
ਵਿਭਾਗ ਨੇ ਅਗਲੇ ਪੰਜ ਸਾਲਾਂ ਵਿਚ ਤਾਪਮਾਨ ਸਾਬਕਾ ਉਦਯੋਗਿਕ ਪੱਧਰ ਤੋਂ 1 ਡਿਗਰੀ ਜਾਂ ਉਸ ਤੋਂ ਵੱਧ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਬ੍ਰਿਟੇਨ : ਬਰਤਾਨੀਆਂ ਦੇ ਮੌਸਮ ਵਿਭਾਗ ਨੇ ਅਗਲੇ ਪੰਜ ਸਾਲਾਂ ਲਈ ਅਪਣੇ ਅੰਦਾਜ਼ੇ ਤੋਂ ਕਿਹਾ ਹੈ ਕਿ ਸਾਲ 2014-2023 ਤੱਕ ਦਾ ਦਹਾਕਾ ਬੀਤੇ 150 ਸਾਲਾਂ ਵਿਚ ਸੱਭ ਤੋਂ ਗਰਮ ਰਹੇਗਾ। ਵਿਭਾਗ ਨੇ ਅਗਲੇ ਪੰਜ ਸਾਲਾਂ ਵਿਚ ਤਾਪਮਾਨ ਸਾਬਕਾ ਉਦਯੋਗਿਕ ਪੱਧਰ ਤੋਂ 1 ਡਿਗਰੀ ਜਾਂ ਉਸ ਤੋਂ ਵੱਧ ਹੋਣ ਦੀ ਭਵਿੱਖਬਾਣੀ ਕੀਤੀ ਹੈ। ਖ਼ਬਰਾਂ ਮੁਤਾਬਕ ਮੌਸਮ ਵਿਭਾਗ ਨੇ ਕਿਹਾ ਹੈ ਕਿ
1-degree temperature rise matters
ਸਾਲ 2015 ਦੌਰਾਨ ਗਲੋਬਲ ਸਲਾਨਾ ਔਸਤ ਤਾਪਮਾਨ ਪਹਿਲੀ ਵਾਰ ਸਾਬਕਾ ਉਦਯੋਗਿਕ ਪੱਧਰ ਤੋਂ 1 ਡਿਗਰੀ ਤੱਕ ਉੱਤੇ ਪਹੁੰਚ ਗਿਆ। ਉਸ ਵੇਲ੍ਹੇ ਤੋਂ ਹੀ ਗਲੋਬਲ ਔਸਤਨ ਤਾਪਮਾਨ ਹਮੇਸ਼ਾ 1 ਡਿਗਰੀ ਦੇ ਨਿਸ਼ਾਨ ਦੇ ਲਗਭਗ ਜਾਂ ਉਸ ਤੋਂ ਵੱਧ ਹੀ ਰਿਹਾ ਹੈ। ਅਗਲੇ ਪੰਜ ਸਾਲਾਂ ਵਿਚ ਵੱਧ ਰਹੇ ਤਾਪਮਾਨ ਦਾ ਰੁਝਾਨ ਇਸੇ ਤਰ੍ਹਾਂ ਜਾਰੀ ਰਹਿਣ ਦੀ ਆਸ ਹੈ।
Global warming
ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਔਸਤ ਸਾਲਾਨਾ ਤਾਪਮਾਨ ਵਾਧਾ 1.5 ਡਿਗਰੀ ਤੋਂ ਵੀ ਵੱਧ ਹੋ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਐਡਮ ਸਕੈਫ ਨੇ ਦੱਸਿਆ ਕਿ ਇਸ ਸਾਲ ਪਹਿਲਾਂ ਤੋਂ ਲਗਾਏ ਗਏ ਅੰਦਾਜ਼ੇ ਦੌਰਾਨ ਗਲੋਬਲ ਤਾਪਮਾਨ ਵਿਚ ਵਾਧੇ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਪੰਜ ਸਾਲਾਂ ਦੇ ਅੰਦਰ ਤਾਪਮਾਨ ਵਿਚ 10 ਫ਼ੀ ਸਦੀ ਦਾ ਵਾਧੇ ਦੀ ਸੰਭਾਵਨਾ ਹੈ।
Met Office
ਸਕੈਫ ਨੇ ਕਿਹਾ ਕਿ ਪਹਿਲੇ ਤੋਂ ਲਗਾਏ ਗਏ ਅੰਦਾਜ਼ਿਆਂ ਦੌਰਾਨ ਪੈਰਿਸ ਵਾਤਾਵਰਨ ਸਮਝੌਤੇ ਵਿਚ ਨਿਰਧਾਰਤ ਹੱਦ ਪੱਧਰ ਤੋਂ 1.5 ਡਿਗਰੀ ਸੈਲਸੀਅਸ ਵਾਧੇ ਦਾ ਖ਼ਤਰਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਹ ਖ਼ਤਰਾ ਸਿਰਫ ਅਸਥਾਈ ਹੈ। ਮੌਸਮ ਵਿਭਾਗ ਦੇ ਵਿਗਿਆਨੀਆਂ ਦੀ ਖੋਜ ਟੀਮ ਅਪਣੇ ਪਿਛਲੇ ਤਜ਼ਰਬੇ ਦੇ ਆਧਾਰ 'ਤੇ ਪਹਿਲਾਂ ਤੋਂ ਕੀਤੇ ਗਈ ਭਵਿੱਖਬਾਣੀ ਪ੍ਰਤੀ 90 ਫ਼ੀ ਸਦੀ ਭਰੋਸੇਮੰਦ ਹੈ।
Global Warming Predictions
ਸਾਲ 2013 ਵਿਚ ਗਲੋਬਨ ਵਾਰਮਿੰਗ ਦੀ ਤੇਜ਼ੀ ਦੀ ਭਵਿੱਖਬਾਣੀ ਪਿਛੇ ਪੰਜ ਸਾਲਾਂ ਵਿਚ ਦੇਖੀ ਗਈ ਸੀ। ਸਾਲ 2018 ਤੋਂ ਤਾਪਮਾਨ ਦੇ ਡਾਟਾ ਦੀ ਸਮੀਖਿਆ ਕਰਨ 'ਤੇ ਕਈ ਵਾਤਾਵਰਨ ਏਜੰਸੀਆਂ ਨੇ ਇਹ ਸਿੱਟਾ ਕੱਢਿਆ ਹੈ ਕਿ 1850 ਵਿਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਸਾਲ 2018 ਚੌਥਾ ਸੱਭ ਤੋਂ ਗਰਮ ਸਾਲ ਸੀ।