Ferozepur Accident News: ਫ਼ਿਰੋਜ਼ਪੁਰ 'ਚ ਧੁੰਦ ਕਾਰਨ ਵਾਪਰਿਆ ਹਾਦਸਾ, ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ, 1 ਦੀ ਮੌਤ

By : GAGANDEEP

Published : Jan 7, 2024, 8:44 pm IST
Updated : Jan 7, 2024, 9:02 pm IST
SHARE ARTICLE
Accident due to fog in Ferozepur News in punjabi
Accident due to fog in Ferozepur News in punjabi

Ferozepur Accident News: ਝਾੜੀਆਂ ਵਿਚ ਵੱਜੀ ਕਾਰ

Accident due to fog in Ferozepur News in punjabi: ਫ਼ਿਰੋਜ਼ਪੁਰ 'ਚ ਐਤਵਾਰ ਨੂੰ ਧੁੰਦ ਦੌਰਾਨ ਵਾਪਰੇ ਦੋ ਹਾਦਸਿਆਂ 'ਚ ਤਿੰਨ ਵਾਹਨਾਂ ਦੀ ਟੱਕਰ 'ਚ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਡਰਾਈਵਰ ਵੀ ਗੰਭੀਰ ਜ਼ਖ਼ਮੀ ਹੋ ਗਿਆ। ਦੂਜੇ ਹਾਦਸੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਆਪਣਾ ਸੰਤੁਲਨ ਗੁਆ ​​ਕੇ ਸਫ਼ੈਦ ਦੇ ਦਰੱਖਤ ਨਾਲ ਜਾ ਟਕਰਾਈ, ਇਕ ਹਾਦਸਾ ਫ਼ਰੀਦਕੋਟ ਰੋਡ ’ਤੇ 8 ਨੰਬਰ ਚੌਕ ਨੇੜੇ ਵਾਪਰਿਆ ਅਤੇ ਦੂਜਾ ਹਾਦਸਾ ਸਰਹੱਦੀ ਪਿੰਡ ਹਬੀਬ ਵਾਲਾ ਤੋਂ ਪਿੰਡ ਵਾਹਗੇਵਾਲਾ ਨੂੰ ਜਾਂਦੀ ਸੜਕ ’ਤੇ ਵਾਪਰਿਆ।

ਇਹ ਵੀ ਪੜ੍ਹੋ: National News : PM ਮੋਦੀ ਵਿਰੁਧ ਇਤਰਾਜ਼ਯੋਗ ਟਿਪਣੀਆਂ ਕਰਨ ਵਾਲੇ ਮਾਲਦੀਵ ਦੇ ਤਿੰਨ ਮੰਤਰੀ ਮੁਅੱਤਲ 

ਜਿੱਥੇ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ ਅਤੇ ਇਸ ਕਾਰਨ ਕਾਰ ਚਾਲਕ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਸ ਦੇ ਸੱਟਾਂ ਲੱਗੀਆਂ। ਕਾਰ ਚਾਲਕ ਪਿੰਡ ਪੀਰੂਵਾਲਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਚੁੰਗੀ ਨੰਬਰ 8 ਨੇੜੇ ਵਾਪਰੇ ਹਾਦਸੇ ਦੌਰਾਨ ਧੁੰਦ ਵਿੱਚ ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ।

ਇਹ ਵੀ ਪੜ੍ਹੋ: Health news: ਸਰਦੀਆਂ ਕਾਰਨ ਵਧਦੇ ਦਿਲ ਦਾ ਦੌਰੇ, ਅੱਖਾਂ ਨਾਲ ਜੁੜੀਆਂ ਪੇਚੀਦਗੀਆਂ ਤੋਂ ਸਿਹਤ ਮਾਹਰਾਂ ਨੇ ਕੀਤਾ ਚੌਕਸ

ਇਸ 'ਚ ਬਾਈਕ ਚਾਲਕ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ। ਟਕਰਾਉਣ ਕਾਰਨ ਕਾਰ ਝਾੜੀਆਂ 'ਚ ਜਾ ਵੜੀ ਅਤੇ ਬਾਈਕ ਚਾਲਕ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Accident due to fog in Ferozepur News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement