
ਭਾਰਤ ਨੇ ਵੀ ਭੇਜੀ ਰਾਹਤ ਸਮੱਗਰੀ
ਨਵੀਂ ਦਿੱਲੀ: ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਕਾਰਨ ਹੁਣ ਤੱਕ 8000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਸ ਸੋਗ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਾਰੇ 30 ਮੈਂਬਰ ਦੇਸ਼ਾਂ ਨੇ ਆਪਣੇ ਝੰਡੇ ਝੁਕਾਉਣ ਦਾ ਫੈਸਲਾ ਕੀਤਾ ਹੈ। ਬ੍ਰਸੇਲਜ਼ ਵਿੱਚ ਨਾਟੋ ਦੇ ਹੈੱਡਕੁਆਰਟਰ ਵਿੱਚ ਵੀ ਝੰਡੇ ਅੱਧੇ ਝੁਕੇ ਰਹੇ। ਇਸ ਦੇ ਨਾਲ ਹੀ ਭਾਰਤ ਨੇ ਵੀ ਮਦਦ ਦਾ ਹੱਥ ਵਧਾਇਆ ਹੈ। ਭਾਰਤੀ ਹਵਾਈ ਸੈਨਾ ਅਤੇ NDRF ਦੀਆਂ ਟੀਮਾਂ ਉੱਥੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਚਲਾ ਰਹੀਆਂ ਹਨ।
ਪੜ੍ਹੋ ਇਹ ਖਬਰ: ਬਿਹਾਰ: ਪਹਿਲਾਂ ਰੇਲ ਦਾ ਇੰਜਣ, ਹੁਣ 1.5 ਕਿਲੋਮੀਟਰ ਰੇਲ ਪਟੜੀ ਹੋ ਗਈ ਗਾਇਬ
ਨਾਟੋ ਨੇ ਇੱਕ ਟਵੀਟ ਵਿੱਚ ਕਿਹਾ, “ਸਾਡੇ ਸਹਿਯੋਗੀ ਤੁਰਕੀ ਦੇ ਨਾਲ ਇੱਕਜੁੱਟਤਾ ਵਿੱਚ ਨਾਟੋ ਮੁੱਖ ਦਫਤਰ ਦੇ ਸਾਰੇ ਝੰਡੇ ਅੱਧੇ ਝੁਕਾਏ ਗਏ ਹਨ। ਨਾਟੋ ਨੇ ਵੀ ਮਦਦ ਲਈ ਆਪਣੀ ਟੀਮ ਤੁਰਕੀ ਭੇਜੀ ਹੈ। ਨਾਟੋ ਨੇ ਟਵੀਟ ਕਰਦਿਆਂ ਕਿਹਾ ਕਿ 20 ਤੋਂ ਵੱਧ ਨਾਟੋ ਦੇਸ਼ਾਂ ਦੇ 1400 ਤੋਂ ਵੱਧ ਕਰਮਚਾਰੀ ਤੁਰਕੀ ਵਿੱਚ ਤਾਇਨਾਤ ਹਨ। ਉਹ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਉੱਥੇ ਰਾਹਤ ਅਤੇ ਬਚਾਅ ਕਾਰਜ ਚਲਾ ਰਹੇ ਹਨ।
ਪੜ੍ਹੋ ਇਹ ਖਬਰ:ਨਿਊਜ਼ੀਲੈਂਡ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 30 ਕਰੋੜ ਡਾਲਰ ਦੀ ਕੋਕੀਨ ਕੀਤੀ ਬਰਾਮਦ
ਦੱਸ ਦੇਈਏ ਕਿ ਭੂਚਾਲ ਤੋਂ ਬਾਅਦ ਚੱਲ ਰਹੇ ਸੰਕਟ ਵਿੱਚ ਭਾਰਤ ਤੁਰਕੀ ਅਤੇ ਸੀਰੀਆ ਨੂੰ ਵੀ ਆਪਣਾ ਸਮਰਥਨ ਦੇ ਰਿਹਾ ਹੈ। ਮੰਗਲਵਾਰ ਨੂੰ ਭਾਰਤੀ ਹਵਾਈ ਸੈਨਾ ਦਾ ਇੱਕ ਸੀ-17 ਜਹਾਜ਼ NDRF ਦੀ ਟੀਮ ਨੂੰ ਲੈ ਕੇ ਤੁਰਕੀ ਪਹੁੰਚਿਆ। ਇਸ ਵਿੱਚ ਕੁੱਤਿਆਂ ਦੇ ਦਸਤੇ ਦੇ ਨਾਲ-ਨਾਲ ਲੋੜੀਂਦਾ ਸਾਜ਼ੋ-ਸਾਮਾਨ ਵੀ ਹੈ। ਇਸ ਤੋਂ ਇਲਾਵਾ ਭਾਰਤ ਨੇ ਲਗਭਗ ਤੁਰਕੀ ਅਤੇ ਸੀਰੀਆ ਨੂੰ ਵੀ 6.5 ਟਨ ਰਾਹਤ ਸਮੱਗਰੀ ਭੇਜੀ ਗਈ ਹੈ। ਇਹਨਾਂ ਵਿੱਚ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਡਾਕਟਰੀ ਸਪਲਾਈ ਸ਼ਾਮਲ ਹਨ।
ਭਿਆਨਕ ਭੂਚਾਲ ਤੋਂ ਬਾਅਦ ਤੁਰਕੀ ਦੀ ਮਦਦ ਲਈ ਹੋਰ ਵੀ ਕਈ ਦੇਸ਼ ਅੱਗੇ ਆਏ ਹਨ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਮੰਗਲਵਾਰ ਨੂੰ 10 ਦੱਖਣੀ ਸੂਬਿਆਂ ਵਿੱਚ ਤਿੰਨ ਮਹੀਨਿਆਂ ਲਈ ਐਮਰਜੈਂਸੀ ਦੀ ਘੋਸ਼ਣਾ ਕੀਤੀ।