
Pakistan Elections: 266 ਸੀਟਾਂ 'ਤੇ ਰਹੀ ਵੋਟਿੰਗ
Pakistan Elections 2024 voting today : ਪਾਕਿਸਤਾਨ 'ਚ ਅੱਜ ਆਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। 266 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। 5121 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪਾਕਿਸਤਾਨ ਵਿਚ ਭਾਵੇਂ ਚੋਣਾਂ ਹੋ ਰਹੀਆਂ ਹਨ, ਪਰ ਹਰ ਕੋਈ ਜਾਣਦਾ ਹੈ ਕਿ ਉਹੀ ਜਿੱਤੇਗਾ ਜਿਸ ਨੂੰ ੜੌਜ ਜਿਤਾਉਣਾ ਚਾਹੁੰਦੀ ਹੈ। ਇਸ ਦੌਰਾਨ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਚੋਣਾਂ ਵਿਚ ਫੌਜ ਦੀ ਦਖਲਅੰਦਾਜ਼ੀ ਦੀ ਗੱਲ ਦੀ ਲਗਭਗ ਪੁਸ਼ਟੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab Government School News : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 3 ਸਾਲ ਦਾ ਬੱਚਾ ਨਰਸਰੀ ਵਿਚ ਲੈ ਸਕੇਗਾ ਦਾਖਲਾ
ਰਿਪੋਰਟ ਮੁਤਾਬਕ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (PMLN) ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ। ਇਸ ਦੇ ਨਾਲ ਹੀ ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਦੂਜੇ ਸਥਾਨ 'ਤੇ ਬਣੇ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਦੋਵਾਂ ਪਾਰਟੀਆਂ ਤੋਂ ਬਾਅਦ ਬਾਕੀ ਸੀਟਾਂ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਅਤੇ ਹੋਰ ਪਾਰਟੀਆਂ ਕੋਲ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Punjab News : ਮਾਨਸਾ ਦੇ ਫੌਜੀ ਜਵਾਨ ਦੀ ਰਾਜਸਥਾਨ 'ਚ ਡਿਊਟੀ ਦੌਰਾਨ ਹੋਈ ਮੌਤ
ਪਾਕਿਸਤਾਨੀ ਮੀਡੀਆ ਮੁਤਾਬਕ ਇਕ ਅਧਿਕਾਰੀ ਮੁਤਾਬਕ ਇਹ ਰਿਪੋਰਟ ਪੁਲਿਸ ਸੂਤਰਾਂ, ਮਾਲ ਵਿਭਾਗ, ਮਜ਼ਦੂਰ ਸੰਗਠਨਾਂ ਅਤੇ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰਾਂ ਨਾਲ ਇੰਟਰਵਿਊ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਇਸ ਦੇ ਲਈ ਥਾਣਾ ਸਦਰ ਅਤੇ ਯੂਨੀਅਨ ਕੌਂਸਲ ਪੱਧਰ ’ਤੇ ਮੁਲਾਂਕਣ ਵੀ ਕੀਤਾ ਗਿਆ ਹੈ। ਇਹ ਪਾਕਿਸਤਾਨ ਦੀਆਂ ਸਭ ਤੋਂ ਹੇਠਲੀਆਂ ਪ੍ਰਸ਼ਾਸਕੀ ਇਕਾਈਆਂ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Pakistan elections 2024 voting today News, stay tuned to Rozana Spokesman)