
ਮਰੀਕਾ ਦੇ ਸਪੇਸ ਤਕਨੀਕ ਸਟਾਰਟ-ਅਪ ਓਰੀਅਨ ਸੈਨ ਨੇ ਪੁਲਾੜ ਦੇ ਪਹਿਲੇ ਲਗਜ਼ਰੀ ਹੋਟਲ ਦਾ ਐਲਾਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ...
ਨਵੀਂ ਦਿੱਲੀ : ਅਮਰੀਕਾ ਦੇ ਸਪੇਸ ਤਕਨੀਕ ਸਟਾਰਟ-ਅਪ ਓਰੀਅਨ ਸੈਨ ਨੇ ਪੁਲਾੜ ਦੇ ਪਹਿਲੇ ਲਗਜ਼ਰੀ ਹੋਟਲ ਦਾ ਐਲਾਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ 2021 ਦੇ ਅਖ਼ੀਰ ਤਕ ਪੁਲਾੜ ਦਾ ਪਹਿਲਾ ਲਗਜ਼ਰੀ ਹੋਟਲ 'ਅਰੋਰਾ ਸਟੇਸ਼ਨ' ਬਣ ਕੇ ਤਿਆਰ ਹੋ ਜਾਵੇਗਾ। ਉਥੇ ਹੀ ਇਸ ਵਿਚ 2022 ਤਕ ਇਸ ਹੋਟਲ ਵਿਚ ਮਹਿਮਾਨ ਵੀ ਆਉਣੇ ਸ਼ੁਰੂ ਹੋ ਜਾਣਗੇ।
the first luxury hotel in space
ਕੈਲੀਫ਼ੋਰਨੀਆ ਦੇ ਸੈਨ ਜੋਸ ਵਿਚ ਸਪੇਸ 2 ਸੰਮੇਲਨ ਦੌਰਾਨ ਇਹ ਐਲਾਨ ਕੀਤਾ ਗਿਆ। ਇਸ ਹੋਟਲ ਦੇ ਨਿਰਮਾਣ ਲਈ ਕੰਮ ਸ਼ੁਰੂ ਹੋ ਚੁੱਕਿਆ ਹੈ। ਉਰੀਅਨ ਸਪੈਨ ਦੇ ਸੀਈਉ ਅਤੇ ਸੰਸਥਾਪਕ ਫ੍ਰੈਂਕ ਬੇਂਗਰ ਨੇ ਕਿਹਾ ਕਿ ਸਾਡਾ ਟੀਚਾ ਪੁਲਾੜ ਨੂੰ ਸਾਰਿਆਂ ਦੇ ਲਈ ਵਧੀਆ ਜਗ੍ਹਾ ਬਣਾਉਣਾ ਹੈ। ਲਾਂਚ ਤੋਂ ਬਾਅਦ ਇਸ ਸਪੇਸ ਸਟੇਸ਼ਨ ਨੂੰ ਤੁਰਤ ਚਾਲੂ ਕਰ ਦਿਤਾ ਜਾਵੇਗਾ।
the first luxury hotel in space
ਦਸ ਦਈਏ ਕਿ ਇਸ ਹੋਟਲ ਦਾ ਲੁਤਫ਼ ਉਠਾਉਣ ਲਈ ਤੁਹਾਨੂੰ 61 ਕਰੋੜ ਰੁਪਏ ਅਦਾ ਕਰਨੇ ਹੋਣਗੇ। ਇਹ ਹੋਟਲ 90 ਮਿੰਟ ਵਿਚ ਧਰਤੀ ਦਾ ਇਕ ਚੱਕਰ ਲਗਾਏਗਾ। ਇਸ ਹੋਟਲ ਵਿਚ 6 ਲੋਕਾਂ ਦੇ ਰਹਿਣ ਦੀ ਵਿਵਸਥਾ ਹੋਵੇਗੀ, ਜਿਸ ਵਿਚ ਚਾਰ ਮਹਿਮਾਨ ਅਤੇ ਦੋ ਕਰੂ ਮੈਂਬਰ ਹੋਣਗੇ।
the first luxury hotel in space
ਇਸ ਹੋਟਲ ਵਿਚ ਜਾਣ ਲਈ ਤੁਹਾਨੂੰ ਇਕ ਮਹੀਨੇ ਦਾ ਆਨਲਾਈਨ ਕੋਰਸ ਅਤੇ ਛੇ ਮਹੀਨੇ ਦੀ ਸਿਖ਼ਲਾਈ ਲੈਣੀ ਹੋਵੇਗੀ। ਇੱਥੇ ਤੁਸੀਂ 24 ਘੰਟੇ ਜ਼ੀਰੋ ਗ੍ਰੈਵਿਟੀ ਦਾ ਮਜ਼ਾ ਲੈ ਸਕਦੇ ਹੋ। ਇੱਥੇ ਇਕ ਦਿਨ ਵਿਚ 16 ਵਾਰ ਸੂਰਜ ਨਿਕਲਣ ਅਤੇ ਛਿਪਣ ਦਾ ਨਜ਼ਾਰਾ ਦੇਖਿਆ ਜਾ ਸਕੇਗਾ।