
ਪ੍ਰਾਪਤ ਤਸਵੀਰਾਂ 'ਚ ਇਮਾਰਤ ਅੱਗ ਅਤੇ ਧੂਏਂ ਦੇ ਕਾਲ਼ੇ ਬੱਦਲਾਂ ਨਾਲ ਘਿਰੀ ਦਿਖਾਈ ਦਿੰਦੀ ਸੀ
ਦੁਬਈ— ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਨੇੜੇ ਸਥਿਤ ਇੱਕ 35 ਮੰਜ਼ਿਲਾ ਇਮਾਰਤ 'ਚ ਸੋਮਵਾਰ ਸਵੇਰੇ ਤੜਕੇ ਅੱਗ ਲੱਗ ਗਈ। ਇਸ ਬਾਰੇ ਕੁਝ ਵੀ ਤੁਰੰਤ ਸਪੱਸ਼ਟ ਨਹੀਂ ਹੋਇਆ ਕਿ ਕੀ ਅਪਾਰਟਮੈਂਟ ਬਿਲਡਿੰਗ ਵਿੱਚ ਮੌਜੂਦ ਲੋਕਾਂ ਵਿੱਚੋਂ ਕੋਈ ਅੱਗ ਦੀ ਲਪੇਟ 'ਚ ਆਇਆ ਜਾਂ ਨਹੀਂ।ਪ੍ਰਾਪਤ ਤਸਵੀਰਾਂ 'ਚ ਇਮਾਰਤ ਅੱਗ ਅਤੇ ਧੂਏਂ ਦੇ ਕਾਲ਼ੇ ਬੱਦਲਾਂ ਨਾਲ ਘਿਰੀ ਦਿਖਾਈ ਦਿੰਦੀ ਸੀ, ਜਿਹੜੀ ਕਿ 8 ਬੌਲਵਾਰਡ ਵਾਕ ਵਜੋਂ ਜਾਣੇ ਜਾਂਦੇ ਟਾਵਰਾਂ ਦੀ ਲੜੀ 'ਚ ਸ਼ਾਮਲ ਇੱਕ ਇਮਾਰਤ ਸੀ।
ਬਿਲਡਰ ਕੰਪਨੀ ਏਮਾਰ ਨੇ ਟਿੱਪਣੀ ਲਈ ਕੀਤੀ ਬੇਨਤੀ ਦਾ ਜਵਾਬ ਨਹੀਂ ਦਿੱਤਾ। ਅਸਮਾਨ ਛੂੰਹਦੀਆਂ ਇਮਾਰਤਾਂ 'ਚ ਹਾਲ ਹੀ ਦੇ ਸਾਲਾਂ 'ਚ ਅੱਗ ਲੱਗਣ ਨਾਲ ਹੋਈਆਂ ਘਟਨਾਵਾਂ ਨੇ ਇਮਾਰਤਾਂ ਦੀ ਬਣਤਰ ਲਈ ਵਰਤੇ ਜਾਂਦੇ ਸਮਾਨ ਅਤੇ ਹੋਰ ਸਮੱਗਰੀ ਨਾਲ ਜੁੜੇ ਸੁਰੱਖਿਆ ਦੇ ਸਵਾਲਾਂ ਨੂੰ ਮੁੜ ਹਵਾ ਦੇ ਦਿੱਤੀ ਹੈ।