
ਕਿਹਾ, ਭਾਰਤ ਰੂਸੀ ਫੌਜ ਵਿਚ ਸਹਾਇਕ ਮੁਲਾਜ਼ਮਾਂ ਵਜੋਂ ਸੇਵਾ ਨਿਭਾ ਰਹੇ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
Indians in Russia: ਵਿਦੇਸ਼ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤ ਨੇ ਰੂਸੀ ਫੌਜ ਨਾਲ ਕੰਮ ਕਰਨ ’ਤੇ ਕਈ ਭਾਰਤੀ ਨਾਗਰਿਕਾਂ ਨਾਲ ਧੋਖਾਧੜੀ ਦਾ ਮੁੱਦਾ ਰੂਸ ਕੋਲ ਜ਼ੋਰਦਾਰ ਢੰਗ ਨਾਲ ਚੁਕਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਝੂਠੇ ਲਾਲਚਾਂ ਅਤੇ ਵਾਅਦਿਆਂ ’ਤੇ ਭਾਰਤੀਆਂ ਦੀ ਭਰਤੀ ਕਰਨ ਵਾਲੇ ਏਜੰਟਾਂ ਅਤੇ ਅਜਿਹੀਆਂ ਹਰਕਤਾਂ ’ਚ ਸ਼ਾਮਲ ਤੱਤਾਂ ਵਿਰੁਧ ਸਖਤ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਜੈਸਵਾਲ ਨੇ ਹਫਤਾਵਾਰੀ ਮੀਡੀਆ ਬ੍ਰੀਫਿੰਗ ’ਚ ਕਿਹਾ, ‘‘ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕੱਲ੍ਹ ਕਈ ਸ਼ਹਿਰਾਂ ’ਚ ਤਲਾਸ਼ੀ ਅਤੇ ਸਬੂਤ ਇਕੱਠੇ ਕਰ ਕੇ ਮਨੁੱਖੀ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਕਈ ਏਜੰਟਾਂ ਵਿਰੁਧ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਇਕ ਵਾਰ ਫਿਰ ਭਾਰਤੀ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਰੂਸੀ ਫੌਜ ਵਿਚ ਸਹਾਇਕ ਨੌਕਰੀਆਂ ਲਈ ਏਜੰਟਾਂ ਵਲੋਂ ਕੀਤੀਆਂ ਗਈਆਂ ਪੇਸ਼ਕਸ਼ਾਂ ਤੋਂ ਗੁਮਰਾਹ ਨਾ ਹੋਣ। ਇਹ ਖਤਰੇ ਅਤੇ ਜਾਨ ਲਈ ਜੋਖਮ ਨਾਲ ਭਰਿਆ ਹੋਇਆ ਹੈ।’’
ਜੈਸਵਾਲ ਨੇ ਕਿਹਾ ਕਿ ਭਾਰਤ ਰੂਸੀ ਫੌਜ ਵਿਚ ਸਹਾਇਕ ਮੁਲਾਜ਼ਮਾਂ ਵਜੋਂ ਸੇਵਾ ਨਿਭਾ ਰਹੇ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਅਸੀਂ ਰੂਸੀ ਫੌਜ ’ਚ ਸਹਾਇਕ ਦੇ ਤੌਰ ’ਤੇ ਕੰਮ ਕਰ ਰਹੇ ਅਪਣੇ ਨਾਗਰਿਕਾਂ ਦੀ ਜਲਦੀ ਰਿਹਾਈ ਅਤੇ ਘਰ ਵਾਪਸੀ ਲਈ ਵਚਨਬੱਧ ਹਾਂ।’’
(For more Punjabi news apart from Ministry of External Affairs on Indians in Russia News, stay tuned to Rozana Spokesman)