
ਜਿਥੇ ਵਧ ਰਹੀ ਗਰਮੀ ਕਣਕ ਦੇ ਪੱਕਣ ਲਈ ਬੇਹੱਦ ਜ਼ਰੂਰੀ ਹੈ। ਉਥੇ ਇਹ ਸਾਡੇ ਸਰੀਰ ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਜਿਸ ਕਰ ਕੇ ਸਾਨੂੰ ਗਰਮੀਆਂ ਵਿਚ ਅਪਣੇ ਖਾਣ ਪੀ...
ਜਿਥੇ ਵਧ ਰਹੀ ਗਰਮੀ ਕਣਕ ਦੇ ਪੱਕਣ ਲਈ ਬੇਹੱਦ ਜ਼ਰੂਰੀ ਹੈ। ਉਥੇ ਇਹ ਸਾਡੇ ਸਰੀਰ ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਜਿਸ ਕਰ ਕੇ ਸਾਨੂੰ ਗਰਮੀਆਂ ਵਿਚ ਅਪਣੇ ਖਾਣ ਪੀਣ ਤੇ ਰਹਿਣ-ਸਹਿਣ ਵਲ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਤਾਕਿ ਸਾਡਾ ਸਰੀਰ ਗਰਮੀ ਦੇ ਬੁਰੇ ਪ੍ਰਭਾਵਾਂ ਤੋਂ ਬਚ ਸਕੇ।
summer season food
ਕਿਹੋ ਜਿਹਾ ਹੋਵੇ ਖਾਣ-ਪੀਣ?
ਗਰਮੀ ਦੇ ਮੌਸਮ ਵਿਚ ਕੁਦਰਤੀ ਠੰਢੇ ਪਦਾਰਥਾਂ ਦਾ ਸੇਵਣ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਮਿੱਠੇ ਤੇ ਰਸਭਰੇ ਫੱਲ ਵੱਧ ਖਾਣੇ ਚਾਹੀਦੇ ਹਨ। ਸਬਜੀਆਂ ਵਿਚ ਕੱਦੂ, ਘੀਆ, ਭਿੰਡੀ, ਖਖੜੀ, ਕਰੇਲਾ, ਲੌਕੀ, ਤਰੀ ਆਦਿ ਖਾਣੀ ਚਾਹੀਦੀ ਹੈ। ਗਰਮੀ ਦੇ ਦਿਨਾਂ ਵਿਚ ਐਸੇਡੀਟੀ ਪੇਟ ਵਿਚ ਜਲਨ, ਕਬਜ, ਮੂੰਹ ਵਿਚ ਛਾਲੇ ਆਦਿ ਕੋਲਡ ਸਟੋਰੇਜ ਵਾਲੀਆਂ ਸਬਜ਼ੀਆਂ, ਗੋਲ ਗੱਪੇ, ਚਾਟ ਪਕੌੜੇ, ਜੰਕ ਫੂਡ ਆਦਿ ਖਾਣ ਨਾਲ ਹੁੰਦੀ ਹੈ। ਇਸ ਲਈ ਘਰ ਦਾ ਬਣਿਆ ਸ਼ੁੱਧ ਭੋਜਣ ਹੀ ਖਾਣਾ ਚਾਹੀਦਾ ਹੈ। ਤੇਲ, ਚਿਕਨਾਈ, ਮਿਰਚ ਮਸਾਲੇ ਘੱਟ ਰੱਖੋ। ਸ਼ਰਾਬ, ਸਿਗਰਟਨੋਸ਼ੀ, ਤਮਾਕੂ, ਕਿਸੇ ਵੀ ਪ੍ਰਕਾਰ ਦਾ ਨਸ਼ਾ ਹਰ ਮੌਸਮ ਵਿਚ ਹੀ ਘਾਤਕ ਹੈ। ਪਰ ਗਰਮੀ ਵਿਚ ਇਹ ਅੰਤੜੀਆਂ ਤੇ ਲੀਵਰ ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ।
ਨਾਸ਼ਤੇ ਵਿਚ ਫਲਾਂ ਦਾ ਜੂਸ, ਦਹੀਂ, ਠੰਢਾ ਦੁੱਧ ਆਦਿ ਪੀਣਾ ਚਾਹੀਦਾ ਹੈ। ਦੁਪਹਿਰ ਦੇ ਭੋਜਣ ਵਿਚ ਲੱਸੀ ਜ਼ਰੂਰ ਲੈਣੀ ਚਾਹੀਦੀ ਹੈ। ਵਿਚ-ਵਿਚ ਸਾਨੂੰ ਸਰੀਰ ਨੂੰ ਠੰਢਾ ਰੱਖਣ ਲਈ ਲੱਸੀ, ਨਿੰਬੂ ਪਾਣੀ, ਚੰਦਨ ਸ਼ਰਬਤ ਆਦਿ ਲੈ ਸਕਦੇ ਹੋ। ਪਰ ਅਲਕੋਹਲ ਤੇ ਕੋਲਡਡ੍ਰਿੰਕ ਤੋਂ ਗੁਰੇਜ ਕਰਨਾ ਚਾਹੀਦਾ ਹੈ। ਰਾਤ ਜਾਂ ਸ਼ਾਮ ਦੇ ਭੋਜਣ ਵਿਚ ਦਹੀਂ, ਚਾਵਲ, ਭਿੰਡੀ, ਬੈਂਗਣ ਪਰਹੇਜ ਕਰਨਾ ਚਾਹੀਦਾ ਹੈ। ਗਰਮੀ ਦੇ ਮੌਸਮ ਵਿਚ ਕੱਚਾ ਨਾਰੀਅਲ, ਸੌਂਫ ਦਾ ਮਿੱਠਾ ਪਾਣੀ, ਮਿੱਠਾ ਦਹੀਂ, ਤਰਬੂਜ, ਖਰਬੂਜਾ, ਨਾਰੀਅਲ ਪਾਣੀ ਆਦਿ ਬਹੁਤ ਲਾਭ ਪਹੁੰਚਾਉਂਦਾ ਹੈ। ਰਾਤ ਨੂੰ ਸੌਂਣ ਤੋਂ ਅੱਧਾ ਘੰਟਾ ਪਹਿਲਾਂ ਹਲਕਾ ਗਰਮ ਦੁੱਧ ਅਤੇ ਤ੍ਰਿਫੁਲਾ ਚੂਰਨ ਖਾਣਾ ਚਾਹੀਦਾ ਹੈ।
Summer Season
ਕਿਹੋ ਜਿਹਾ ਹੋਵੇ ਰਹਿਣ-ਸਹਿਣ?
ਧੁੱਪ ਵਿਚ ਘੱਟ ਤੋਂ ਘੱਟ ਨਿਕਲੋ। ਜੇਕਰ ਮਜਬੂਰੀ ਕਰਨ ਜਾਣਾ ਵੀ ਪਵੇ ਤਾਂ ਨਿੰਬੂ ਪਾਣੀ, ਸੱਤੂ ਜਾਂ ਸਾਦਾ ਪਾਣੀ ਪੀ ਕੇ ਹੀ ਘਰੋਂ ਨਿਕਲੋ।
ਦਿਨ ਵਿਚ ਘੱਟੋ-ਘੱਟ ਦੋ ਵਾਰ ਜ਼ਰੂਰ ਨਹਾਉ। ਨਹਾਉਣ ਸਮੇਂ ਪਾਣੀ ਵਿਚ ਗ਼ੁਲਾਬ ਜਲ ਜਾਂ ਗ਼ੁਲਾਬ ਦੀਆਂ ਪੱਤੀਆਂ ਪਾ ਲਵੋ ਤਾਕਿ ਸਰੀਰ ਤਰੋਤਾਜਾ ਰਹੇ ਤੇ ਪਸੀਨੇ ਤੋਂ ਉਤਪੰਨ ਜਰਮ ਨਸ਼ਟ ਹੋ ਜਾਣਗੇ। ਸੱਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉਠੋ ਤੇ ਤਾਂਬੇ ਦੇ ਬਰਤਨ ਵਿਚ ਰਖਿਆ ਪਾਣੀ ਪੀ ਕੇ ਥੋੜੀ ਚਹਿਲਕਦਮੀਂ ਕਰੋ ਤੇ ਬਾਅਦ ਵਿਚ ਬਾਅਦ ਵਿਚ ਫ੍ਰੈਸ਼ ਹੋ ਕੇ ਯੋਗਾ ਕਰਨ ਉਪਰੰਤ ਅੱਧੇ-ਪੌਣੇ ਘੰਟੇ ਬਾਅਦ ਨਹਾਉ।
summer season
ਜਿਨਾਂ ਵੀ ਹੋ ਸਕਦਾ ਹੈ ਗੁਲੂਕੋਜ ਯੁਕਤ ਪਾਣੀ ਪੀਂਦੇ ਰਹੋ। ਤੇਜ਼ ਗਰਮੀ ਤੇ ਧੁੱਪ ਕਾਰਨ ਅੱਖਾਂ, ਚਿਹਰੇ ਤੇ ਵਾਲਾਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਜਿਸ ਕਰ ਕੇ ਅੱਖਾਂ ਤੇ ਐਨਕਾਂ ਲਗਾਕੇ ਰਖਣੀਆਂ ਚਾਹੀਦੀਆਂ ਹਨ। ਚਿਹਰੇ ਤੇ ਸਨਸਕਰੀਨ ਲਗਾਉਣੀ ਚਾਹੀਦੀ ਹੈ ਤੇ ਵਾਲਾਂ ਨੂੰ ਸਕਾਰਫ਼ ਜਾਂ ਚੁੰਨੀ ਵਗ਼ੈਰਾ ਨਾਲ ਢੱਕ ਕੇ ਰਖਣਾ ਚਾਹੀਦਾ ਹੈ। ਪੈਦਲ ਚੱਲਣ ਸਮੇਂ ਛਤਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹਮੇਸ਼ਾ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਹੱਥਾਂ ਤੇ ਸੂਤੀ ਗਲੈਵਸ ਪਹਿਨਣੇ ਚਾਹੀਦੇ ਹਨ। ਗਰਮੀ ਦੇ ਮੌਸਮ ਨੂੰ ਬੁਰਾ ਨਾ ਕਹੋ। ਇਨਾਂ ਮੌਸਮ ਨੂੰ ਸਹਾਰਨ ਕਰ ਕੇ ਹੀ ਅਸੀ ਵਿਸ਼ਵ ਦੇ ਹਰ ਖਿੱਤੇ ਵਿਚ ਜਾ ਕੇ ਵੱਸ ਸਕਦੇ ਹਾਂ
ਚਾਹੇ ਜਿੰਨੀ ਮਰਜੀ ਸਰਦੀ ਜਾਂ ਗਰਮੀ ਪੈਂਦੀ ਹੋਵੇ। ਲੋੜ ਹੁੰਦੀ ਹੈ ਕੁੱਝ ਕੁ ਸਾਵਧਾਨੀਆਂ ਵਰਤਣ ਦੀ। ਇਸ ਕਰ ਕੇ ਉਪਰੋਕਤ ਗੱਲਾਂ ਨੂੰ ਧਿਆਨ ਵਿਚ ਰੱਖੋ ਤੇ ਗਰਮੀਆਂ ਨੂੰ ਖ਼ੁਸ਼ੀ-ਖ਼ੁਸ਼ੀ ਬਿਤਾਉ। ਨਵਦੀਪ ਸੁੱਖੀ, ਅਧਿਆਪਕ, ਸਰਕਾਰੀ ਐਲੀ: ਸਕੂਲ, ਝਬੇਲਵਾਲੀ। ਸ੍ਰੀ ਮੁਕਤਸਰ ਸਾਹਿਬ। ਮੋਬਾਈਲ : 96531-20121