੈ, ਜੋ ਸਾਨੂੰ ਯਾਦ ਦਿਵਾ ਰਿਹਾ ਹੈ ਕਿ ਸਿਹਤ ਸਾਮਾਜਕ, ਆਰਥਕ ਅਤੇ ਰਾਜਨੀਤਕ ਸਥਿਰਤਾ ਦੀ ਨੀਂਹ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ 'ਤੇ ਸਫ਼ਲਤਾ ਨਾਲ ਕਾਬੂ ਪਾਉਣ ਵਾਲੇ ਦੇਸ਼ਾਂ ਦੀ ਸ਼ਲਾਘਾ ਕਰਦੇ ਹੋਏ ਡਬਲਯੂ.ਐਚ.ਓ. ਨੇ ਕਿਹਾ ਕਿ ਹਾਲਾਂਕਿ ਇਹ ਇਕ ਆਲਮੀ ਸੰਕਟ ਹੈ ਪਰ ਕਈ ਦੇਸ਼ਾਂ ਅਤੇ ਸ਼ਹਿਰਾਂ ਨੇ ਵਿਆਪਕ ਸਬੂਤ ਆਧਾਰਤ ਸਫ਼ਲਤਾ ਨਾਲ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਹੈ ਜਾਂ ਕਾਬੂ ਕੀਤਾ ਹੈ। ਹਾਲਾਂਕਿ ਡਬਲਯੂ.ਐਚ.ਓ. ਨੇ ਇਹ ਵੀ ਕਿਹਾ ਕਿ ਕੋਵਿਡ-19 ਨੂੰ 'ਵਿਗਿਆਨ, ਹਲ ਅਤੇ ਇਕਜੁਟਤਾ' ਦੇ ਮੇਲ ਨਾਲ ਹੀ ਨਜਿਠਿਆ ਜਾ ਸਕਦਾ ਹੈ।'
Corona Virus
ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਰਾਸ਼ਟਰਾਂ ਦੇ ਯੋਗਦਾਨ 'ਤੇ ਚਾਨਣਾ ਪਾਉਂਦੇ ਹੋਏ ਅੰਤਰਰਾਸ਼ਟਰੀ ਏਜੰਸੀ ਨੇ ਕਿਹਾ ਕਿ ਇਹ ਇਕ ਬੇਮਿਸਾਲ ਘਟਨਾ ਹੈ, ਜਿੱਥੇ ਪੂਰੀ ਦੁਨੀਆ ਵੈਕਸੀਨ ਦੀ ਖ਼ਰੀਦ ਰਣਨੀਤੀਆਂ ਨੂੰ ਵਿਕਸਿਤ ਕਰਣ ਅਤੇ ਸਿਹਤ ਸੰਭਾਲ ਨਾਲ ਮਿਲ ਕੇ ਕੰਮ ਕਰ ਰਹੀ ਹੈ।
Corona Virus
ਸਮੁੱਚੀ ਗੁਣਵੱਤਾ ਸੁਧਾਰ ਹੋ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਨੂੰ ਬਣਾਉਣ ਅਤੇ ਉਸ ਦੇ ਟਰਾਇਲ ਦੇ ਵਿਕਾਸ ਵਿਚ ਤੇਜ਼ੀ ਲਿਆਉਣ ਦੀ ਯੋਜਨਾ ਵਿਚ ਪੂਰੀ ਦੁਨੀਆ ਨੇ ਇਕੱਠੇ ਮਿਲ ਕੇ ਕੰਮ ਕੀਤਾ ਹੈ ਪਰ ਹੁਣ ਸਾਨੂੰ ਇਹ ਯਕੀਨੀ ਕਰਣ ਦੀ ਜ਼ਰੂਰਤ ਹੈ ਕਿ ਜਦੋਂ ਵੈਕਸੀਨ ਬਣ ਕੇ ਦੁਨੀਆ ਵਿਚ ਆ ਜਾਂਦੀ ਹੈ ਤਾਂ ਸਮਾਨਤਾ ਦੇ ਆਧਾਰ 'ਤੇ ਸਾਰੇ ਦੇਸ਼ਾਂ ਲਈ ਵੀ ਇਹ ਉਪਲੱਬਧ ਹੋਵੇ।