
ਅੱਜ ਦੌਰ ਵਿਚ ਵਿਆਹ ਦੀ ਸਹੀ ਉਮਰ ਦੀ ਗੱਲ ਕੀਤੀ ਜਾਵੇ ਤਾਂ ਆਮ ਤੌਰ ‘ਤੇ ਵਿਆਹ ਦੀ ਸਹੀ ਉਮਰ 25 ਤੋਂ ਉੱਪਰ ਹੀ ਦੱਸੀ ਜਾਂਦੀ ਹੈ।
ਨਵੀਂ ਦਿੱਲੀ: ਅੱਜ ਦੌਰ ਵਿਚ ਵਿਆਹ ਦੀ ਸਹੀ ਉਮਰ ਦੀ ਗੱਲ ਕੀਤੀ ਜਾਵੇ ਤਾਂ ਆਮ ਤੌਰ ‘ਤੇ ਵਿਆਹ ਦੀ ਸਹੀ ਉਮਰ 25 ਤੋਂ ਉੱਪਰ ਹੀ ਦੱਸੀ ਜਾਂਦੀ ਹੈ। ਇੱਥੋਂ ਤੱਕ ਕਿ ਵਿਆਹ ਲਈ ਮਾਨਸਿਕ ਤੌਰ ‘ਤੇ ਤਿਆਰ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸੇ ਕਾਰਨ ਜ਼ਿਆਦਾਤਰ ਲੋਕ 30 ਸਾਲ ਦੀ ਉਮਰ ਤੋਂ ਬਾਅਦ ਹੀ ਵਿਆਹ ਕਰਾਉਣ ਦਾ ਫੈਸਲਾ ਕਰਦੇ ਹਨ।
Photo
ਪਰ ਕਿਹਾ ਜਾਂਦਾ ਹੈ ਕਿ ਜਦੋਂ ਪਿਆਰ ਹੁੰਦਾ ਹੈ ਤਾਂ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਚਾਹੇ ਉਹ ਉਮਰ ਹੋਵੇ ਜਾਂ ਜਾਤ ਜਾਂ ਫਿਰ ਧਰਮ। ਪਿਆਰ ਦੇ ਅਜਿਹੇ ਕਈ ਕਿੱਸੇ ਆਏ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ ਦੀ ਗੱਲ ਕਰੀਏ ਤਾਂ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ।
Photo
ਮੂਲ ਤੌਰ ‘ਤੇ ਪਾਕਿਸਤਾਨ ਦੇ ਰਹਿਣ ਵਾਲੇ 18 ਸਾਲ ਦੇ ਲੜਕੇ ਅਸਦ ਨੂੰ ਪਾਕਿਸਤਾਨ ਦੀ ਨਿਮਾਰਾ ਦੇ ਨਾਲ ਪਿਆਰ ਹੋ ਗਿਆ। ਅਸਦ ਅਪਣੀ ਭੈਣ ਦੇ ਵਿਆਹ ‘ਤੇ ਪਾਕਿਸਤਾਨ ਗਿਆ ਸੀ ਤਾਂ ਉੱਥੇ ਉਸ ਦੀ ਮੁਲਾਕਾਤ ਨਿਮਾਰਾ ਨਾਲ ਹੋਈ। ਪਹਿਲੀ ਮੁਲਾਕਾਤ ਵਿਚ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ।
Photo
ਇਸ ਤੋਂ ਬਾਅਦ ਦੋਵਾਂ ਦਾ ਤੁਰੰਤ ਵਿਆਹ ਹੋ ਗਿਆ। ਅਸਦ ਤੇ ਨਿਮਾਰਾ ਦਾ ਵਿਆਹ ਪੂਰੀ ਧੂਮ-ਧਾਮ ਨਾਲ ਹੋਇਆ। ਇਹ ਵਿਆਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਚਰਚਾ ਦਾ ਵਿਸ਼ਾ ਰਿਹਾ। ਵਿਆਹ ਤੋਂ ਬਾਅਦ ਪਾਕਿਸਤਾਨੀ ਮੀਡੀਆ ਵਿਚ ਇਹਨਾਂ ਦੋਵਾਂ ਨੇ ਕਿਹਾ ਕਿ ਉਹ ਮਸਕਟ ਵਿਖੇ ਅਪਣੀ ਪੜ੍ਹਾਈ ਪੂਰੀ ਕਰਨਗੇ।
Photo
ਵਿਆਹ ਤੋਂ ਬਾਅਦ ਜਦੋਂ ਇਹਨਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਇਹ ਦੋਵੇਂ ਟਰੋਲ ਹੋਣ ਲੱਗੇ। ਲੋਕ ਇਹਨਾਂ ਦਾ ਮਜ਼ਾਕ ਉਡਾਉਣ ਲੱਗੇ। ਕਿਸੇ ਨੇ ਕਿਹਾ ਕਿ ਇਹ ਪਤੀ-ਪਤਨੀ ਨਹੀਂ ਬਲਕਿ ਭਾਈ-ਭੈਣ ਲੱਗਦੇ ਹਨ। ਇਸ ਦੇ ਨਾਲ ਹੀ ਕਈ ਲੋਕਾਂ ਨੇ ਇਹਨਾਂ ਦਾ ਬਚਾਅ ਵੀ ਕੀਤਾ।